ਭਾਰਤ ਦੀ ਚੀਨ ’ਤੇ ਇਕ ਹੋਰ ਵੱਡੀ ਕਾਰਵਾਈ, PUBG ਸਮੇਤ 118 ਚੀਨੀ ਐਪਸ ਬੈਨ

By  Shanker Badra September 2nd 2020 05:52 PM -- Updated: September 2nd 2020 06:23 PM

ਭਾਰਤ ਦੀ ਚੀਨ ’ਤੇ ਇਕ ਹੋਰ ਵੱਡੀ ਕਾਰਵਾਈ, PUBG ਸਮੇਤ 118 ਚੀਨੀ ਐਪਸ ਬੈਨ:ਨਵੀਂ ਦਿੱਲੀ : ਸਰਹੱਦ 'ਤੇ ਚੀਨ ਨਾਲ ਵਿਵਾਦ ਵਿਚਾਲੇ ਇੱਕ ਵਾਰ ਫਿਰ ਭਾਰਤ ਸਰਕਾਰ ਨੇ ਕਈ ਚੀਨੀ ਮੋਬਾਇਲ ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਸਰਕਾਰ ਨੇ ਚੀਨ ’ਤੇ ਇਕ ਹੋਰ ਡਿਜੀਟਲ ਸਟ੍ਰਾਈਕ ਕਰਦੇ ਹੋਏ118 ਹੋਰ ਚੀਨੀ ਐਪਸ ’ਤੇ ਪਾਬੰਦੀ ਲਗਾ ਦਿੱਤੀ ਹੈ।

ਭਾਰਤ ਸਰਕਾਰ ਨੇ 118 ਚੀਨੀ ਮੋਬਾਇਲ ਐਪਸ ਦੀ ਸੂਚੀ ਤਿਆਰ ਕੀਤੀ ਹੈ ਅਤੇ ਇਨ੍ਹਾਂ ਐਪਸ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ’ਚ ਪਬਜੀ ਗੇਮ, ਏਪੀਸ ਲਾਂਚਰ ਪ੍ਰੋ - ਥੀਮ, ਲਾਈਵ ਵਾਲਪੇਪਰ, Baidu , Photo Gallery HD & Editor ,  Video Player - All Format HD Video Player , PUBG MOBILE Nordic Map: Livik ,PUBG MOBILE LITE , Game of Sultans ਵਰਗੇ ਐਪਸ ਸ਼ਾਮਲ ਹਨ।

ਭਾਰਤ ਦੀ ਚੀਨ ’ਤੇ ਇਕ ਹੋਰ ਵੱਡੀ ਕਾਰਵਾਈ, PUBG ਸਮੇਤ 118 ਚੀਨੀ ਐਪਸ ਬੈਨ

ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69 ਏ ਦੇ ਅਧੀਨ ਸ਼ਕਤੀ ਦੀ ਪਾਲਣਾ ਕਰਦਿਆਂ (ਜਨਤਕ ਤੌਰ 'ਤੇ ਜਾਣਕਾਰੀ ਪਹੁੰਚਣ 'ਤੇ ਰੋਕ ਲਗਾਉਣ ਲਈ ਕਾਰਜਪ੍ਰਣਾਲੀ ਅਤੇ ਨਿਯਮ) ਅਤੇ ਧਮਕੀਆਂ ਦੇ ਉਭਰ ਰਹੇ ਸੁਭਾਅ ਕਾਰਨ 118 ਮੋਬਾਈਲ ਐਪਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਭਾਰਤ ਦੀ ਚੀਨ ’ਤੇ ਇਕ ਹੋਰ ਵੱਡੀ ਕਾਰਵਾਈ, PUBG ਸਮੇਤ 118 ਚੀਨੀ ਐਪਸ ਬੈਨ

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਵੀ 2 ਵਾਰ ਸਰਕਾਰ ਨੇ ਚੀਨੀ ਐਪਸ 'ਤੇ ਕਾਰਵਾਈ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਟਿਕਟੌਕ ਸਣੇ 59 ਚੀਨੀ ਐਪਸ 'ਤੇ ਪਾਬੰਦੀ ਲਾਈ ਸੀ।

-PTCNews

Related Post