ਪੀ.ਏ.ਯੂ ਵਲੋਂ ਖੁਦਕੁਸ਼ੀਆਂ ਰੋਕਣ ਲਈ ਜਾਗਰਤੀ ਮੁਹਿੰਮ

By  Joshi August 11th 2017 07:42 PM

Punjab agriculture university: Pau starts stop suicide campaign for farmers

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਲੋਂ ਵਿਸ਼ਵ ਸਿਹਤ ਸੰਗਠਨ (W8O) ਅਤੇ ਖੁਦਖੁਸ਼ੀਆਂ ਨੂੰ ਰੋਕਣ ਲਈ ਬਣੀ ਅੰਤਰਰਾਸ਼ਟਰੀ ਐਸੋਸੀਏਸ਼ਨ (91SP) ਦੇ ਸੱਦੇ ਅਨੁਸਾਰ 10 ਸਤੰਬਰ ਨੂੰ ਵਿਸ਼ਵ ਪੱਧਰੀ ਖੁਦਖੁਸ਼ੀ ਰੋਕਥਾਮ ਦਿਵਸ ਮੋਕੇ ਵੱਡੇ ਪੱਧਰ ਤੇ ਜਾਗਰੂਕਤਾ ਲਹਿਰ ਚਲਾਈ ਜਾਵੇਗੀ।

ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ ਪੀ.ਏ.ਯੂ ਨੇ ਕਿਹਾ ਕਿ ਖੁਦਖੁਸ਼ੀਆਂ ਨੂੰ ਨਿਜੀ ਸਮਸਿਆਵਾਂ ਦੇ ਹੱਲ ਵਜੋਂ ਨਹੀਂ ਲਿਆ ਜਾ ਸਕਦਾ । ਖੁਦਖੁਸ਼ੀ ਇੱਕ ਅਤਿ ਸੰਵੇਦਨਸ਼ੀਲ ਮੁੱਦਾ ਹੈ, ਜੋ ਪ੍ਰਭਾਵਿਤ ਵਿਅਕਤੀ ਦੇ ਘਰ-ਪਰਿਵਾਰ ਅਤੇ ਸਾਕ ਸੰਬੰਧੀਆਂ ਤੋਂ ਇਲਾਵਾ ਸਮੁੱਚੇ ਸਮਾਜ ਉੱਤੇ ਆਪਣੀ ਗਹਿਰੀ ਛਾਪ ਛੱਡਦਾ ਹੈ।

Punjab agriculture university: Pau starts stop suicide campaign for farmersਇਸ ਰੁਝਾਨ ਨੂੰ ਠੱਲ ਪਾਉਣ ਵਿੱਚ ਮੀਡੀਆ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਵਿਸ਼ਵ ਸਿਹਤ ਸਗੰਠਨ ਵਲੋਂ ਖੁਦਖੁਸ਼ੀਆਂ ਦੀ ਰਿਪੋਟਿੰਗ ਬਾਰੇ ਮੀਡੀਆ ਕਰਮੀਆਂ ਨੂੰ ਦਿੱਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਤੇ ਜ਼ੋਰ ਦਿੰਦਿਆ ਉਨ•ਾਂ ਕਿਹਾ ਕਿ ਖੁਦਖੁਸ਼ੀ ਦੀਆਂ ਖ਼ਬਰਾਂ ਨੂੰ ਵਡਿਆ ਕੇ ਜਾਂ ਗਲੈਮਰ ਨਾਲ ਨਾ ਛਾਪੀਏ।ਖੁਦਖੁਸ਼ੀ ਕਰਨ ਵਾਲਿਆਂ ਦੀਆਂ ਫੋਟੋਆਂ, ਖੁਦਖੁਸ਼ੀ ਦੇ ਨੋਟ ਨਹੀਂ ਛਾਪਣੇ ਚਾਹੀਦੇ। ਖੁਦਖੁਸ਼ੀ ਕਰਨ ਦਾ ਢੰਗ ਅਤੇ ਸਥਾਨ ਬਾਰੇ ਜਾਣਕਾਰੀ ਨਹੀਂ ਦੇਣੀ ਚਾਹੀਦੀ।

