ਪਨਬੱਸ ਅਤੇ PRTC ਦੇ ਮੁਲਾਜ਼ਮਾਂ ਨੇ ਫੂਕਿਆ ਕੈਪਟਨ ਸਰਕਾਰ ਪੁਤਲਾ ,ਸਰਕਾਰ ਤੋਂ ਪ੍ਰਪੋਜ਼ਲ ਦੀ ਕੀਤੀ ਮੰਗ  

By  Shanker Badra June 24th 2021 04:12 PM

ਫਿਰੋਜ਼ਪੁਰ : ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ (Punbus -PRTC employees ) ਪੰਜਾਬ ਦੇ ਬੈਨਰ ਹੇਠ ਪਨਬੱਸ ਅਤੇ ਪੀ.ਆਰ.ਟੀ.ਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਟਰਾਂਸਪੋਰਟ ਵਿਭਾਗ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਰੱਖੀ ਹੜਤਾਲ ਵਿੱਚ ਹੁਣ ਤੱਕ ਸਰਕਾਰ ਵਲੋਂ ਕੋਈ ਹੱਲ ਨਾ ਕਰਨ ਕਰਕੇ ਪੂਰੇ ਪੰਜਾਬ ਵਿੱਚ ਮਿਤੀ 24-25 ਜੂਨ ਨੂੰ ਸਰਕਾਰ ਦੇ ਪੁਤਲੇ ਫੂਕਣ ਦੇ ਪ੍ਰੋਗਰਾਮ ਤਹਿਤ ਫਿਰੋਜ਼ਪੁਰ ਵਿਖੇ ਪੁਤਲਾ ਫੂਕ ਕੇ ਗੇਟ ਰੈਲੀ ਕੀਤੀ ਗਈ ਹੈ। ਇਸ ਦੌਰਾਨ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੀ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਘਰ-ਘਰ ਨੌਕਰੀ ਦੇਣ, ਟਰਾਂਸਪੋਰਟ ਮਾਫੀਆ ਖਤਮ ਕਰਨ ਅਤੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਦਾ ਪਹਿਲੀ ਹੀ ਕੈਬਨਿਟ ਮੀਟਿੰਗ ਵਿੱਚ ਹੱਲ ਕਰਨ ਦਾ ਵਾਅਦਾ ਕੀਤਾ ਸੀ ਪਰ ਤ੍ਰਾਂਸਦੀ ਇਹ ਹੈ ਕਿ ਕੈਪਟਨ ਸਰਕਾਰ ਨੇ ਆਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਕੋਈ ਮਸਲਾ ਹੱਲ ਨਹੀਂ ਕੀਤਾ।

ਪਨਬੱਸ ਅਤੇ PRTC ਦੇ ਮੁਲਾਜ਼ਮਾਂ ਨੇ ਫੂਕਿਆ ਕੈਪਟਨ ਸਰਕਾਰ ਪੁਤਲਾ ,ਸਰਕਾਰ ਤੋਂ ਪ੍ਰਪੋਜ਼ਲ ਦੀ ਕੀਤੀ ਮੰਗ

ਪੜ੍ਹੋ ਹੋਰ ਖ਼ਬਰਾਂ : ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਰ ਦਿਲਰਾਜ ਕੌਰ ਸੜਕ ਕਿਨਾਰੇ ਚਿਪਸ ਅਤੇ ਬਿਸਕੁਟ ਵੇਚਣ ਲਈ ਮਜਬੂਰ

