ਸਿੱਖਿਆ ਵਿਭਾਗ ਨੇ 12ਵੀਂ ਜਮਾਤ ਚੋਂ ਪੰਜਾਬ ਦੇ ਇਤਿਹਾਸ ਅਤੇ ਸਿੱਖ ਇਤਿਹਾਸ ਨੂੰ ਪੁਰਨ ਤੌਰ 'ਤੇ ਕੀਤਾ ਗਾਇਬ

By  Shanker Badra April 30th 2018 08:59 AM

ਸਿੱਖਿਆ ਵਿਭਾਗ ਨੇ 12ਵੀਂ ਜਮਾਤ ਚੋਂ ਪੰਜਾਬ ਦੇ ਇਤਿਹਾਸ ਅਤੇ ਸਿੱਖ ਇਤਿਹਾਸ ਨੂੰ ਪੁਰਨ ਤੌਰ 'ਤੇ ਕੀਤਾ ਗਾਇਬ:ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 12ਵੀਂ ਜਮਾਤ ਵਾਸਤੇ ਇਤਿਹਾਸ ਦੀ ਜੋ ਨਵੀਂ ਕਿਤਾਬ ਤਿਆਰ ਕੀਤੀ ਗਈ ਹੈ ਉਸ ਵਿੱਚੋਂ ਪੰਜਾਬ ਦੇ ਇਤਿਹਾਸ ਅਤੇ ਸਿੱਖ ਗੁਰੂ ਸਹਿਬਾਨ ਦੇ ਇਤਿਹਾਸ ਨੂੰ ਪੁਰਨ ਤੌਰ 'ਤੇ ਗਾਇਬ ਕਰ ਦਿੱਤਾ ਗਿਆ ਹੈ।PSEB 12th Class History Punjab and Sikh History Thoroughly Disappearedਇਸ ਤੋਂ ਪਹਿਲਾਂ ਪੁਰਾਣੇ ਸਿਲੇਬਸ ਅਨੁਸਾਰ ਵਿੱਚ ਪੰਜਾਬ ਅਤੇ ਗੁਰੂ ਸਹਿਬਾਨ ਦੇ ਇਤਿਹਾਸ ਨਾਲ ਸਬੰਧਤ 23 ਮੁਕੰਮਲ ਚੈਪਟਰ ਸਨ ਜਿਹਨਾਂ ਵਿੱਚ ਪੰਜਾਬ ਦੇ ਇਤਿਹਾਸ ਦੇ ਮੁੱਖ ਤੱਥ,ਪੰਜਾਬ ਦੇ ਇਤਿਹਾਸਕ ਸੋਮੇ,ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਹਿਬਾਨ ਦਾ ਜੀਵਨ ਸਿੱਖਿਆਵਾਂ ਅਤੇ ਉਹਨਾ ਦੀ ਮਨੁੱਖਤਾ ਨੂੰ ਦੇਣ ਸਮੇਤ ਮਹਾਰਾਜਾ ਰਣਜੀਤ ਸਿੰਘ ਅਤੇ ਐਂਗਲੋ ਸਿੱਖ ਜੰਗਾਂ ਆਦਿ ਦਾ ਵਿਸਥਾਰ ਵਿੱਚ ਵਰਨਣ ਸੀ।PSEB 12th Class History Punjab and Sikh History Thoroughly Disappearedਇਹ ਬਹੁਤ ਹੀ ਅਚੰਭੇ ਵਾਲੀ ਗੱਲ ਹੈ ਕਿ ਬੋਰਡ ਵੱਲੋਂ 12ਵੀਂ ਜਮਾਤ ਦੇ ਇਤਿਹਾਸ ਦੀ ਕਿਤਾਬ ਤਿਆਰ ਕਰਨ ਲਈ ਜੋ ਕਮੇਟੀ ਬਣਾਈ ਗਈ ਸੀ ਉਸ ਵੱਲੋਂ ਤਿਆਰ ਕੀਤੇ ਸਿਲੇਬਸ ਅਤੇ ਨਵੀਂ ਤਿਆਰ ਕੀਤੀ ਕਿਤਾਬ ਵਿੱਚ ਸਾਰੇ ਸਿੱਖ ਗੁਰੂ ਸਹਿਬਾਨ ਅਤੇ ਪੰਜਾਬ ਦੇ ਇਤਿਹਾਸ ਨੂੰ ਮੁਕੰਮਲ ਤੌਰ 'ਤੇ ਖਤਮ ਕਰ ਦਿੱਤਾ ਗਿਆ ਹੈ।PSEB 12th Class History Punjab and Sikh History Thoroughly Disappeared188 ਪੰਨਿਆਂ ਦੀ ਤਿਆਰ ਕੀਤੀ ਗਈ ਇਸ ਇਤਿਹਾਸ ਦੀ ਨਵੀਂ ਕਿਤਾਬ ਵਿਚੋਂ ਸਾਰੇ ਗੁਰੂ ਸਹਿਬਾਨ ਅਤੇ ਭਗਤਾਂ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਸਿਰਫ ਅੱਧੇ ਸਫੇ ਦਾ ਸਥਾਨ ਦਿੱਤਾ ਗਿਆ ਹੈ।

-PTCNews

Related Post