ਇੰਝ ਕਮਜ਼ੋਰ ਲੋਕ ਰੀਸ ਕਰਨ ਲਗ ਪੈਦੇ ਹਨ।ਮੀਡੀਆ ਕਰਮੀਆਂ ਨੂੰ ਅਪੀਲ ਕਰਦਿਆਂ ਉਨ•ਾਂ ਕਿਹਾ ਕਿ ਖੁਦਖੁਸ਼ੀਆਂ ਨੂੰ ਰੋਕਣ ਲਈ ਜੁੱਟੀਆਂ ਸਮਾਜ ਸੇਵੀ ਸੰਸਥਾਵਾਂ, ਸਰਕਾਰੀ, ਗ਼ੈਰ-ਸਰਕਾਰੀ ਏਜੰਸੀਆਂ, ਡਾਕਟਰਾਂ ਅਤੇ ਮਨੋਵਿਗਿਆਨੀਆ ਦੇ ਨਾਮ, ਪਤਾ, ਫੋਨ ਨੰਬਰ ਅਤੇ ਹੋਰ ਜਾਣਕਾਰੀ ਦੇ ਕੇ ਮੀਡੀਆ ਕਰਮੀ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਵਿਅਕਤੀਆਂ ਨੂੰ ਆਸ ਦੀ ਕਿਰਨ ਦਿਖਾ ਸਕਦੇ ਹਨ ਅਤੇ ਇਸ ਤਰ•ਾਂ ਕਈ ਅਨਮੋਲ ਜਾਨਾਂ ਬੱਚ ਸਕਦੀਆਂ ਹਨ।

ਡਾ. ਗੁਰਿੰਦਰ ਕੌਰ ਸਾਂਘਾ, ਡੀਨ. ਬੇਸਿਕ ਸਾਇਸੰਜ਼ ਅਤੇ ਹਿਊਮਨੈਟੀਜ਼ ਕਾਲਜ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਖੇਤੀ ਪੱਤਰਕਾਰੀ , ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਅਤੇ ਸਮਾਜ ਵਿਗਿਆਨ ਦੇ ਮਾਹਿਰ ਰਲ ਕੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਦਰਪੇਸ਼ ਸਮਸਿਆਵਾਂ ਨਾਲ ਜੂਝਣ ਲਈ ਸਸ਼ਕਤੀਕਰਨ ਕਰਨ ਲਈ ਕੀਤੇ ਜਾਣ ਵਾਲੇ ਕਾਰਜ਼ਾਂ ਦਾ ਇਕ ਖਾਕਾ ਤਿਆਰ ਕਰ ਰਹੇ ਹਨ। ਪੀ.ਏ.ਯੂ ਦੇ ਖੇਤੀ ਪੱਤਰਕਾਰੀ , ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਦੇ ਰਾਸ਼ਟਰੀ ਖੇਤੀ ਵਿਗਿਆਨ ਫੰਡ ਦੀ ਸਰਪ੍ਰਸਤੀ ਹੇਠ ਮਿਲੇ ਖੁਸਕੁਸੀ ਰੋਕਣ ਦੇ ਪ੍ਰੋਜੈਕਟ ਦਾ ਲੀਡ ਸੈਂਟਰ ਮੰਨਿਆ ਗਿਆ ਹੈ।

'ਖੇਤੀ ਪਰਿਵਾਰਾਂ ਦੇ ਸਸ਼ਕਤੀਕਰਨ ਰਾਹੀਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ' ਦੇ ਇਸ ਪ੍ਰੋਜੈਕਟ ਦੇ ਤਹਿਤ ਵਲੰਟੀਅਰਾਂ ਦੀ ਮਦਦ ਰਾਹੀਂ ਕਿਸਾਨ ਪਰਿਵਾਰਾਂ ਤੱਕ ਪਹੁੰਚ ਬਣਾ ਕੇ ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਕਿਸਾਨਾਂ ਦੇ ਡੱਗ-ਮਗਾਉਂਦੇ ਮਨੋਬਲਾਂ ਨੂੰ ਉਪਰ ਚੁੱਕਿਆ ਜਾਵੇਗਾ ਤਾਂ ਜੋ ਉਹ ਸਮਸਿਆਵਾਂ ਨਾਲ ਡੱਟ ਕੇ ਮੁਕਾਬਲਾ ਕਰ ਸਕਣ। ਅਜਿਹੀ ਕੋਸ਼ਿਸ਼ ਪੰਜਾਬ ਤੋਂ ਇਲਾਵਾ ਮਹਾਂਰਾਸ਼ਟਰ ਅਤੇ ਤੇਲਗਾਨਾ ਸੂਬਿਆਂ ਵਿੱਚ ਵੀ ਕੀਤੀ ਜਾ ਰਹੀ ਹੈ।

