ਵਿਦੇਸ਼ੀ ਧਰਤੀ 'ਤੇ ਗੂੰਜੀ ਖੇਤੀ ਬਿੱਲਾਂ ਦੇ ਵਿਰੋਧ ਦੀ ਗੂੰਜ

By  Jagroop Kaur October 15th 2020 05:32 PM -- Updated: October 15th 2020 06:13 PM

ਆਇਰਲੈਂਡ :ਕਿਸਾਨਾਂ ਦਾ ਰੋਹ ਕੇਂਦਰ ਸਰਕਾਰ ਵੱਲ ਲਗਾਤਾਰ ਵੱਧਦਾ ਜਾ ਰਿਹਾ ਹੈ , ਜਿਥੇ ਕਿਸਾਨਾਂ ਖੇਤੀ ਬਿਲਾਂ ਨੂੰ ਲੈਕੇ ਸੜਕਾਂ ਤੋਂ ਰੇਲਾਂ ਤੱਕ ਧਰਨੇ ਲਾਏ ਹਨ। ਉਥੇ ਹੀ ਹੁਣ ਦੇਸ਼ ਤੋਂ ਬਾਅਦ ਵਿਦੇਸ਼ਾਂ 'ਚ ਵੀ ਕਿਸਾਨੀ ਬਿਲਾਂ ਦਾ ਵਿਰੋਧ ਜਾਰੀ ਹੈ ਅਤੇ ਹੁਣ ਆਇਰਲੈਂਡ ਵਿਚ ਭਾਰਤੀ ਅੰਬੈਸੀ ਦੇ ਬਾਹਰ ਅੱਜ ਕਾਲੇ ਕੱਪੜੇ ਅਤੇ ਗੁਬਾਰੇ ਲਹਿਰਾਂ ਕੇ ਕਾਲੇ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ।kisan bill protest in Ireland

kisan bill protest in Irelandਭਾਰਤੀ ਲੋਕਾਂ ਨੇ ਜਿਹਨਾਂ ਵਿਚ ਬਹੁਗਿਣਤੀ ਪੰਜਾਬ ਹਰਿਆਣਾ ਸਮੇਤ ਦੱਖਣ ਦੇ ਰਾਜਾ ਦੇ ਰਹਿਣ ਵਾਲੇ ਲੋਕ ਸ਼ਾਮਿਲ ਹੋਏ ਓਹਨਾ ਨੇ ਕਿਹਾ ਕਿ ਮੋਦੀ ਸਰਕਾਰ ਇਹਨਾਂ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਿਸ ਲਵੇ ਨਹੀਂ ਤਾਂ ਵਿਦੇਸ਼ੀ ਧਰਤੀ ਉਪਰ ਵੀ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਬਿਲਾਂ ਨੂੰ ਲੈਕੇ ਜੋ ਕੋਈ ਵੀ ਇਥੇ ਆਵੇਗਾ ਉਸਦਾ ਵਿਰੋਧ ਕੀਤਾ ਜਾਵੇਗਾ। ਅਸੀਂ ਵੀ ਕਿਸਾਨਾਂ ਦੇ ਪੁੱਤਰ ਹਾਂ ਅਸੀਂ ਕਿਵੇ ਬਰਦਾਸ਼ਤ ਕਰ ਲਈਏ ਕਿ ਸਾਡੇ ਭਾਈਚਾਰੇ ਨਾਲ ਕੋਈ ਧੱਕਾ ਹੋਵੇ ।kisan bill protest in Ireland

kisan bill protest in Irelandਕੇਂਦਰ ਵੱਲੋਂ ਪਾਸ ਖੇਤੀ ਬਿੱਲਾਂ ਦਾ ਵਿਰੋਧ ਅੱਜ ਪੰਜਾਬ ਦਾ ਹਰ ਕਿਸਾਨ ਅਤੇ ਆਮ ਆਦਮੀ ਕਰ ਰਿਹਾ ਹੈ। ਇਸ ਦੇ ਚਲਦਿਆਂ ਹੁਣ ਆਮ ਲੋਕਾਂ ਤੋਂ ਲੈਕੇ ਸਿਆਸਤਦਾਨਾਂ ਅਤੇ ਕਲਾਕਾਰਾਂ ਵੱਲੋਂ ਵੀ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਬੀਤੇ ਦਿਨ ਦਿੱਲੀ ਦੇ ਖੇਤੀ ਭਵਨ ਵਿਖੇ ਹੋਈ 29 ਕਿਸਾਨ ਜਥੇਬੰਦੀਆਂ ਦੀਕੇਂਦਰੀ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨਾਲ ਮੀ‌ਟਿੰਗ ਹੋਈ ਸੀ ਪਰ ਇਸ ਮੀਟਿੰਗ ਵਿੱਚ ਕੋਈ ਵੀ ਕੇਂਦਰੀ ਮੰਤਰੀ ਮੌਜੂਦ ਨਹੀਂ ਸੀ।

Farm Bill 2020 : Farmers' organizations will be held meeting in Chandigarh today ਚੰਡੀਗੜ੍ਹ 'ਚ ਕਿਸਾਨ

ਇਸ ਮੀਟਿੰਗ ‘ਚ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ। ਇਸ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਸੀ।

ਨਾਭਾ : ਪੰਜਾਬੀ ਗਾਇਕ ਹਰਭਜਨ ਮਾਨ, ਕੁਲਵਿੰਦਰ ਬਿੱਲਾ ਸਮੇਤ ਹੋਰ ਕਲਾਕਾਰ ਕਿਸਾਨਾਂ ਦੇ ਧਰਨੇ 'ਚ ਪਹੁੰਚੇ

Related Post