ਪ੍ਰਿੰਸ ਹੈਰੀ ਤੇ ਮੇਘਨ ਦੂਜੀ ਵਾਰ ਬਣੇ ਮਾਤਾ ਪਿਤਾ, ਮਾਂ ਡਾਇਨਾ ਨੂੰ ਯਾਦ ਕਰਦੇ ਰੱਖਿਆ ਨਾਮ

By  Jagroop Kaur June 7th 2021 10:01 AM

ਨਵੀਂ ਦਿੱਲੀ: ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦੂਜੀ ਵਾਰ ਮਾਤਾ ਪਿਤਾ ਬਣੇ ਹਨ । ਮੇਗਨ ਮਾਰਕੇਲ ਨੇ ਬੇਟੀ ਨੂੰ ਜਨਮ ਦਿੱਤਾ ਹੈ। ਬ੍ਰਿਟੇਨ ਦੇ ਡਿਊਕ ਪ੍ਰਿੰਸ ਹੈਰੀ ਨੇ ਆਪਣੀ ਬੇਟੀ ਦਾ ਨਾਂ ਮਹਾਰਾਣੀ ਐਲਿਜ਼ਾਬੈਥ ਅਤੇ ਆਪਣੀ ਮਾਂ ਰਾਜਕੁਮਾਰੀ ਡਾਇਨਾ ਦੇ ਨਾਂ 'ਤੇ ਲੀਲੀਬੇਟ ਡਾਇਨਾ ਰੱਖਿਆ ਹੈ। ਇਸ ਜੋੜੇ ਦੇ ਮਾਪੇ ਬਣਨ ਦੀ ਖਬਰ ਮਿਲਦੇ ਹੀ ਉਨ੍ਹਾਂ ਦੇ ਸ਼ੁਬਚਿੰਤਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਜੋੜੇ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ , ਹਾਲਾਂਕਿ ਅਜੇ ਤਕ ਦੋਹਾਂ ਦੀ ਬੱਚੀ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ। Read More : ਅਦਾਕਾਰ ਦਿਲੀਪ ਕੁਮਾਰ ਦੀ ਵਿਗੜੀ ਸਿਹਤ ,ਹਸਪਤਾਲ ‘ਚ ਕਰਵਾਇਆ ਦਾਖਲ

ਡਚੇਸ ਆਫ਼ ਸਸੇਕਸ ਮੇਘਨ ਮਾਰਕਲ ਦੀ ਬੇਟੀ ਸਿਹਤਮੰਦ ਹੈ। ਉਨ੍ਹਾਂ ਨੇ ਅਮਰੀਕਾ ਵਿਚ ਆਪਣੀ ਧੀ ਨੂੰ ਜਨਮ ਦਿੱਤਾ। ਪ੍ਰਿੰਸ ਹੈਰੀ ਅਤੇ ਮੇਘਨ ਦੇ ਇੱਕ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਇਹ ਜੋੜਾ ਆਪਣੇ ਦੂਜੇ ਬੱਚੇ ਲੀਲੀਬੈਟ ‘ਲਿੱਲੀ’ ਡਾਇਨਾ ਮਾਊਂਟਬੈਟਨ-ਵਿੰਡਸਰ ਦਾ ਸਵਾਗਤ ਕਰ ਰਿਹਾ ਹੈ। ਬੱਚੀ ਦਾ ਭਾਰ ਸੱਤ ਪੌਂਡ 11 ਆਊਂਸ ਭਾਵ ਲਗਭਗ 3.49 ਕਿਲੋਗ੍ਰਾਮ ਹੈ।Prince Harry and Meghan Markle's £11m family home is a fully-fledged hotel  | HELLO! Read MOre : ਵੈਕਸੀਨ ਦੀ ਕਿੱਲਤ ਨੂੰ ਲੈਕੇ ਯੂਐਸ ਦੀ V.P.ਕਮਲਾ ਹੈਰਿਸ ਅਤੇ ਪ੍ਰਧਾਨ...

ਬੱਚੇ ਦਾ ਪਹਿਲਾ ਨਾਂ 'ਲੀਲੀਬੈਟ' ਮਹਾਰਾਣੀ ਐਲਿਜ਼ਾਬੈਥ ਨੂੰ ਪਿਆਰ ਨਾਲ ਬੁਲਾਉਣ ਵਾਲਾ ਨਾਂ ਹੈ। ਜਦੋਂ ਕਿ ਦੂਜਾ ਨਾਂਮ ਉਸਦੀ ਦਾਦੀ ਅਤੇ ਹੈਰੀ ਦੀ ਮਾਂ ਦੇ ਸਨਮਾਨ ਵਿਚ ਹੈ। ਇਹ ਲੜਕੀ ਬ੍ਰਿਟੇਨ ਦੇ ਤਖ਼ਤ ਦੇ ਵਾਰਸਾਂ ਚੋਂ ਅੱਠਵੇਂ ਸਥਾਨ ‘ਤੇ ਹੈ।Meghan Markle and Prince Harry's Second Baby Announcement Honored Princess  Diana | Glamourਬੱਚੇ ਦੇ ਜਨਮ ਦੀ ਖ਼ਬਰ ਦੇ ਨਾਲ ਹੀ ਅਜੇ ਤੱਕ ਉਸ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ ਹੈ। ਬੱਚੀ ਦਾ ਜਨਮ ਅਜਿਹੇ ਸਮੇਂ ਹੋਇਆ ਸੀ ਜਦੋਂ ਸ਼ਾਹੀ ਪਰਿਵਾਰ ਅਤੇ ਜੋੜੇ ਦਰਮਿਆਨ ਦੂਰੀ ਵਧ ਗਈ ਹੈ। ਹੈਰੀ ਅਤੇ ਮੇਘਨ ਨੇ ਮਾਰਚ ਵਿੱਚ ਓਪਰਾ ਵਿਨਫਰੀ ਨੂੰ ਇੱਕ ਇੰਟਰਵਿਊ ਵਿੱਚ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ ਸੀ, ਜਿਸ ਕਾਰਨ ਸ਼ਾਹੀ ਪਰਿਵਾਰ ਦੀ ਕਾਫ਼ੀ ਆਲੋਚਨਾ ਹੋਈ ਸੀ।

Related Post