ਪੰਜਾਬ ਦੇ 8 ਜ਼ਿਲ੍ਹਿਆਂ 'ਚ 54 ਪੋਲਿੰਗ ਬੂਥਾਂ 'ਤੇ ਵੋਟਿੰਗ ਦਾ ਸਮਾਂ ਖ਼ਤਮ ,ਲਾਈਨਾਂ 'ਚ ਖੜੇ ਲੋਕ ਹੀ ਪਾ ਸਕਣਗੇ ਵੋਟ

By  Shanker Badra September 21st 2018 04:14 PM -- Updated: September 21st 2018 04:19 PM

ਪੰਜਾਬ ਦੇ 8 ਜ਼ਿਲ੍ਹਿਆਂ 'ਚ 54 ਪੋਲਿੰਗ ਬੂਥਾਂ 'ਤੇ ਵੋਟਿੰਗ ਦਾ ਸਮਾਂ ਖ਼ਤਮ ,ਲਾਈਨਾਂ 'ਚ ਖੜੇ ਲੋਕ ਹੀ ਪਾ ਸਕਣਗੇ ਵੋਟ:ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਮੁੜ ਚੋਣਾਂ ਅੱਜ ਸਵੇਰ ਤੋਂ ਚੱਲ ਰਹੀਆਂ ਸਨ।ਪੰਜਾਬ ਦੇ 8 ਜ਼ਿਲ੍ਹਿਆਂ 'ਚ 54 ਪੋਲਿੰਗ ਬੂਥਾਂ 'ਤੇ ਹੁਣ ਵੋਟਿੰਗ ਦਾ ਸਮਾਂ ਖ਼ਤਮ ਹੋ ਗਿਆ ਹੈ।ਇਸ ਦੌਰਾਨ ਸਿਰਫ ਲਾਈਨਾਂ 'ਚ ਖੜੇ ਲੋਕ ਹੀ ਵੋਟ ਪਾ ਸਕਣਗੇ।ਦੱਸ ਦੇਈਏ ਕਿ ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਦਾ ਸਮਾਂ ਸੀ।

ਬੀਤੇ ਦਿਨੀਂ ਹੋਈਆਂ ਚੋਣਾਂ ਦੌਰਾਨ ਵੱਖ -ਵੱਖ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਸੀ।ਜਿਸ ਕਰਕੇ ਪੰਜਾਬ ਦੇ ਚੋਣ ਕਮਿਸ਼ਨ ਨੇ 8 ਜ਼ਿਲ੍ਹਿਆਂ 'ਚ 54 ਪੋਲਿੰਗ ਬੂਥਾਂ 'ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਚੋਣਾਂ ਮੁੜ ਕਰਵਾਉਣ ਦਾ ਹੁਕਮ ਜਾਰੀ ਕੀਤਾ ਸੀ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ 10, ਮੋਗਾ ਵਿੱਚ 1, ਫਾਜ਼ਿਲਕਾ ਵਿੱਚ 1, ਪਟਿਆਲਾ 2, ਫਰੀਦਕੋਟ 1, ਬਠਿੰਡਾ 1, ਲੁਧਿਆਣਾ 2 ਅਤੇ ਸ਼੍ਰੀ ਮੁਕਤਸਰ ਸਾਹਿਬ ਦੇ 36 ਪੋਲਿੰਗ ਬੂਥ ਸਨ।

ਦੱਸ ਦੇਈਏ ਕਿ ਵੋਟਾਂ ਦੀ ਗਿਣਤੀ 22 ਸਤੰਬਰ 2018 ਦਿਨ ਸ਼ਨਿਚਰਵਾਰ ਨੂੰ ਸਵੇਰੇ 8:00 ਵਜੇ ਸ਼ੁਰੂ ਹੋਵੇਗੀ।

-PTCNews

Related Post