350 ਪੰਜਾਬੀਆਂ ਨੇ ਅੱਜ ਕੋਰੋਨਾ ਨੂੰ ਦਿੱਤੀ ਮਾਤ, ਕਈ ਜ਼ਿਲਿਆਂ 'ਚੋਂ ਆਈਆਂ ਸੁਖਦ ਖ਼ਬਰਾਂ

By  Shanker Badra May 15th 2020 07:58 PM

350 ਪੰਜਾਬੀਆਂ ਨੇ ਅੱਜ ਕੋਰੋਨਾ ਨੂੰ ਦਿੱਤੀ ਮਾਤ, ਕਈ ਜ਼ਿਲਿਆਂ 'ਚੋਂ ਆਈਆਂ ਸੁਖਦ ਖ਼ਬਰਾਂ:ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਖੌਫ਼ ਵਿਚਾਲੇ ਅੱਜ ਪੰਜਾਬ ਤੋਂ ਇਕ ਵਾਰ ਫ਼ਿਰ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬ 'ਚ ਕੋਰੋਨਾ ਵਾਇਰਸ ਦਾ ਅੰਕੜਾ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਦੇ ਪਾਜ਼ੀਟਿਵ ਆਉਣ ਨਾਲ ਅਚਾਨਕ ਵਧ ਗਿਆ ਸੀ। ਇਸ ਨਾਲ ਸਭ ਦੀਆਂ ਚਿੰਤਾਵਾਂ ਵੱਧ ਗਈਆਂ ਸਨ ਪਰ ਅੱਜ ਰਾਹਤ ਭਰੀ ਖ਼ਬਰ ਇਹ ਹੈ ਕਿ ਸੂਬੇ 'ਚ 500 ਤੋਂ ਵੱਧ ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ।

ਜਿਨ੍ਹਾਂ 'ਚ ਗੁਰਦਾਸਪੁਰ 'ਚ 91 ਮਰੀਜ਼ ਕੋਰੋਨਾ ਮੁਕਤ ਹੋ ਕੇ ਸਾਰੇ ਘਰ ਭੇਜੇ ਗਏ ਹਨ। ਜਲੰਧਰ ਸਿਵਲ ਹਸਪਤਾਲ 'ਚੋਂ 79 ਮਰੀਜ਼ਾਂ ਨੂੰ ਠੀਕ ਹੋਣ 'ਤੇ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ। ਹੁਸ਼ਿਆਰਪੁਰ 'ਚ 78 ਮਰੀਜ਼ਾਂ ਨੂੰ ਛੁੱਟੀਮਿਲੀ , ਇਨ੍ਹਾਂ 'ਚੋਂ 71 ਹਜ਼ੂਰ ਸਾਹਬ ਤੋਂ ਪਰਤੇ ਸ਼ਰਧਾਲੂ ਹਨ। ਅੰਮ੍ਰਿਤਸਰ-ਤਰਨਤਾਰਨ 'ਚ ਹਜ਼ੂਰ ਸਾਹਿਬ ਤੋਂ ਆਏ 74-74 ਸ਼ਰਧਾਲੂ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ।

ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ 'ਚੋਂ 51 ਅਤੇ ਗੁਰੂ ਨਾਨਕ ਦੇਵ ਹਸਪਤਾਲ 'ਚੋਂ 23 ਮਰੀਜ਼ਾਂ ਨੂੰ ਛੁੱਟੀਮਿਲ ਚੁੱਕੀ ਹੈ। ਫਿਰੋਜ਼ਪੁਰ 'ਚ 39 ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਹਨ, ਜ਼ਿਲ੍ਹੇ 'ਚ ਹੁਣ ਸਿਰਫ 3 ਐਕਟਿਵ ਕੇਸ ਹਨ। ਮੋਗਾ 'ਚ 46 ਮਰੀਜ਼ਾਂ ਨੂੰ ਮਿਲੀ ਛੁੱਟੀ, ਜ਼ਿਲ੍ਹੇ 'ਚ ਹੁਣ ਸਿਰਫ 9 ਐਕਟਿਵ ਕੇਸ ਹਨ। ਬਠਿੰਡਾ 'ਚ 21 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ ਅਤੇ ਸਾਰੇ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।

ਕੋਰੋਨਾ ਨੂੰ ਲੈ ਕੇ ਪੰਜਾਬ ਭਰ ਤੋਂ ਅੱਜ ਰਾਹਤ ਭਰੀਆਂ ਖ਼ਬਰਾਂ ਆਈਆਂ ਹਨ। ਅੱਜ ਸੂਬੇ 'ਚ 350 ਦੇ ਕਰੀਬ ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਇਸ ਦੌਰਾਨ ਅੱਜ ਗੁਰਦਾਸਪੁਰ-91,ਹੁਸ਼ਿਆਰਪੁਰ-78 ,ਅੰਮ੍ਰਿਤਸਰ-74 ,ਫਿਰੋਜ਼ਪੁਰ-39,ਮੋਗਾ-46 ,ਬਠਿੰਡਾ-21 ,ਜਲੰਧਰ-79 , ਤਰਨਤਾਰਨ-74 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਰਹੀ ਹੈ।

ਦੱਸ ਦਈਏ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 1932 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 34 ਮੌਤਾਂ ਹੋ ਚੁੱਕੀਆਂ ਹਨ ਅਤੇ 500 ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ।

-PTCNews

Related Post