PTC Punjabi Film Award 2019: ਹੁਣ ਤੱਕ ਇਹਨਾਂ ਮਹਾਨ ਹਸਤੀਆਂ ਨੂੰ ਮਿਲਿਆ ਸਨਮਾਨ, ਦੇਖੋ ਤਸਵੀਰਾਂ

By  Jashan A March 16th 2019 09:53 PM -- Updated: March 16th 2019 10:51 PM

PTC Punjabi Film Award 2019: ਹੁਣ ਤੱਕ ਇਹਨਾਂ ਮਹਾਨ ਹਸਤੀਆਂ ਨੂੰ ਮਿਲਿਆ ਸਨਮਾਨ, ਦੇਖੋ ਤਸਵੀਰਾਂ,ਮੋਹਾਲੀ:ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2019 ਦਾ ਸ਼ੋਅ ਮੁਹਾਲੀ ਦੇ ਜੇ.ਐੱਲ.ਪੀ.ਐੱਲ ਗਰਾਊਂਡ ਉੱਤੇ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਬਾਲੀਵੁੱਡ ਦੇ ਸਟਾਰ ਕਲਾਕਾਰ ਸੋਨੂੰ ਸੂਦ ਅਤੇ ਦਿਵਿਆ ਦੱਤਾ ਸ਼ੋਅ ਚੁਲਬੁਲੇ ਅੰਦਾਜ਼ ਨਾਲ ਅੱਗੇ ਵਧਾ ਰਹੇ ਹਨ। ਪੰਜਾਬੀ ਫ਼ਿਲਮਾਂ ਦੇ ਇਸ ਸਭ ਤੋਂ ਵੱਡੇ ਅਵਾਰਡ ਸ਼ੋਅ ਦੀ ਸ਼ੁਰੂਆਤ ਖਾਸ ਕੈਟੇਗਰੀ ‘ਚ ਫ਼ਿਲਮ ਨੂੰ ਸਨਮਾਨਿਤ ਕਰ ਕੇ ਹੋਈ ਹੈ। ਜਿਸ ‘ਚ ਬੈਸਟ ਪੰਜਾਬੀ ਐਨੀਮੇਸ਼ਨ ਫਿਲਮ ਆਫ 2018 ‘ਚ ਭਾਈ ਤਾਰੂ ਸਿੰਘ ਅਤੇ ਗੁਰੂ ਦਾ ਬੰਦਾ ਦੋਨਾਂ ਫ਼ਿਲਮਾਂ ਨੂੰ ਮਿਲਿਆ ਬੈਸਟ ਐਨੀਮੇਸ਼ਨ ਫਿਲਮ ਦਾ ਅਵਾਰਡ।

ptc PTC Punjabi Film Award 2019: ਹੁਣ ਤੱਕ ਇਹਨਾਂ ਮਹਾਨ ਹਸਤੀਆਂ ਨੂੰ ਮਿਲਿਆ ਸਨਮਾਨ, ਦੇਖੋ ਤਸਵੀਰਾਂ

ਸਪੈਸ਼ਲ ਕੈਟੇਗਰੀ ‘ਚ ਅਵਾਰਡ ਦੇਣ ਤੋਂ ਬਾਅਦ ਹੁਣ ਸਿਲਸਿਲਾ ਅੱਗੇ ਵਧਦਾ ਹੈ ਤੇ ਅਗਲੀਆਂ ਕੈਟੇਗਰੀਜ਼ ‘ਚ ਦਾ ਐਲਾਨ ਹੋ ਚੁੱਕਿਆ ਹੈ। ਜਿਸ ‘ਚ ਬੈਸਟ ਬੈਕਗਰਾਊਂਡ ਸਕੋਰ ਆਫ ਦ ਈਅਰ ਦਾ ਖਿਤਾਬ ਜਿੱਤਿਆ ਹੈ ਟੌਰੀ ਆਰਿਫ਼ ਜੋ ਕਿ ਸੱਜਣ ਸਿੰਘ ਰੰਗਰੂਟ ਫਿਲਮ ਲਈ ਮਿਲਿਆ ਹੈ।

ਉਥੇ ਹੀ ਦੱਸ ਦੇਈਏ ਕਿ ਬੈਸਟ ਸਟੋਰੀ ਦਾ ਖਿਤਾਬ ਰਾਣਾ ਰਣਬੀਰ ਨੂੰ ਫਿਲਮ ਅਸੀਸ ਲਈ ਮਿਲਿਆ ਹੈ। ਜਿਸ ਦੀ ਸਟੋਰੀ, ਨਿਰਦੇਸ਼ਨ ਅਤੇ ਅਦਾਕਾਰੀ ਖੁਦ ਕੀਤੀ ਸੀ ਅਤੇ ਫਿਲਮ ਤਾਰੀਫਾਂ ਹਾਸਿਲ ਕੀਤੀਆਂ ਹਨ।

ptc PTC Punjabi Film Award 2019: ਹੁਣ ਤੱਕ ਇਹਨਾਂ ਮਹਾਨ ਹਸਤੀਆਂ ਨੂੰ ਮਿਲਿਆ ਸਨਮਾਨ, ਦੇਖੋ ਤਸਵੀਰਾਂ

ਬੈਸਟ ਡੈਬਿਊ ਮੇਲ ਦੀ ਕੈਟੇਗਰੀ ‘ਚ ਅੰਬਰ ਦੀਪ ਸਿੰਘ ਨੇ ਲੌਂਗ ਲਾਚੀ ਫਿਲਮ ਲਈ ਬਾਜ਼ੀ ਮਾਰ ਲਈ ਹੈ। ਡਾਇਰੈਕਟਰ, ਕਹਾਣੀਕਾਰ ਅਤੇ ਹੁਣ ਬੈਸਟ ਐਕਟਰ ਵੀ ਬਣ ਚੁੱਕੇ ਹਨ ਅੰਬਰ ਦੀਪ ਸਿੰਘ। ਨੀਰੂ ਬਾਜਵਾ ਨਾਲ ਆਈ ਫਿਲਮ ਲੌਂਗ ਲਾਚੀ ‘ਚ ਅੰਬਰ ਦੀਪ ਦੀ ਅਦਾਕਾਰੀ ਬਕਮਾਲ ਸੀ ਜਿੰਨ੍ਹਾਂ ਕਰਕੇ ਉਹਨਾਂ ਨੂੰ ਇਹ ਅਵਾਰਡ ਮਿਲਿਆ ਹੈ।

-PTC News

Related Post