ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ SOI ਨੇ ਮਾਰੀ ਬਾਜ਼ੀ , ਚੇਤਨ ਚੌਧਰੀ ਬਣਿਆ ਪ੍ਰਧਾਨ

By  Shanker Badra September 6th 2019 07:12 PM -- Updated: September 6th 2019 08:04 PM

ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ SOI ਨੇ ਮਾਰੀ ਬਾਜ਼ੀ , ਚੇਤਨ ਚੌਧਰੀ ਬਣਿਆ ਪ੍ਰਧਾਨ:ਪੰਜਾਬ ਯੂਨੀਵਰਸੀਟੀ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਧਾਨਗੀ ਦੀਆਂ ਚੋਣਾਂ ਹੋਈਆਂ ਹਨ। ਇਸ ਵਾਰ ਇਨ੍ਹਾਂ ਚੋਣਾਂ ਵਿੱਚ ਐੱਸ.ਓ.ਆਈ. ਅਤੇ ਐੱਸ.ਐੱਫ.ਐੱਸ. ਵਿਚਾਲੇ ਫਸਵਾਂ ਮੁਕਾਬਲਾ ਹੋਇਆ ਹੈ। ਇਸ ਦੌਰਾਨ ਪੰਜਾਬ ਯੂਨੀਵਰਸਿਟੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸ.ਓ.ਆਈ. ਨੇ ਪ੍ਰਧਾਨਗੀ ਦੀਆਂ ਚੋਣਾਂ ਵਿੱਚ ਬਾਜ਼ੀ ਮਾਰੀ ਹੈ। ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 'ਚ ਐੱਸ.ਓ.ਆਈ.ਦੇ ਚੇਤਨ ਚੌਧਰੀ ਆਪਣੇ ਵਿਰੋਧੀ ਉਮੀਦਵਾਰ ਨੂੰ 25 ਵੋਟਾਂ ਦੇ ਫਰਕ ਨਾਲ ਹਰਾ ਕੇ ਪ੍ਰਧਾਨਗੀ ਦੇ ਅਹੁਦੇ 'ਤੇ ਕਬਜ਼ਾ ਕਰ ਲਿਆ ਹੈ।

PU Elections 2019 : SOI Chetan Choudhary president ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ SOI ਨੇ ਮਾਰੀ ਬਾਜ਼ੀ , ਚੇਤਨ ਚੌਧਰੀ ਬਣਿਆ ਪ੍ਰਧਾਨ

ਇਸ ਦੌਰਾਨ ਇਨ੍ਹਾਂ ਚੋਣਾਂ ਵਿੱਚ ਐੱਸ.ਓ.ਆਈ ਦੇ ਚੇਤਨ ਚੌਧਰੀ ਨੂੰ 2792 ਵੋਟਾਂ , ਐਨ.ਐਸ.ਯੂ.ਆਈ. ਦੇ ਨਿਖਿਲ ਨਰਮੇਤਾ ਨੂੰ 2253 ਵੋਟਾਂ , ਸਟੂਡੈਂਟਸ ਫਾਰ ਸੁਸਾਇਟੀ (SFS) ਦੀ ਕਨੂੰ ਪ੍ਰਿਆ ਨੂੰ 2271 ਵੋਟਾਂ ,ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਪਾਰਸ ਰਤਨ ਨੂੰ 2313 ਵੋਟਾਂ ਅਤੇ ਨੋਟਾ ਨੂੰ 253 ਵੋਟਾਂ ਪ੍ਰਾਪਤ ਹੋਈਆਂ ਹਨ। ਓਥੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਿਦਿਆਰਥੀਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ।

PU Elections 2019 : SOI Chetan Choudhary president ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ SOI ਨੇ ਮਾਰੀ ਬਾਜ਼ੀ , ਚੇਤਨ ਚੌਧਰੀ ਬਣਿਆ ਪ੍ਰਧਾਨ

ਦੱਸ ਦੇਈਏ ਕਿ ਇਸ ਵਾਰ ਦੀਆਂ ਚੋਣਾਂ 'ਚ 18 ਉਮੀਦਵਾਰ ਖੜੇ ਸਨ ਅਤੇ ਵਿਦਿਆਰਥੀ ਕੌਂਸਲ ਦੇ ਚਾਰ ਅਹੁਦਿਆਂ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਲਈ ਵੋਟਿੰਗ ਹੋਈ ਸੀ।ਇਸ ਦੌਰਾਨ 16138 ਵਿਦਿਆਰਥੀ ਵੋਟਰਾਂ ਨੇ ਇਸ ਚੋਣ ਵਿੱਚ ਹਿੱਸਾ ਲਿਆ ਹੈ।ਇਨ੍ਹਾਂ ਚੋਣਾਂ ਵਿੱਚ ਪ੍ਰਧਾਨ, ਉਪ ਪ੍ਰਧਾਨ ਅਤੇ ਸਕੱਤਰ ਅਹੁਦੇ ਲਈ 4-4 ਉਮੀਦਵਾਰ ਸਨ, ਜਦਕਿ ਸੰਯੁਕਤ ਸਕੱਤਰ ਦੇ ਅਹੁਦੇ ਲਈ 6 ਉਮੀਦਵਾਰ ਚੋਣ ਮੈਦਾਨ ਵਿੱਚ ਸਨ।

-PTCNews

PU Elections 2019 : SOI Chetan Choudhary president ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ SOI ਨੇ ਮਾਰੀ ਬਾਜ਼ੀ , ਚੇਤਨ ਚੌਧਰੀ ਬਣਿਆ ਪ੍ਰਧਾਨ

Related Post