ਪੁਲਵਾਮਾ ਅੱਤਵਾਦੀ ਹਮਲਾ : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ ,ਕਸਟਮ ਡਿਊਟੀ 'ਚ ਕੀਤਾ 200 ਫ਼ੀਸਦੀ ਵਾਧਾ

By  Shanker Badra February 16th 2019 10:25 PM

ਪੁਲਵਾਮਾ ਅੱਤਵਾਦੀ ਹਮਲਾ : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ ,ਕਸਟਮ ਡਿਊਟੀ 'ਚ ਕੀਤਾ 200 ਫ਼ੀਸਦੀ ਵਾਧਾ:ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਪਾਕਿਸਤਾਨ ਤੋਂ ਖਰੀਦੀਆਂ ਜਾਂਦੀਆਂ ਸਾਰੀਆਂ ਵਸਤਾਂ 'ਤੇ ਕਸਟਮ ਡਿਊਟੀ 200 ਫ਼ੀਸਦੀ ਵਧਾ ਦਿੱਤੀ ਹੈ।ਇਸ ਸਬੰਧੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਟਵੀਟ ਕਰਕੇ ਕਰਕੇ ਪੁਸ਼ਟੀ ਕੀਤੀ ਹੈ ਕਿ ਪੁਲਵਾਮਾ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਤੋਂ ਮੋਸਟ ਫ਼ੇਵਰੇਟ ਨੇਸ਼ਨ (MFN) ਦਾ ਦਰਜਾ ਵਾਪਸ ਲੈ ਲਿਆ ਹੈ।

Pulwama terrorist attack After India Government customs duty 200% raised
ਪੁਲਵਾਮਾ ਅੱਤਵਾਦੀ ਹਮਲਾ : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ , ਕਸਟਮ ਡਿਊਟੀ 'ਚ ਕੀਤਾ 200 ਫ਼ੀਸਦੀ ਵਾਧਾ

ਇਸ ਤੋਂ ਤੁਰੰਤ ਬਾਅਦ ਪਾਕਿਸਤਾਨ ਤੋਂ ਭਾਰਤ ਨੂੰ ਨਿਰਯਾਤ ਹੋਣ ਵਾਲੀਆਂ ਸਾਰੀਆਂ ਵਸਤਾਂ 'ਤੇ ਕਸਟਮ ਡਿਊਟੀ 200 ਫ਼ੀਸਦੀ ਵਧਾ ਦਿੱਤੀ ਹੈ।ਇਸ ਤਰ੍ਹਾਂ ਕਸਟਮ ਡਿਊਟੀ 'ਚ ਕੀਤੇ ਵਾਧੇ ਕਰਕੇ ਪਾਕਿਸਤਾਨ ਦੇ ਅਰਥਚਾਰੇ ਨੂੰ ਝਟਕਾ ਲੱਗੇਗਾ ਕਿਉਂਕਿ ਪਾਕਿਸਤਾਨ ਤੋਂ ਭਾਰਤ ਤਾਜ਼ੇ ਫਲ, ਸੀਮੈਂਟ, ਪੈਟਰੋਲੀਅਮ ਪ੍ਰਦਾਰਥ , ਖਣਿਜ ਅਤੇ ਤਿਆਰ ਚਮੜਾ ਲੈਂਦਾ ਹੈ।

Pulwama terrorist attack After India Government customs duty 200% raised
ਪੁਲਵਾਮਾ ਅੱਤਵਾਦੀ ਹਮਲਾ : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ , ਕਸਟਮ ਡਿਊਟੀ 'ਚ ਕੀਤਾ 200 ਫ਼ੀਸਦੀ ਵਾਧਾ

ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਸੀਆਰਪੀਐਫ ਦੇ ਕਾਫਲੇ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ।ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।

kquote class="twitter-tweet" data-lang="en">

India has withdrawn MFN status to Pakistan after the Pulwama incident. Upon withdrawal, basic customs duty on all goods exported from Pakistan to India has been raised to 200% with immediate effect. #Pulwama

— Arun Jaitley (@arunjaitley) February 16, 2019

-PTCNews

Related Post