ਦੇਖਦੇ ਹੀ ਦੇਖਦੇ ਯੁੱਧ ਦਾ ਮੈਦਾਨ ਬਣੀ ਪਾਕਿਸਤਾਨ ਦੀ ਵਿਧਾਨ ਸਭਾ

By  Jagroop Kaur March 2nd 2021 09:32 PM

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸਿੰਧ ਅਸੈਂਬਲੀ ਵਿੱਚ ਸੈਨੇਟ ਚੋਣਾਂ ਵਿੱਚ ਪੀਟੀਆਈ ਉਮੀਦਵਾਰਾਂ ਨੂੰ ਵੋਟ ਦੇਣ ਤੋਂ ਇਨਕਾਰ ਕਰਨ ‘ਤੇ ਤਿੰਨ ਸਾਥੀ ਸੰਸਦ ਮੈਂਬਰਾਂ‘ ਤੇ ਹਮਲਾ ਬੋਲਦਿਆਂ ਹੰਗਾਮਾ ਕੀਤਾ।

ਪਾਕਿਸਤਾਨ ਦੀ ਸਿੰਧ ਵਿਧਾਨ ਸਭਾ ਵਿਚ ਅੱਜ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਨੇਤਾ ਆਪਸ ਵਿਚ ਭਿੜ ਗਏ। ਹਾਲਤ ਇੰਨੇ ਬੇਕਾਬੂ ਹੋ ਗਏ ਕਿ ਨੇਤਾ ਇਕ-ਦੂਜੇ ਨੂੰ ਜ਼ਮੀਨ 'ਤੇ ਸੁੱਟ-ਸੁੱਟ ਕੇ ਕੁੱਟਦੇ ਨਜ਼ਰ ਆਏ। ਅਸੈਂਬਲੀ ਅੰਦਰਲੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਮਾਮਲਾ ਸੈਨੇਟ ਚੋਣਾਂ ਸੰਬੰਧੀ ਸੀ।

READ MORE : ਨਿਹੰਗਾਂ ਦੇ ਹੱਥੇ ਚੜ੍ਹੇ ਅਦਾਕਾਰ ਅਜੇ ਦੇਵਗਨ, ਗੱਡੀ ਰੋਕ ਕੇ ਸੁਣਾਈਆਂ ਖਰੀਆਂ

ਆਪਸ ਵਿਚ ਭਿੜੇ ਨੇਤਾਵਾਂ ਨੂੰ ਰੋਕਣ ਲਈ ਪੀ.ਪੀ.ਪੀ. ਨੇਤਾ ਵੀ ਅੱਗੇ ਆਏ ਅਤੇ ਮਾਮਲਾ ਹੋਰ ਵੱਧਦਾ ਚਲਾ ਗਿਆ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਭਾ ਅੰਦਰ ਕਿਸ ਤਰ੍ਹਾਂ ਹੰਗਾਮਾ ਮਚਿਆ ਹੋਇਆ ਹੈ। ਇੱਥੋਂ ਤੱਕ ਕਿ ਭੀੜ ਇਕ ਨੇਤਾ ਨੂੰ ਹੇਠਾਂ ਸੁੱਟ ਦਿੰਦੀ ਹੈ। ਇਸ ਦੌਰਾਨ ਸਭਾ ਦੇ ਕਈ ਮੈਂਬਰ ਉੱਠ ਕੇ ਬਾਹਰ ਚਲੇ ਗਏ ਪਰ ਗੁੱਸੇ ਵਿਚ ਆਏ ਨੇਤਾ ਆਪਸ ਵਿਚ ਲੜਦੇ ਰਹੇ।

ਜੀਓ ਨਿਊਜ਼ ਮੁਤਾਬਕ ਆਬਰੋ ਨੇ ਦੋਸ਼ ਲਗਾਇਆ ਹੈ ਕਿ ਸੈਨੇਟ ਉਮੀਦਵਾਰਾਂ ਦੇ ਟਿਕਟ ਵੇਚੇ ਗਏ ਸਨ ਅਤੇ ਉਹ ਸੈਫੁੱਲਾ ਆਬਰੋ ਅਤੇ ਫੈਸਲ ਵਾਵਡਾ ਦੀ ਚੋਣ ਤੋਂ ਸਹਿਮਤ ਨਹੀਂ ਹਨ। ਉਹਨਾਂ ਨੇ ਸਾਫ ਕਿਹਾ ਕਿ ਉਹ ਪਾਰਟੀਲਾਈਨ 'ਤੇ ਵੋਟ ਨਹੀਂ ਦੇਣਗੇ।

Related Post