ਡਾ.ਸਰਬਜੀਤ ਸਿੰਘ, ਪ੍ਰਿੰਸੀਪਲ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਖੁਦਕੁਸ਼ੀ ਨਾਲ ਸੰਬੰਧਤ ਆਰਥਿਕ ਅਤੇ ਖੇਤੀ ਪੱਖਾਂ ਤੋਂ ਇਲਾਵਾ ਮਨੋਵਿਗਿਆਨਕ ਪੱਖਾਂ ਉੱਤੇ ਵੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਕਾਰਪੋਰਟ ਖੇਤਰਾਂ ਵਿੱਚ ਕਰਮਚਾਰੀਆਂ ਦੀ ਮਾਨਸਿਕ ਸਿਹਤ ਦਾ ਧਿਆਨ ਰੱਖਣ ਲਈ ਕਈ ਕਦਮ ਚੁੱਕੇ ਜਾਂਦੇ ਹਨ ਜਦਕਿ ਦਿਨ ਰਾਤ ਸਖਤ ਮਿਹਨਤ ਕਰਨ ਵਾਲੇ ਅੰਨ-ਦਾਤਾਵਾਂ ਨੂੰ ਕੁਦਰਤੀ ਕਰੋਪੀਆਂ ਜਾਂ ਹੋਰ ਕਾਰਨਾਂ ਅਤੇ ਕਰਜਿਆਂ ਦੇ ਵਧਣ ਤੇ ਉਨ•ਾਂ ਦੇ ਜਜ਼ਬਿਆਂ ਦੇ ਹੜ ਨੂੰ ਠੱਲ ਪਾਉਣ ਵਿੱਚ ਕੋਈ ਵੀ ਮਦਦ ਨਹੀਂ ਮਿਲਦੀ।

ਅਜਿਹੇ ਮੌਕੇ ਸਭ ਪਾਸਿਓ ਨਿਰਾਸ਼ ਹੋ ਚੁੱਕਿਆਂ ਨੂੰ ਮੁੜ ਜ਼ਿੰਦਗੀ ਨਾਲ ਜੋੜਣ ਲਈ ਮਨੋਵਿਗਿਆਨਕ ਮੁੱਢਲੀ ਸਹਾਇਤਾ ਅਸਰਦਾਰ ਭੂਮਿਕਾ ਨਿਭਾ ਸਕਦੀ ਹੈ। ਕਿਸਾਨ ਭਰਾਵਾਂ ਦੇ ਮਨੋਵਿਗਿਆਨਕ ਅਤੇ ਮਾਨਸਿਕ ਸਿਹਤ ਨਾਲ ਸੰਬੰਧਤ ਮੁੱਦਿਆਂ ਪ੍ਰਤੀ ਸੰਜੀਦਗੀ ਦਿਖਾਉਣ ਦੀ ਲੋੜ ਤੇ ਜ਼ੋਰ ਦਿੰਦਿਆ ਉਨ•ਾਂ ਕਿਹਾ ਕਿ ਇਸ ਨਾਲ ਜਿੱਥੇ ਕਿਸਾਨਾਂ ਦਾ ਮਨੋਬਲ ਉਪਰ ਹੋਵੇਗਾ ਉਥੇ ਉਨ•ਾਂ ਵਿੱਚ ਸਮੱਸਿਆਵਾਂ ਨਾਲ ਜੂਝਣ ਦੀ ਸਮਰਥਾ ਵੀ ਵਧੇਗੀ।

—PTC News

Related Post