ਪੁਲਵਾਮਾ ਹਮਲਾ: ਸ਼ਰਧਾਂਜਲੀ ਦੇਣ ਪੁੱਜੀ ਸ਼ਹੀਦ ਦੀ ਪਤਨੀ ਸ਼ਰਧਾਂਜਲੀ ਦੇਣ ਤੋਂ ਬਾਅਦ ਹੋਈ ਬੇਹੋਸ਼

By  Shanker Badra February 14th 2020 07:29 PM -- Updated: February 14th 2020 07:31 PM

ਪੁਲਵਾਮਾ ਹਮਲਾ: ਸ਼ਰਧਾਂਜਲੀ ਦੇਣ ਪੁੱਜੀ ਸ਼ਹੀਦ ਦੀ ਪਤਨੀ ਸ਼ਰਧਾਂਜਲੀ ਦੇਣ ਤੋਂ ਬਾਅਦ ਹੋਈ ਬੇਹੋਸ਼:ਉਨਾਓ : ਪੁਲਵਾਮਾ ਅੱਤਵਾਦੀ ਹਮਲੇ ਦੀ ਅੱਜ ਪਹਿਲੀ ਬਰਸੀ ਹੈ। ਪੂਰਾ ਦੇਸ਼ ਅੱਜ ਉਨ੍ਹਾਂ ਸ਼ਹੀਦਾਂ ਨੂੰ ਨਮਨ ਕਰ ਰਿਹਾ ਹੈ ਜਿਨ੍ਹਾਂ ਨੇ ਅੱਜ ਦੇ ਦਿਨ ਇਸ ਅੱਤਵਾਦੀ ਹਮਲੇ ‘ਚ ਸ਼ਹਾਦਤ ਦਾ ਜਾਮ ਪੀਤਾ ਸੀ। ਉੱਥੇ ਹੀ ਅੱਜ ਇਨ੍ਹਾਂ 40 ਜਵਾਨਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ।

Pulwama Terror Attack: Pulwama martyr Ajit Kumar Azad wife faint After paying tribute ਪੁਲਵਾਮਾ ਹਮਲਾ: ਸ਼ਰਧਾਂਜਲੀ ਦੇਣ ਪੁੱਜੀ ਸ਼ਹੀਦ ਦੀ ਪਤਨੀ ਸ਼ਰਧਾਂਜਲੀ ਦੇਣ ਤੋਂ ਬਾਅਦ ਹੋਈ ਬੇਹੋਸ਼

ਇਸ ਹਮਲੇ ਵਿੱਚ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦੇ ਅਜੀਤ ਕੁਮਾਰ ਆਜ਼ਾਦ ਵੀ ਸ਼ਹੀਦ ਹੋਏ ਸਨ। ਸੀਆਰਪੀਐਫ ਦੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦੇਣ ਲਈ ਇਕ ਸਮਾਗਮ ਕਰਵਾਇਆ ਗਿਆ ਸੀ।

Pulwama Terror Attack: Pulwama martyr Ajit Kumar Azad wife faint After paying tribute ਪੁਲਵਾਮਾ ਹਮਲਾ: ਸ਼ਰਧਾਂਜਲੀ ਦੇਣ ਪੁੱਜੀ ਸ਼ਹੀਦ ਦੀ ਪਤਨੀ ਸ਼ਰਧਾਂਜਲੀ ਦੇਣ ਤੋਂ ਬਾਅਦ ਹੋਈ ਬੇਹੋਸ਼

ਇਸ ਵਿੱਚ ਸ਼ਹੀਦ ਦੀ ਪਤਨੀ, ਬੱਚੇ ਅਤੇ ਪਰਿਵਾਰ ਦੇ ਹੋਰ ਮੈਂਬਰ ਸ਼ਾਮਲ ਸਨ। ਇਥੇ ਪਹੁੰਚੀ ਸ਼ਹੀਦ ਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਸੀ। ਉਹ ਸ਼ਰਧਾਂਜਲੀ ਦੇਣ ਤੋਂ ਬਾਅਦ ਬੇਹੋਸ਼ ਹੋ ਗਈ। ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਸਹਾਰਾ ਦਿੱਤਾ ਅਤੇ ਕੁਝ ਸਮੇਂ ਬਾਅਦ ਉਹ ਹੋਸ਼ ਵਿੱਚ ਆਈ। ਇਸ ਦੌਰਾਨ ਉਨ੍ਹਾਂ ਦੇ ਬੱਚੇ ਵੀ ਬੁਰੀ ਤਰ੍ਹਾਂ ਰੋ ਰਹੇ ਸਨ। ਇਸ ਮੌਕੇ ਮੌਜੂਦ ਸ਼ਹੀਦ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਬੇਟੇ ਦੀ ਕੁਰਬਾਨੀ ਲਈ ਮਾਣ ਹੈ। ਮੇਰਾ ਬੇਟਾ ਦੇਸ਼ ਲਈ ਸ਼ਹੀਦ ਹੋਇਆ ਸੀ।

Pulwama Terror Attack: Pulwama martyr Ajit Kumar Azad wife faint After paying tribute ਪੁਲਵਾਮਾ ਹਮਲਾ: ਸ਼ਰਧਾਂਜਲੀ ਦੇਣ ਪੁੱਜੀ ਸ਼ਹੀਦ ਦੀ ਪਤਨੀ ਸ਼ਰਧਾਂਜਲੀ ਦੇਣ ਤੋਂ ਬਾਅਦ ਹੋਈ ਬੇਹੋਸ਼

ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਚਾਰ ਕਿਲੋਮੀਟਰ ਦੂਰ ਬਣੇ ਸ਼ਹੀਦ ਦੀ ਯਾਦਗਾਰ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ। ਕਈ ਰਾਜਨੀਤਿਕ ਪਾਰਟੀਆਂ ਅਤੇ ਸੰਗਠਨਾਂ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ। ਪੁਲਵਾਮਾ ਹਮਲੇ ਦੀ ਪਹਿਲੀ ਵਰ੍ਹੇਗੰਢ 'ਤੇ ਆਯੋਜਿਤ ਇਸ ਸਨਮਾਨ ਸਮਾਰੋਹ ਦੌਰਾਨ ਸੀਆਰਪੀਐਫ ਦੇ ਜਵਾਨਾਂ ਨੇ ਉਨ੍ਹਾਂ ਦੇ ਸ਼ਹੀਦ ਸਾਥੀਆਂ ਨੂੰ ਗਾਰਡ ਆਫ਼ ਆਨਰ ਦਿੱਤਾ ਹੈ।

-PTCNews

Related Post