ਮੁੱਖ ਮੰਤਰੀ ਸਮੇਤ ਮੰਤਰੀਆਂ 'ਤੇ ਅਫਸਰਾਂ ਵਾਸਤੇ ਨਵੀਆਂ ਗੱਡੀਆਂ ਦੀ ਕੋਈ ਤਜ਼ਵੀਜ਼ ਨਹੀਂ:ਮਨਪ੍ਰੀਤ ਬਾਦਲ

By  Shanker Badra April 26th 2018 03:04 PM -- Updated: April 26th 2018 03:17 PM

ਮੁੱਖ ਮੰਤਰੀ ਸਮੇਤ ਮੰਤਰੀਆਂ 'ਤੇ ਅਫਸਰਾਂ ਵਾਸਤੇ ਨਵੀਆਂ ਗੱਡੀਆਂ ਦੀ ਕੋਈ ਤਜ਼ਵੀਜ਼ ਨਹੀਂ:ਮਨਪ੍ਰੀਤ ਬਾਦਲ:ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਮੰਤਰੀਆਂ,ਮੁੱਖ ਮੰਤਰੀ ਤੇ ਅਫਸਰਾਂ ਵਾਸਤੇ ਨਵੀਆਂ ਗੱਡੀਆਂ ਦੀ ਕੋਈ ਤਜ਼ਵੀਜ਼ ਨਹੀਂ ਹੈ।

ਪਹਿਲਾਂ ਕਿਹਾ ਜਾ ਰਿਹਾ ਸੀ ਮੁੱਖ ਮੰਤਰੀ ਅਤੇ ਬਾਕੀ ਵਿਧਾਇਕਾਂ ਲਈ ਪੰਜਾਬ ਸਰਕਾਰ ਵੱਲੋਂ ਨਵੀਆਂ ਲਗਜ਼ਰੀ ਗੱਡੀਆਂ ਖ਼ਰੀਦੀਆਂ ਜਾ ਰਹੀਆਂ ਹਨ ਪਰ ਹੁਣ ਪੰਜਾਬ ਦੇ ਵਿੱਤ ਮੰਤਰੀ ਨੇ ਸਾਫ਼ ਜਵਾਬ ਦੇ ਦਿੱਤਾ ਹੈ।ਇੱਕ ਪਾਸੇ ਪੰਜਾਬ ਸਰਕਾਰ ਖਜਾਨਾ ਖਾਲੀ ਹੋਣ ਦੀਆਂ ਦੁਹਾਈਆਂ ਪਾ ਰਹੀ ਹੈ ,ਦੂਜਾ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ।

ਇਸ ਤੋਂ ਇਲਾਵਾ ਸਰਕਾਰ ਨੇ ਅਜੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ।ਜੇਕਰ ਪੰਜਾਬ ਸਰਕਾਰ ਵੱਲੋਂ ਮੰਤਰੀਆਂ 'ਤੇ ਅਫਸਰਾਂ ਵਾਸਤੇ ਨਵੀਆਂ ਲਗਜ਼ਰੀ ਗੱਡੀਆਂ ਖਰੀਦੀਆਂ ਜਾਂਦੀਆਂ ਹਨ ਤਾਂ ਪੰਜਾਬ ਦੀ ਹਾਲਤ ਹੋਰ ਮਾੜੀ ਹੋਣ ਦੇ ਹਲਾਤ ਬਣ ਜਾਣਗੇ।

-PTCNews

Related Post