ਪੀਟੀਸੀ ਨੈੱਟਵਰਕ ਦੀ ਹੁਣ ਯੂਕੇ 'ਚ ਵੀ ਬੱਲੇ -ਬੱਲੇ , ਦਰਸ਼ਕਾਂ ਦਾ ਦਿਲ ਜਿੱਤਣ 'ਚ ਰਿਹਾ ਮੋਹਰੀ

By  Shanker Badra November 9th 2018 01:30 PM -- Updated: November 9th 2018 01:42 PM

ਪੀਟੀਸੀ ਨੈੱਟਵਰਕ ਦੀ ਹੁਣ ਯੂਕੇ 'ਚ ਵੀ ਬੱਲੇ -ਬੱਲੇ , ਦਰਸ਼ਕਾਂ ਦਾ ਦਿਲ ਜਿੱਤਣ 'ਚ ਰਿਹਾ ਮੋਹਰੀ:ਪੀਟੀਸੀ ਭਾਰਤ ਦਾ ਮਸ਼ਹੂਰ ਪੰਜਾਬੀ ਟੈਲੀਵਿਜ਼ਨ ਨੈੱਟਵਰਕ ਹੈ, ਜੋ ਕਿ ਪੀਟੀਸੀ ਨੈੱਟਵਰਕ ਦੁਆਰਾ ਚਲਾਇਆ ਜਾ ਰਿਹਾ ਹੈ।ਇਸ ਵੱਲੋਂ ਆਮ ਰੌਚਕ ਪ੍ਰੋਗਰਾਮ ਜਿਸ ਵਿੱਚ ਖ਼ਬਰਾਂ, ਨਾਟਕ, ਹਾਸਰਸ, ਸੰਗੀਤ ਅਤੇ ਗੱਲਬਾਤ ਸ਼ੋਅ ਪ੍ਰਸਾਰਿਤ ਕੀਤੇ ਜਾਂਦੇ ਹਨ।ਜਿਥੇ ਪੀਟੀਸੀ ਨੈੱਟਵਰਕ ਅਮਰੀਕਾ ,ਕੈਨੇਡਾ ,ਆਸਟਰੇਲੀਆ,ਨਿਊ ਜ਼ੀਲੈਂਡ ਅਤੇ ਯੂਰਪ ਵਿੱਚ ਚਲ ਰਿਹਾ ਹੈ ,ਓਥੇ ਹੀ ਹੁਣ ਪੀਟੀਸੀ ਨੈੱਟਵਰਕ ਨੇ ਯੂਕੇ 'ਚ ਵੀ ਧੂਮਾਂ ਪਾ ਦਿੱਤੀਆਂ ਹਨ ,ਜਿੱਥੇ ਪੀਟੀਸੀ ਨੈੱਟਵਰਕ ਨੂੰ ਇੱਕ ਵੱਡਾ ਹੁੰਗਾਰਾ ਮਿਲਿਆ ਹੈ।ਪੀਟੀਸੀ ਨੈੱਟਵਰਕ ਨੇ ਦਿਨ ਬ ਦਿਨ ਮਿਹਨਤ ਕਰਕੇ ਦੁਨੀਆਂ ਭਰ ‘ਚ ਆਪਣੀ ਖਾਸ ਪਹਿਚਾਣ ਬਣਾ ਲਈ ਹੈ।ਪੀਟੀਸੀ ਨੈੱਟਵਰਕ ਦੁਨੀਆਂ ਭਰ ਦਾ ਇੱਕ ਸਾਫ਼ ਸੁਥਰਾ ਨੈੱਟਵਰਕ ਹੈ,ਜਿਸ ਨੇ ਚੰਗੇ ਗੀਤਾਂ ,ਗੁਰਬਾਣੀ ,ਸਮਾਜ ਨੂੰ ਸੇਧ ਦੇਣ ਵਾਲੀਆਂ ਫ਼ਿਲਮਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਦੀਵਾਲੀ ਵਾਲੇ ਦਿਨ ਪੀਟੀਸੀ ਪੰਜਾਬੀ ਦੀ ਜ਼ੀ ਟੀਵੀ ਅਤੇ ਸੋਨੀ ਟੀਵੀ ਵਰਗੇ ਵੱਡੇ ਚੈਨਲਾਂ ਨਾਲ ਯੂਕੇ ਦੇ ਇਤਿਹਾਸ ਵਿੱਚ ਇੱਕ ਵਾਰ ਫ਼ਿਰ ਟੱਕਰ ਹੋਈ ਹੈ।ਹਾਲਾਂਕਿ ਸਟਾਰ ਪਲੱਸ ਅਤੇ ਸਟਾਰ ਗੋਲਡ ਸਭ ਤੋਂ ਉੱਪਰ ਰਹੇ ਹਨ ਪਰ ਪੀਟੀਸੀ ਪੰਜਾਬੀ ਅਤੇ ਹੋਰਨਾਂ ਚੈਨਲਾਂ ਦੀ ਟੱਕਰ ਵੀ ਕਾਫੀ ਰੌਚਕ ਰਹੀ ਸੀ।ਜਿਸ ਵਿੱਚ ਪੀਟੀਸੀ ਪੰਜਾਬੀ ਤੀਜੇ ਸਥਾਨ 'ਤੇ ਰਿਹਾ ਹੈ।