Punbus -PRTC employees : ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣੀ ਸਬ-ਕਮੇਟੀ ਅਤੇ ਕੈਬਨਿਟ ਦੀ 18 ਜੂਨ ਨੂੰ ਹੋਈ ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਏ ਮੰਤਰੀਆਂ, ਵਿਧਾਇਕਾਂ ਦੇ ਕੁੱਝ ਬੇਲੋੜੇ ਬੱਚਿਆਂ ਨੂੰ ਤਾਂ ਪੱਕੀ ਨੌਕਰੀ ਦੇ ਦਿੱਤੀ ਪਰ ਸਮੂਹ ਵਿਭਾਗਾਂ ਖਾਸ ਤੌਰ 'ਤੇ ਟਰਾਂਸਪੋਰਟ ਵਿਭਾਗ ਵਿੱਚ ਪਿਛਲੇ 15-20 ਸਾਲਾਂ ਤੋਂ ਲਗਾਤਾਰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿਸ ਰਹੇ ਠੇਕਾ ਮੁਲਾਜਮਾਂ ਨੂੰ ਪੱਕਾ ਨਹੀਂ ਕੀਤਾ। ਖਜ਼ਾਨਾ ਖਾਲੀ ਹੋਣ ਅਤੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾਕੇ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਸਰਕਾਰ ਲਗਾਤਾਰ ਭੱਜ ਰਹੀ ਹੈ। ਜਦੋਂ ਸੰਘਰਸ਼ ਕਰਕੇ ਮੁਲਾਜ਼ਮਾਂ ਨੂੰ ਸਰਕਾਰ ਮੀਟਿੰਗਾਂ ਦਾ ਸਮਾਂ ਦਿੰਦੀ ਹੈ ਤਾਂ ਮੀਟਿੰਗ ਵਾਲੇ ਦਿਨ ਮੁਲਾਜ਼ਮਾਂ ਨੂੰ ਮਿਲਣ ਤੋਂ ਭੱਜ ਜਾਂਦੀ ਹੈ। ਜਦੋਂ ਕੋਈ ਹੱਕ ਮੰਗਦਾ ਹੈ ਤਾਂ ਲਾਠੀਚਾਰਜ,ਪਾਣੀ ਦੀਆਂ ਬੁਛਾੜਾਂ,ਅੱਥਰੂ ਗੈਸ ਪਲਾਸਟਿਕ ਦੀਆਂ ਗੋਲੀਆਂ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਪਨਬੱਸ ਅਤੇ PRTC ਦੇ ਮੁਲਾਜ਼ਮਾਂ ਨੇ ਫੂਕਿਆ ਕੈਪਟਨ ਸਰਕਾਰ ਪੁਤਲਾ ,ਸਰਕਾਰ ਤੋਂ ਪ੍ਰਪੋਜ਼ਲ ਦੀ ਕੀਤੀ ਮੰਗ

Punbus -PRTC employees Protest : ਇਸ ਲਈ ਯੂਨੀਅਨ ਵਲੋਂ ਮਿਤੀ 28-29-30 ਦੀ ਹੜਤਾਲ ਸਬੰਧੀ ਸਖ਼ਤ ਫੈਸਲਾ ਕਰਨ ਲਈ 26 ਜੂਨ ਨੂੰ ਪਨਬੱਸ ਅਤੇ ਪੀ.ਆਰ.ਟੀ.ਸੀ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਬੁਲਾਈ ਗਈ ਹੈ ਅਤੇ ਇਸ ਵਾਰ ਮੀਟਿੰਗ ਦਾ ਸਮਾਂ ਨਹੀਂ ਨੋਟੀਫਿਕੇਸ਼ਨ ਜਾ ਸਰਕਾਰ ਵਲੋਂ ਤਿਆਰ ਕੀਤੀ ਪ੍ਰਪੋਜਲ ਦੀ ਮੰਗ ਕੀਤੀ ਜਾਵੇਗੀ ਕਿਉਂਕਿ ਮੀਟਿੰਗ ਵਿੱਚ ਸਰਕਾਰ ਭੱਜ ਜਾਂਦੀ ਹੈ ਅਤੇ ਸੰਘਰਸ਼ ਕਰਦੇ ਮੁਲਾਜ਼ਮਾਂ ਨੂੰ ਟਾਇਮ ਟਪਾਉ ਨੀਤੀ ਤਹਿਤ ਮੀਟਿੰਗ ਦੀ ਪ੍ਰਕਿਰਿਆ ਰਾਹੀਂ ਟਾਲਵੱਟੂ ਨੀਤੀ ਸਰਕਾਰ ਪਿਛਲੇ ਸਾਢ਼ੇ ਚਾਰ ਸਾਲ ਅਪਣਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 4 ਸਾਲਾਂ ਵਿੱਚ ਟਰਾਂਸਪੋਰਟ ਵਿਭਾਗ ਦਾ ਕੋਈ ਵੀ ਹੱਲ ਨਾ ਕਰਨਾ ਕਿਸੇ ਵੀ ਕੱਚੇ ਮੁਲਾਜ਼ਮ ਨੁੰ ਪੱਕਾ ਨਾਂ ਕਰਨ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਟਰਾਂਸਪੋਰਟ ਮਾਫੀਆਂ ਨਾਲ ਮਿਲੀਆਂ ਹਨ ਅਤੇ ਸਰਕਾਰੀ ਵਿਭਾਗਾਂ ਦਾ ਕੋਈ ਹੱਲ ਨਹੀਂ ਕਰਨਾ ਚਾਹੁੰਦੀ।

