ਦੇਖੋ ਹੁਣ ਆਪਣੇ ਮਨਪਸੰਦ ਪੀ.ਟੀ.ਸੀ ਦੇ ਨਵੇਂ ਚੈਨਲ ਫਾਸਟਵੇਅ ਦੇ ਇਹਨਾਂ ਨੰਬਰਾਂ 'ਤੇ

By  Jashan A February 16th 2019 09:29 AM -- Updated: December 21st 2019 02:14 PM

ਦੇਖੋ ਹੁਣ ਆਪਣੇ ਮਨਪਸੰਦ ਪੀ.ਟੀ.ਸੀ ਦੇ ਨਵੇਂ ਚੈਨਲ ਫਾਸਟਵੇਅ ਦੇ ਇਹਨਾਂ ਨੰਬਰਾਂ 'ਤੇ,ਦੁਨੀਆਂ ਭਰ 'ਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਪੀਟੀਸੀ ਨੈੱਟਵਰਕ ਵੱਲੋਂ ਤਿੰਨ ਹੋਰ ਨਵੇਂ ਚੈਨਲ ਲਾਂਚ ਕੀਤੇ ਗਏ ਹਨ। ਜਿੰਨਾਂ 'ਚ ਪੀਟੀਸੀ ਪੰਜਾਬੀ ਗੋਲ੍ਡ, ਪੀਟੀਸੀ ਸਿਮਰਨ ਅਤੇ ਪੀਟੀਸੀ ਮਿਊਜ਼ਿਕ ਚੈਨਲ ਦੇ ਨਾਮ ਸ਼ਾਮਿਲ ਹਨ।

ptc ਦੇਖੋ ਹੁਣ ਆਪਣੇ ਮਨਪਸੰਦ ਪੀ.ਟੀ.ਸੀ ਦੇ ਨਵੇਂ ਚੈਨਲ ਫਾਸਟਵੇਅ ਦੇ ਇਹਨਾਂ ਨੰਬਰਾਂ 'ਤੇ

ਜਿਸ ਦੌਰਾਨ ਪੀਟੀਸੀ ਸਿਮਰਨ 'ਤੇ 24 ਘੰਟੇ ਸਿੱਖ ਸੰਗਤਾਂ ਲਈ ਗੁਰਬਾਣੀ ਦਿਖਾਈ ਜਾਵੇਗੀ, ਨਾਲ ਨਾਲ ਗੁਰਬਾਣੀ ਗਾਇਨ ਮੁਕਾਬਲੇ ਅਤੇ ਬੜੂ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ ਅਤੇ ਪੀਟੀਸੀ ਮਿਊਜ਼ਿਕ 'ਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਗਾਣੇ ਦਿਖਾਏ ਜਾਣਗੇ ਅਤੇ ਪੀਟੀਸੀ ਗੋਲਡ ਪੰਜਾਬੀ 'ਤੇ ਪੰਜਾਬੀ ਫ਼ਿਲਮਾਂ ਅਤੇ ਰਿਵਾਇਤੀ ਖੇਡਾਂ ਦਿਖਾਈਆਂ ਜਾਣਗੀਆਂ।

ptc ਦੇਖੋ ਹੁਣ ਆਪਣੇ ਮਨਪਸੰਦ ਪੀ.ਟੀ.ਸੀ ਦੇ ਨਵੇਂ ਚੈਨਲ ਫਾਸਟਵੇਅ ਦੇ ਇਹਨਾਂ ਨੰਬਰਾਂ 'ਤੇ

ਦੱਸ ਦੇਈਏ ਕਿ ਬੀਤੇ ਦਿਨ ਇਹ ਚੈੱਨਲ ਲਾਂਚ ਹੋ ਚੁੱਕੇ ਹਨ। ਤੁਸੀਂ ਇਹਨਾਂ ਚੈੱਨਲ ਨੂੰ ਫਾਸਟਵੇਅ DTH 'ਤੇ  ਦੇਖ ਸਕਦੇ ਹੋ। ਪੀਟੀਸੀ ਪੰਜਾਬੀ ਗੋਲ੍ਡ ਫਾਸਟਵੇਅ ਚੈੱਨਲ ਨੰਬਰ 74, ਪੀਟੀਸੀ ਮਿਊਜ਼ਿਕ ਚੈੱਨਲ ਨੰਬਰ 75 ਅਤੇ ਪੀਟੀਸੀ ਸਿਮਰਨ ਚੈੱਨਲ ਨੰਬਰ 76 'ਤੇ ਮੌਜੂਦ ਹੈ।

ਪੀਟੀਸੀ ਨੈੱਟਵਰਕ ਪੀਟੀਸੀ ਨਿਊਜ਼, ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ, ਚੈਨਲਾਂ ਰਾਹੀਂ ਪਹਿਲਾਂ ਹੀ ਦੁਨੀਆਂ ਭਰ 'ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ। ਇਹ ਪੰਜਾਬ ਦਾ ਪਹਿਲਾ ਅਜਿਹਾ ਨੈੱਟਵਰਕ ਹੈ, ਜਿਸ ਨੇ ਖੇਤਰੀ ਭਾਸ਼ਾ 'ਚ 7 ਚੈੱਨਲ ਦਰਸ਼ਕਾਂ ਦੀ ਝੋਲੀ 'ਚ ਪਾਏ ਹਨ।

ptc ਦੇਖੋ ਹੁਣ ਆਪਣੇ ਮਨਪਸੰਦ ਪੀ.ਟੀ.ਸੀ ਦੇ ਨਵੇਂ ਚੈਨਲ ਫਾਸਟਵੇਅ ਦੇ ਇਹਨਾਂ ਨੰਬਰਾਂ 'ਤੇ

ਜ਼ਿਕਰ ਏ ਖਾਸ ਹੈ ਕਿ ਪੀਟੀਸੀ ਨਸ਼ਿਆਂ, ਹਥਿਆਰਾਂ ਅਤੇ ਔਰਤਾਂ ਦਾ ਵਿਰੋਧ ਕਰਨ ਵਾਲੇ ਗਾਣੇ ਪ੍ਰਸਾਰਿਤ ਨਹੀਂ ਕਰਦਾ। ਪੰਜਾਬ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਲਈ ਪੀਟੀਸੀ ਹਮੇਸ਼ਾ ਇਸੇ ਤਰ੍ਹਾਂ ਕੰਮ ਕਰਦਾ ਰਹੇਗਾ।

-PTC News

Related Post