ਪੰਜਾਬ 'ਚ ਕਲੀਨਿਕਲ ਏਸਟੇਬਲਿਸ਼ਮੈਂਟ ਐਕਟ ਦੇ ਵਿਰੋਧ 'ਚ ਅੱਜ ਹੜਤਾਲ 'ਤੇ ਰਹਿਣਗੇ ਪ੍ਰਾਈਵੇਟ ਡਾਕਟਰ

By  Shanker Badra June 23rd 2020 03:06 PM -- Updated: June 23rd 2020 06:45 PM

ਪੰਜਾਬ 'ਚ ਕਲੀਨਿਕਲ ਏਸਟੇਬਲਿਸ਼ਮੈਂਟ ਐਕਟ ਦੇ ਵਿਰੋਧ 'ਚ ਅੱਜ ਹੜਤਾਲ 'ਤੇ ਰਹਿਣਗੇ ਪ੍ਰਾਈਵੇਟ ਡਾਕਟਰ:ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ (CEA) ਦੇ ਵਿਰੋਧ ਵਿਚ ਅੱਜ ਪੰਜਾਬ ਭਰ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਸੱਦੇ 'ਤੇ ਨਿੱਜੀ ਡਾਕਟਰਾਂ ਨੇ ਅੱਜ ਮੰਗਲਵਾਰ ਨੂੰ ਹੜਤਾਲ 'ਤੇ ਰਹਿਣ ਦਾ ਫੈਸਲਾ ਕੀਤਾ ਹੈ। ਜਿਸ ਤਹਿਤ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਵੱਖ -ਵੱਖ ਥਾਵਾਂ 'ਤੇ  ਡਾਕਟਰੀ ਸੇਵਾਵਾਂ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਜਿਨ੍ਹਾਂ ਵਿਚ ਲਗਭਗ 10 ਹਜ਼ਾਰ ਨਿੱਜੀ ਡਾਕਟਰ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਇਸ ਹੜਤਾਲ ਦੇ ਚੱਲਦਿਆਂ ਸੂਬੇ ਵਿਚ ਅੱਜ ਪ੍ਰਾਈਵੇਟ ਹਸਪਤਾਲ, ਨਰਸਿੰਗ ਹੋਮ, ਕਲੀਨਿਕ, ਲੈਬੋਰਟਰੀ, ਡਾਇਗਨੋਸਟਿਕ ਸੈਂਟਰ, ਡੈਂਟਲ, ਆਯੁਰਵੈਦਿਕ ਤੇ ਹੋਮਿਓਪੈਥਿਕ ਹਰ ਤਰ੍ਹਾਂ ਦੀਆਂ ਸੇਵਾਵਾਂ ਬੰਦ ਰਹਿਣਗੀਆਂ ਅਤੇ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਨਹੀਂ ਦੇਖਿਆ ਜਾਵੇਗਾ। ਇਸ ਦੌਰਾਨ ਐਮਰਜੈਂਸੀ ਵਿਚ ਦਾਖਲ ਮਰੀਜ਼ਾਂ ਦੀ ਵੀ ਨਿੱਜੀ ਡਾਕਟਰਾਂ ਵੱਲੋਂ ਜਾਂਚ ਨਹੀਂ ਕੀਤੀ ਜਾਵੇਗੀ।

Private doctors Protest against Clinical Establishment Act IMA in punjab ਪੰਜਾਬ 'ਚ ਕਲੀਨਿਕਲ ਏਸਟੇਬਲਿਸ਼ਮੈਂਟ ਐਕਟ ਦੇ ਵਿਰੋਧ 'ਚ ਅੱਜ ਹੜਤਾਲ 'ਤੇ ਰਹਿਣਗੇ ਪ੍ਰਾਈਵੇਟ ਡਾਕਟਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਜੀਐੱਸ ਗਿੱਲ ਨੇ ਦੱਸਿਆ ਕਿ ਸਰਕਾਰ ਵੱਲੋਂ ਲਿਆਂਦਾ ਗਿਆ ਏਸਟੇਬਲਿਸ਼ਮੈਂਟ ਐਕਟ ਨਿੱਜੀ ਹਸਪਤਾਲਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਹੈ। ਇਸ ਦੇ ਵਿਰੋਧ 'ਚ ਬੀਤੇ ਦਿਨੀਂ ਆਈਐੱਮਏ (IMA) ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਇਹ ਐਕਟ ਵਾਪਸ ਨਾ ਲਿਆ ਗਿਆ ਤਾਂ IMA ਮੁਕੰਮਲ ਹੜਤਾਲ ਕਰੇਗੀ।

