ਪੀ.ਆਰ.ਟੀ.ਸੀ 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ!

By  Joshi October 23rd 2017 03:04 PM -- Updated: October 23rd 2017 03:06 PM

ਪੀ.ਆਰ.ਟੀ.ਸੀ. ਦੀਆਂ ਬੱਸਾਂ 'ਚ ਕਈ ਲੋਕ ਅਤੇ ਵਿਦਿਆਰਥੀ ਰੋਜ਼ਾਨਾ ਸਫਰ ਕਰਦੇ ਹਨ, ਜਿਸ ਕਾਰਨ ਉਹ ਰੋਜ਼ ਕਿਰਾਇਆ ਖਰਚਣ ਨਾਲੋਂ ਬਿਹਤਰ ਪਾਸ ਲੈਣਾ ਪਸੰਦ ਕਰਦੇ ਹਨ। ਪਰ, ਹੁਣ ਪੀ.ਆਰ.ਟੀ.ਸੀ. ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨਸਾਰ ਇਹਨਾਂ ਰਿਆਇਤੀ ਪਾਸਾਂ ਨੂੰ ਲੈਣ ਸਮੇਂ ਇਸ ਗੱਲ ਨੂੰ ਯਕੀਨੀ ਬਣਾਉਣ ਜ਼ਰੂਰੀ ਹੈ ਕਿ ਉਹਨਾਂ 'ਤੇ ਹੋਲੋਗ੍ਰਾਮ ਲੱਗਿਆ ਹੋਇਆ ਹੈ।

PRTC bus 'ਚ travel/ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ!ਖਬਰਾਂ ਮੁਤਾਬਕ ਬਗੈਰ ਹੋਲੋਗ੍ਰਾਮ ਵਾਲੇ ਪਾਸ ਨੂੰ ਮਨਜੂਰ ਨਹੀਂ ਕੀਤਾ ਜਾਵੇਗਾ ਅਤੇ ਸਵਾਰੀ 'ਤੇ ਬਿਨ੍ਹਾਂ ਟਿਕਟ ਸਫਰ ਕਰਨ ਦਾ ਜੁਰਮਾਨਾ ਲੱਗੇਗਾ ਜੋ ਕਿ 10 ਗੁਣਾਂ ਹੋਵੇਗਾ।

PRTC bus 'ਚ travel/ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ!ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਕੁਝ ਸ਼ਰਾਰਤੀ ਅਨਸਰ ਪਾਸ ਫੋਟੋ ਕਾਪੀ ਕਰਵਾ ਕੇ ਵਰਤ ਰਹੇ ਸਨ ਜਿਸ ਕਾਰਨ ਪੀ.ਆਰ.ਟੀ.ਸੀ. ਨੂੰ ਮਾਲੀ ਨੁਕਸਾਨ ਹੋ ਰਿਹਾ ਸੀ।

—PTC News

Related Post