ਬੈਂਕ ਵਿੱਚ ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, ਤਨਖਾਹ ਵਿਚ ਹੋਵੇਗਾ 15 ਫ਼ੀਸਦੀ ਵਾਧਾ

By  Shanker Badra July 23rd 2020 05:14 PM

ਬੈਂਕ ਵਿੱਚ ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, ਤਨਖਾਹ ਵਿਚ ਹੋਵੇਗਾ 15 ਫ਼ੀਸਦੀ ਵਾਧਾ:ਨਵੀਂ ਦਿੱਲੀ : ਬੈਂਕ ਵਿੱਚ ਨੌਕਰੀ ਕਰ ਰਹੇ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ। ਦਰਅਸਲ 'ਚ ਬੁੱਧਵਾਰ ਨੂੰ ਇੰਡੀਅਨ ਬੈਂਕ ਐਸੋਸਿਏਸ਼ਨ(ਆਈਬੀਏ) ਅਤੇ ਯੂਨਾਇਟਡ ਫੋਰਮ ਆਫ ਬੈਂਕ ਯੂਨੀਅਨ(ਯੂਐਫਬੀਯੂ) ਵਿਚਾਲੇ ਹੋਈ ਗੱਲਬਾਤ ਦੌਰਾਨ ਬੈਕ ਕਰਮਚਾਰੀਆਂ ਦੀ ਸੈਲਰੀ ਵਿਚ 15 ਫੀਸਦੀ ਵਾਧਾ ਕਰਨ ਉੱਤੇ ਸਹਿਮਤੀ ਬਣ ਗਈ ਹੈ।

ਬੈਂਕ ਵਿੱਚ ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, ਤਨਖਾਹ ਵਿਚ ਹੋਵੇਗਾ 15 ਫ਼ੀਸਦੀ ਵਾਧਾ

ਜਾਣਕਾਰੀ ਅਨੁਸਾਰ ਮੁੰਬਈ ਵਿਚ ਭਾਰਤੀ ਸਟੇਟ ਬੈਂਕ ਦੇ ਮੁੱਖ ਦਫਤਰ ਵਿਚ ਹੋਈ ਆਈਬੀਏ ਅਤੇ ਯੂਐਫਬੀਯੂ ਦੀ ਬੈਠਕ ਦੌਰਾਨ ਦੋਵੇਂ ਸੰਗਠਨ ਇਸ ਨਤੀਜੇ ਉੱਤੇ ਪਹੁੰਚੇ ਕਿ ਬੈਂਕ ਕਰਮਚਾਰੀਆਂ ਦੀ ਤਨਖਾਹ ਵਿਚ 15 ਫੀਸਦੀ ਵਾਧਾ ਹੋਣਾ ਚਾਹੀਦਾ ਹੈ। ਏਰੀਅਰ ਨਵੰਬਰ 2017 ਤੋਂ ਮਿਲੇਗਾ। ਇਹ ਰਾਸ਼ੀ ਕਰੀਬ 7898 ਕਰੋੜ ਰੁਪਏ ਹੋਵੇਗੀ।

ਬੈਂਕ ਵਿੱਚ ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, ਤਨਖਾਹ ਵਿਚ ਹੋਵੇਗਾ 15 ਫ਼ੀਸਦੀ ਵਾਧਾ

ਇਹ ਮਾਮਲਾ 2017 ਤੋਂ ਹੀ ਪੈਂਡਿੰਗ ਸੀ। ਬੈਂਕ ਯੂਨੀਅਨ ਲਗਾਤਾਰ ਇਸ ਦੀ ਮੰਗ ਕਰ ਰਹੇ ਸਨ। ਹੁਣ ਤੱਕ ਇਸ ਉੱਤੇ ਸਹਿਮਤੀ ਨਹੀਂ ਬਣ ਪਾਈ ਸੀ ਪਰ 22 ਜੁਲਾਈ ਨੂੰ ਇਸ ਮੁੱਦੇ ਉੱਤੇ ਸਹਿਮਤੀ ਬਣ ਗਈ। ਮੁੰਬਈ ਵਿੱਚ ਭਾਰਤੀ ਸਟੇਟ ਬੈਂਕ ਦੇ ਹੈੱਡ ਆਫ਼ਿਸ ਵਿੱਚ ਇੱਕ ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

ਬੈਂਕ ਵਿੱਚ ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, ਤਨਖਾਹ ਵਿਚ ਹੋਵੇਗਾ 15 ਫ਼ੀਸਦੀ ਵਾਧਾ

ਬੈਂਕ ਯੂਨੀਅਨਾਂ ਅਤੇ ਆਈਬੀਏ ਦਰਮਿਆਨ ਹੋਏ ਸਮਝੌਤੇ ਅਨੁਸਾਰ ਇਹ ਤਨਖਾਹ ਵਾਧਾ ਜਾਂ ਸੋਧ ਨਵੰਬਰ 2017 ਤੋਂ ਲਾਗੂ ਹੋ ਜਾਵੇਗੀ ਅਤੇ ਤਨਖਾਹ ਤੇ ਭੱਤਿਆਂ ਵਿਚ ਸਲਾਨਾ 15 ਫੀਸਦੀ ਵਾਧਾ 31 ਮਾਰਚ 2017 ਦੇ ਤਨਖਾਹ ਬਿੱਲ ਦੇ ਅਧਾਰ ਉੱਤੇ ਕੀਤਾ ਜਾਵੇਗਾ। ਤਨਖਾਹ ਵਿਚ ਵਾਧੇ ਦੇ ਇਸ ਫੈਸਲੇ ਨਾਲ ਬੈਕਿੰਗ ਉਦਯੋਗ ਉੱਤੇ ਸਲਾਨਾ 7900 ਕਰੋੜ ਰੁਪਏ ਦਾ ਬੋਝ ਪਵੇਗਾ।

-PTCNews

Related Post