ਯੂਕੇ ਵਿੱਚ ਦੀਵਾਲੀ ਵਾਲੇ ਦਿਨ ਦਰਸ਼ਕਾਂ ਵੱਲੋਂ ਪੀਟੀਸੀ ਪੰਜਾਬੀ ਨੂੰ ਹੋਰਨਾਂ ਚੈਨਲਾਂ ਦੇ ਮੁਕਾਬਲੇ ਵੱਡਾ ਹੁੰਗਾਰਾ ਮਿਲਿਆ ਹੈ। ਯੂ.ਕੇ ਵਿੱਚ ਪੀਟੀਸੀ ਪੰਜਾਬੀ ਨੇ ਦਰਸ਼ਕਾਂ ਦਾ ਮਨੋਰੰਜਨ ਕਰਨ ‘ਚ ਕੋਈ ਕਸਰ ਨਹੀਂ ਛੱਡੀ ਅਤੇ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।ਇਸ ਦੇ ਨਾਲ ਪੀਟੀਸੀ ਪੰਜਾਬੀ ਨੇ ਯੂ.ਕੇ ਵਾਲਿਆਂ ਦਾ ਦਿਲ ਜਿੱਤ ਲਿਆ ਹੈ।ਜਿਸ ਕਰਕੇ ਪੀਟੀਸੀ ਪੰਜਾਬੀ ਨੇ ਯੂਕੇ ਵਿੱਚ ਵੀ ਆਪਣੀ ਖਾਸ ਪਹਿਚਾਣ ਬਣਾ ਲਈ ਹੈ।

ਇਸ ਦੌਰਾਨ ਪੀਟੀਸੀ ਪੰਜਾਬੀ ਜ਼ੀ ਟੀਵੀ, ਕਲਰਜ਼ ਟੀਵੀ ਅਤੇ ਸੋਨੀ ਟੀਵੀ ਵਰਗੇ ਚੈਨਲਾਂ ਨੂੰ ਪਛਾੜ ਕੇ ਦਰਸ਼ਕਾਂ ਦੇ ਦਿਲ ਜਿੱਤਣ ‘ਚ ਕਾਮਯਾਬ ਰਿਹਾ ਹੈ।ਇਸਦੇ ਦਰਸ਼ਕਾਂ ਦੀ ਗਿਣਤੀ ਹਮ ਟੀਵੀ , ਜ਼ੀ ਟੀਵੀ, ਕਲਰਜ਼ ਟੀਵੀ ਅਤੇ ਸੋਨੀ ਟੀਵੀ ਤੋਂ ਵੀ ਕਿਤੇ ਲੰਘ ਗਈ ਹੈ।ਪੀਟੀਸੀ ਪੰਜਾਬੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਅਤੇ ਦਰਸ਼ਕਾਂ ਦੇ ਸਹਿਯੋਗ ਨਾਲ ਯੂਕੇ ਦੇ ਲੋਕਾਂ ਦਾ ਦਿਲ ਮੋਹ ਲਿਆ ਹੈ।

-PTCNews

Related Post