ਪੰਜਾਬ 'ਚ 3,94,780 ਵੋਟਰ ਪਹਿਲੀ ਵਾਰ ਕਰਨਗੇ ਵੋਟ ਹੱਕ ਦਾ ਇਸਤੇਮਾਲ: ਡਾ. ਐੱਸ ਕਰੁਣਾ ਰਾਜੂ

By  Jashan A May 17th 2019 02:14 PM

ਪੰਜਾਬ 'ਚ 3,94,780 ਵੋਟਰ ਪਹਿਲੀ ਵਾਰ ਕਰਨਗੇ ਵੋਟ ਹੱਕ ਦਾ ਇਸਤੇਮਾਲ: ਡਾ. ਐੱਸ ਕਰੁਣਾ ਰਾਜੂ,ਚੰਡੀਗੜ੍ਹ: ਪੰਜਾਬ 'ਚ 19 ਮਈ ਨੂੰ 13 ਸੀਟਾਂ 'ਤੇ ਪੈਣ ਵਾਲੀਆਂ ਵੋਟਾਂ ਲਈ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਐੱਸ ਕਰੁਣਾ ਰਾਜੂ ਨੇ ਕਿਹਾ ਕਿ ਚੋਣ ਕਮਿਸ਼ਨ ਤੇ ਜ਼ਿਲਿਆਂ ਵਿਚ ਤਾਇਨਾਤ ਸਟਾਫ 24 ਘੰਟੇ ਕੰਮ ਕਰ ਰਿਹਾ ਹੈ।

pb ਪੰਜਾਬ 'ਚ 3,94,780 ਵੋਟਰ ਪਹਿਲੀ ਵਾਰ ਕਰਨਗੇ ਵੋਟ ਹੱਕ ਦਾ ਇਸਤੇਮਾਲ: ਡਾ. ਐੱਸ ਕਰੁਣਾ ਰਾਜੂ

ਹੋਰ ਪੜ੍ਹੋ:ਸ਼੍ਰੋਮਣੀ ਕਮੇਟੀ ਵੱਲੋਂ 19 ਮਈ ਦਾ ਪੰਥਕ ਇਕੱਠ ਰੱਦ

ਉਹਨਾਂ ਕਿਹਾ ਕਿ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ 1.25 ਲੱਖ ਮੁਲਾਜ਼ਮਾਂ, 1 ਲੱਖ ਤੋਂ ਵੱਧ ਪੁਲਿਸ ਮੁਲਾਜ਼ਮਾਂ ਸਮੇਤ ਨੀਮ ਫੌਜੀ ਬਲ ਤਾਇਨਾਤ ਕੀਤੇ ਗਏ ਹਨ।

pb ਪੰਜਾਬ 'ਚ 3,94,780 ਵੋਟਰ ਪਹਿਲੀ ਵਾਰ ਕਰਨਗੇ ਵੋਟ ਹੱਕ ਦਾ ਇਸਤੇਮਾਲ: ਡਾ. ਐੱਸ ਕਰੁਣਾ ਰਾਜੂ

13 ਸੀਟਾਂ ਲਈ ਕੁੱਲ 278 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ ਵਿਚ 24 ਮਹਿਲਾ ਉਮੀਦਵਾਰ ਹਨ। ਇਨ੍ਹਾਂ ਦੀ ਕਿਸਮਤ ਦਾ ਫੈਸਲਾ 2,07,81,211 ਵੋਟਰ ਕਰਨਗੇ।

ਹੋਰ ਪੜ੍ਹੋ:ਜਲਾਲਾਬਾਦ: “ਆਪ” ਨਾਲ ਸਬੰਧਿਤ ਦਰਜਨਾਂ ਕੱਟੜ ਪਰਿਵਾਰ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

pb ਪੰਜਾਬ 'ਚ 3,94,780 ਵੋਟਰ ਪਹਿਲੀ ਵਾਰ ਕਰਨਗੇ ਵੋਟ ਹੱਕ ਦਾ ਇਸਤੇਮਾਲ: ਡਾ. ਐੱਸ ਕਰੁਣਾ ਰਾਜੂ

ਜ਼ਿਕਰਯੋਗ ਹੈ ਕਿ ਪੰਜਾਬ 'ਚ 19 ਮਈ ਨੂੰ 13 ਸੀਟਾਂ 'ਤੇ ਵੋਟਿੰਗ ਹੋਵੇਗੀ, ਜਿਨ੍ਹਾਂ ਲਈ ਅੱਜ ਸ਼ਾਮ 5 ਵਜੇ ਤੋਂ ਚੋਣ ਪ੍ਰਚਾਰ ਬੰਦ ਹੋ ਜਾਵੇਗਾ। 19 ਮਈ ਨੂੰ 13 ਸੀਟਾਂ 'ਤੇ ਪੈਣ ਵਾਲੀਆਂ ਵੋਟਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News

Related Post