ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਪੀ. ਆਰ. ਟੀ. ਸੀ. ਨੇ ਆਪਣੇ ਸਮੁੱਚੇ ਡਰਾਈਵਰਾਂ ਦੀਆਂ ਛੁੱਟੀਆਂ ਕੀਤੀਆਂ ਰੱਦ 

By  Joshi August 24th 2018 12:05 PM

ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਪੀ. ਆਰ. ਟੀ. ਸੀ. ਨੇ ਆਪਣੇ ਸਮੁੱਚੇ ਡਰਾਈਵਰਾਂ ਦੀਆਂ ਛੁੱਟੀਆਂ ਕੀਤੀਆਂ ਰੱਦ

ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਨੇ ਆਪਣੇ ਸਮੁੱਚੇ ਡਰਾਈਵਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਜਿਨ੍ਹਾਂ ਡਰਾਈਵਰਾਂ ਦਾ ਪੀ. ਆਰ. ਟੀ. ਸੀ. ਦੇ ਹੈੱਡ ਆਫਿਸ ਸਥਿਤ ਡਰਾਈਵਿੰਗ ਟ੍ਰੇਨਿੰਗ ਸਕੂਲ ਵਿਚ ਰਿਫਰੈਸ਼ਰ ਕੋਰਸ ਲੱਗਣਾ ਸੀ, ਉਹ ਕੋਰਸ ਵੀ ਰੱਦ ਕਰ ਦਿੱਤਾ ਹੈ।  ਜਿਨ੍ਹਾਂ ਡਰਾਈਵਰਾਂ ਨੇ 23, 24, ਤੇ 25 ਨੂੰ ਇਸ ਰਿਫਰੈਸ਼ਰ ਕੋਰਸ ਵਿਚ ਆਉਣਾ ਸੀ, ਉਨ੍ਹਾਂ ਨੂੰ ਰੂਟਾਂ 'ਤੇ ਨਿਯੁਕਤ ਕਰ ਦਿੱਤਾ ਹੈ। ਐੈੱਮ. ਡੀ. ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ 23, 24, ਤੇ 25 ਨੂੰ ਪੀ. ਆਰ. ਟੀ. ਸੀ. ਵੱਲੋਂ ਬੱਸ ਸਰਵਿਸ ਵਧਾਈ ਜਾ ਰਹੀ ਹੈ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ।

ਇਸ ਪਵਿੱਤਰ ਤਿਉਹਾਰ ਕਾਰਨ ਭੈਣਾਂ ਆਪਣੇ ਭਰਾਵਾਂ ਦੇ ਘਰ ਰੱਖੜੀ ਬੰਨ੍ਹਣ ਜਾਂਦੀਆਂ ਹਨ। ਉਨ੍ਹਾਂ ਦੀ ਸਹੂਲਤ ਲਈ ਪੀ. ਆਰ. ਟੀ. ਸੀ. ਨੇ ਬੱਸ ਸਰਵਿਸ ਵਧਾਈ ਹੈ, ਜੋ ਕਿ ੩ ਦਿਨ ਜਾਰੀ ਰਹੇਗੀ। ਇਸ ਲਈ ਡਰਾਈਵਰਾਂ ਤੇ ਕੰਡਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

—PTC News

Related Post