ਪਨਬੱਸ ਅਤੇ PRTC ਦੇ ਮੁਲਾਜ਼ਮਾਂ ਨੇ ਫੂਕਿਆ ਕੈਪਟਨ ਸਰਕਾਰ ਪੁਤਲਾ ,ਸਰਕਾਰ ਤੋਂ ਪ੍ਰਪੋਜ਼ਲ ਦੀ ਕੀਤੀ ਮੰਗ

ਪੜ੍ਹੋ ਹੋਰ ਖ਼ਬਰਾਂ : ਹਾਰਟ ਅਟੈਕ ਆਉਣ 'ਤੇ ਤੁਰੰਤ ਕਰੋ ਇਹ 6 ਕੰਮ , ਮਰੀਜ਼ ਦੀ ਬੱਚ ਸਕਦੀ ਹੈ ਜਾਨ

ਕੰਵਲਜੀਤ ਸਿੰਘ ਸੈਕਟਰੀ, ਹਰਜੀਤ ਸਿੰਘ ਸਹਾ.ਸੈਕਟਰੀ, ਕੈਸ਼ੀਅਰ ਮੁੱਖਪਾਲ ਸਿੰਘ ਨੇ ਕਿਹਾ ਕਿ ਪੰਜਾਬ ਰੋਡਵੇਜ਼/ਪਨਬੱਸ ਦੇ ਡਿਪੂਆਂ ਵਿੱਚ ਕੰਡਕਟਰਾਂ ਕੋਲ ਟਿਕਟਾਂ ਕੱਟਣ ਲਈ ਟਿਕਟ ਮਸ਼ੀਨਾਂ ਅਤੇ ਟਿਕਟਾਂ ਹੀ ਨਹੀਂ ਹਨ, ਜਿਸ ਨਾਲ ਮਹਿਕਮੇਂ ਨੂੰ ਪੈਸੇ ਆਉਣੇ ਹਨ। ਇਹ ਮਸਲਾ ਯੂਨੀਅਨ ਵੱਲੋਂ ਕਈ ਵਾਰ ਹੈੱਡ ਆਫਿਸ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਟਿਕਟਾਂ ਦੀ ਛਪਾਈ ਕਰਾਉਣ ਲਈ ਮਹਿਕਮਾ ਤਿਆਰ ਨਹੀਂ ਹੈ। ਸਰਕਾਰ ਵਲੋਂ ਪਹਿਲਾਂ ਤਾਂ ਸਰਕਾਰੀ ਬੱਸਾਂ ਘੱਟ ਕੀਤੀਆਂ ਗਈਆਂ , ਫ਼ਿਰ ਬਜ਼ਟ ਬੰਦ ਕੀਤਾ ਗਿਆ ਅਤੇ ਪ੍ਰਾਈਵੇਟ ਬੱਸਾਂ ਨੂੰ ਸਰਕਾਰੀ ਟਾਇਮਾਂ ਵਿੱਚ ਅੱਨੀ ਲੁੱਟ ਕਰਵਾਈ ਗਈ ਹੁਣ ਵੀ ਸਾਰੇ ਸ਼ਹਿਰਾਂ ਵਿੱਚ ਨਜਾਇਜ਼ ਬੱਸਾਂ ਬਿਨਾਂ ਪਰਮਿਟ ਟੈਕਸਾਂ ਦੇ ਚੱਲ ਰਹੀਆਂ ਹਨ।