Private doctors Protest against Clinical Establishment Act IMA in punjab ਪੰਜਾਬ 'ਚ ਕਲੀਨਿਕਲ ਏਸਟੇਬਲਿਸ਼ਮੈਂਟ ਐਕਟ ਦੇ ਵਿਰੋਧ 'ਚ ਅੱਜ ਹੜਤਾਲ 'ਤੇ ਰਹਿਣਗੇ ਪ੍ਰਾਈਵੇਟ ਡਾਕਟਰ

ਇਸ ਬਾਰੇ IMA ਸਕੱਤਰ ਡਾ. ਅੰਮ੍ਰਿਤਾ ਰਾਣਾ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਲੜਾਈ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਹੈ। ਸਰਕਾਰ ਜੋ ਐਕਟ ਲਾਗੂ ਕਰ ਹੀ ਹੈ, ਉਹ ਦੇਸ਼ ਦੇ ਕਈ ਸੂਬਿਆਂ ਵਿਚ ਲਾਗੂ ਕੀਤਾ ਜਾ ਚੁੱਕਾ ਹੈ, ਪਰ ਇਸ ਨਾਲ ਸਿਹਤ ਸੇਵਾਵਾਂ ਵਿਚ ਕੋਈ ਸੁਧਾਰ ਨਹੀਂ ਹੋਇਆ, ਸਗੋਂ ਨਿੱਜੀ ਸਿਹਤ ਖੇਤਰ ਵਿਚ ਸਰਕਾਰ ਦਾ ਦਾਖ਼ਲ ਵਧ ਗਿਆ ਹੈ ਤੇ ਇਲਾਜ ਮਹਿੰਗਾ ਹੋ ਗਿਆ ਹੈ।

ਅੱਜ ਲੁਧਿਆਣਾ 'ਚ ਵੀ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਵੱਲੋਂ ਡਾਕਟਰੀ ਸੇਵਾਵਾਂ ਠੱਪ ਰੱਖੀਆਂ ਗਈਆਂ ਹਨ। ਆਈ.ਐਮ.ਏ ਪੰਜਾਬ ਦੇ ਸੀਨੀਅਰ ਆਗੂ ਡਾ. ਮਨੋਜ ਸੋਬਤੀ ਜੋ ਪੰਜਾਬ ਮੈਡੀਕਲ ਕੌਂਸਲ ਚੰਡੀਗੜ੍ਹ ਦੇ ਮੈਂਬਰ ਵੀ ਹਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 1 ਜੁਲਾਈ ਨੂੰ ਸੂਬੇ 'ਚ ਨਿੱਜੀ ਡਾਕਟਰੀ ਖੇਤਰ ਲਈ ਜੋ ਕਲੀਨੀਕਲ ਇਸਟੈਬਲਿਸ਼ਮੈਂਟ ਐਕਟ ਹੋਂਦ 'ਚ ਲਿਆਂਦਾ ਜਾ ਰਿਹਾ ਹੈ। ਹਸਪਤਾਲਾਂ/ਕਲੀਨਿਕਾਂ ਅਤੇ ਨਰਸਿੰਗ ਹੋਮ ਨਿੱਜੀ ਡਾਕਟਰੀ ਖੇਤਰ ਦੇ ਹਿਤ ਇਸ ਲਈ ਪੰਜਾਬ ਵਿੱਚ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਵਾਪਸ ਲਿਆ ਜਾਣਾ ਚਾਹੀਦਾ ਹੈ।

-PTCNews

Related Post