ਪੁਲਵਾਮਾ 'ਚ ਅੱਤਵਾਦੀਆਂ ਨੇ ਸਾਬਕਾ ਐੱਸ.ਪੀ.ਓ. ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

By  Shanker Badra March 14th 2019 11:20 AM

ਪੁਲਵਾਮਾ 'ਚ ਅੱਤਵਾਦੀਆਂ ਨੇ ਸਾਬਕਾ ਐੱਸ.ਪੀ.ਓ. ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ:ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਅੱਤਵਾਦੀਆਂ ਨੇ ਦਿਨ ਦਿਹਾੜੇ ਇੱਕ ਸਾਬਕਾ ਵਿਸ਼ੇਸ਼ ਪੁਲਿਸ ਅਧਿਕਾਰੀ (ਐੱਸ.ਪੀ.ਓ.) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।ਮ੍ਰਿਤਕ ਪੁਲਿਸ ਅਧਿਕਾਰੀ ਦੀ ਪਛਾਣ ਸ਼ੌਕਤ ਅਹਿਮਦ ਨਾਇਕ ਉਰਫ ਆਸ਼ਿਕ ਵਜੋਂ ਹੋਈ ਹੈ। [caption id="attachment_269264" align="aligncenter" width="300"]Pulwama terrorists Ex-SPO shot Murder ਪੁਲਵਾਮਾ 'ਚ ਅੱਤਵਾਦੀਆਂ ਨੇ ਸਾਬਕਾ ਐੱਸ.ਪੀ.ਓ. ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ[/caption] ਜਾਣਕਾਰੀ ਮੁਤਾਬਕ ਇਹ ਘਟਨਾ ਜ਼ਿਲ੍ਹੇ ਦੇ ਪਿੰਗਲੇਨਾ ਪਿੰਡ 'ਚ ਵਾਪਰੀ ਹੈ।ਇਸ ਹਾਦਸੇ ਤੋਂ ਬਾਅਦ ਫੌਜ ਅਤੇ ਐੱਸ.ਓ.ਜੀ. (ਵਿਸ਼ੇਸ਼ ਅਪਰੇਸ਼ਨਜ਼ ਗਰੁੱਪ) ਨੇ ਇਲਾਕੇ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਅੱਤਵਾਦੀਆਂ ਨੂੰ ਫੜਿਆ ਜਾ ਸਕੇ। [caption id="attachment_269263" align="aligncenter" width="300"]Pulwama terrorists Ex-SPO shot Murder ਪੁਲਵਾਮਾ 'ਚ ਅੱਤਵਾਦੀਆਂ ਨੇ ਸਾਬਕਾ ਐੱਸ.ਪੀ.ਓ. ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ[/caption] ਇਸ ਸਬੰਧੀ ਫੌਜ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਸ਼ੌਕਤ ਅਹਿਮਦ ਰੰਗਰੂਟ ਦੀ ਟ੍ਰੇਨਿੰਗ ਦੌਰਾਨ ਹੀ ਫੌਜ ਛੱਡ ਕੇ ਚਲਾ ਗਿਆ ਸੀ।ਉਹ 15 ਜਨਵਰੀ 2018 ਨੂੰ ਪ੍ਰਾਦੇਸ਼ਿਕ ਸੈਨਾ ਵਿਚ ਭਰਤੀ ਹੋਇਆ ਸੀ।ਜਿਸ ਤੋਂ ਬਾਅਦ ਉਸਨੂੰ 21 ਮਾਰਚ 2018 ਨੂੰ ਜੰਮੂ ਐਂਡ ਕਸ਼ਮੀਰ ਲਾਈਟ ਇਨਫੈਂਟਰੀ ਰੈਜੀਮੈਂਟ ਵਿਚ ਟ੍ਰੇਨਿੰਗ ਲਈ ਭੇਜਿਆ ਗਿਆ ਸੀ। [caption id="attachment_269269" align="alignnone" width="300"]Pulwama terrorists Ex-SPO shot Murder ਪੁਲਵਾਮਾ 'ਚ ਅੱਤਵਾਦੀਆਂ ਨੇ ਸਾਬਕਾ ਐੱਸ.ਪੀ.ਓ. ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ[/caption] ਉਹ ਪਿਛਲੇ ਸਾਲ 14 ਸਤੰਬਰ ਨੂੰ ਦਿਨ ਦੀ ਛੁੱਟੀ ਲੈ ਕੇ ਗਿਆ ਸੀ ਪਰ ਮੁੜ ਵਾਪਸ ਨਹੀਂ ਆਇਆ।ਜਿਸ ਤੋਂ ਬਾਅਦ ਉਸ ਨੂੰ ਪਿਛਲੇ ਸਾਲ 17 ਸਤੰਬਰ ਨੂੰ ਹੀ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ।ਫੌਜ ਮੁਤਾਬਕ ਜਿਹੜਾ ਰੰਗਰੂਟ ਟ੍ਰੇਨਿੰਗ ਦੌਰਾਨ ਹੀ ਫੌਜ ਨੂੰ ਛੱਡ ਦਿੰਦਾ ਹੈ, ਉਹ ਫੌਜੀ ਨਹੀਂ, ਸਗੋਂ ਆਮ ਨਾਗਰਿਕ ਕਹਾਉਂਦਾ ਹੈ। -PTCNews

Related Post