ਪਨਬੱਸ ਅਤੇ PRTC ਦੇ ਮੁਲਾਜ਼ਮਾਂ ਨੇ ਫੂਕਿਆ ਕੈਪਟਨ ਸਰਕਾਰ ਪੁਤਲਾ ,ਸਰਕਾਰ ਤੋਂ ਪ੍ਰਪੋਜ਼ਲ ਦੀ ਕੀਤੀ ਮੰਗ

ਦੂਜੇ ਪਾਸੇ ਲੋਕਾਂ ਨੂੰ ਮੁਫ਼ਤ ਸਫ਼ਰ ਵਾਲੀ ਸਹੂਲਤ ਦੇਣ ਵਾਲੀ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਵਿੱਚ ਔਰਤਾਂ ਫ੍ਰੀ ਕੀਤੀਆਂ ਗਈਆਂ, ਜਿਸ ਦਾ ਸਰਕਾਰੀ ਖਜ਼ਾਨੇ ਵਿੱਚੋਂ ਕੋਈ ਬਜ਼ਟ ਬੱਸਾਂ ਪਾਉਣ ਮਹਿਕਮੇ ਨੂੰ ਬਚਾਉਣ ਜਾਂ ਮੁਲਾਜ਼ਮ ਪੱਕੇ ਕਰਨ ਲਈ ਨਹੀ ਰੱਖਿਆ ,ਅੱਜ ਕਈ ਡਿਪੂਆਂ ਕੋਲ ਤੇਲ ਜੋਗੇ ਪੈਸੇ ਵੀ ਨਹੀਂ ਹਨ। ਬੱਸਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਦੂਜੇ ਪਾਸੇ ਸਰਕਾਰ ਵੱਲੋਂ VTS  ਸਿਸਟਮ ਸਰਕਾਰੀ ਬੱਸਾਂ ਵਿੱਚ ਫਿੱਟ ਕਰਕੇ ਰਹਿੰਦੇ ਖੁੰਹਦੇ ਸਰਕਾਰੀ ਟਾਈਮ ਵੀ ਮਿੱਸ ਕਰਵਾਏ ਜਾ ਰਹੇ ਹਨ। ਪ੍ਰਾਈਵੇਟ ਬੱਸਾਂ ਸਰਕਾਰੀ ਟਾਇਮਾਂ ਵਿੱਚ ਛੱਤਾਂ ਭਰ ਕੇ ਜਾਂ ਰਹੀਆਂ ਹਨ। ਉਧਰ ਦੂਜੇ ਪਾਸੇ ਸਰਕਾਰੀ ਬੱਸਾਂ ਦੀ ਗਿਣਤੀ ਘੱਟ ਹੋਣ ਕਾਰਨ ਸਾਰੇ ਟਾਇਮ ਕਵਰ ਨਹੀਂ ਕਰ ਸਕਦੀਆਂ ਅਤੇ ਜਿਸ ਟਾਇਮ ਵਿੱਚ ਬੱਸਾਂ ਮੌਜੂਦ ਹੁੰਦੀਆਂ ਹਨ।

-PTCNews

Related Post