ਪੰਜਾਬ ਬਜਟ 2018: ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਵਿਦੇਸ਼ਾਂ 'ਚ ਵੱਸਦੇ ਭਾਈਚਾਰੇ ਦੇ ਲੋਕਾਂ ਲਈ ਇਹ ਐਲਾਨ!

By  Joshi March 24th 2018 01:30 PM

Punjab Budget 2018 : Manpreet Badal announces plan for NRIs: ਅੱਜ ਪੰਜਾਬ ਵਿਧਾਨ ਸਭਾ 'ਚ ਮਨਪ੍ਰੀਤ ਬਾਦਲ ਨੇ ਸਰਕਾਰ ਦਾ ਦੂਜਾ ਬਜਟ ਪੇਸ਼ ਕੀਤਾ ਹੈ। ਇਸ ਦੌਰਾਨ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ਨੂੰ ਲੈ ਕੇ ਕੁਝ ਖਾਸ ਐਲਾਨ ਕੀਤੇ ਹਨ, ਜਿੰਨ੍ਹਾਂ ਕਾਰਨ ਕੁਝ ਲੋਕਾਂ ਹੱਥ ਨਿਰਾਸ਼ਾ ਵੀ ਲੱਗੀ ਹੈ, ਜਿਸ 'ਚ ਮੁੱਖ ਲੋਕ ਕਰਮਚਾਰੀ ਅਤੇ ਕਿਸਾਨ ਹਨ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਐੱਨ. ਆਰ. ਆਈਜ਼ ਭਾਈਚਾਰੇ ਲਈ ਐਲਾਨ ਕਰਦਿਆਂ ਕਿਹਾ ਹੈ ਕਿ ਜੇਕਰ ਉਹ ਪੰਜਾਬ 'ਚ ਆਪਣੇ ਪਿੰਡਾਂ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੁਨਿਆਦੀ ਢਾਂਚੇ ਨਾਲ ਸਬੰਧਿਤ ਕੰਮ ਸ਼ੁਰੂ ਕਰਦੇ ਹਨ ਤਾਂ ਸਰਕਾਰ ਉਸ 'ਚ 50 ਫੀਸਦੀ ਦਾ ਯੋਗਦਾਨ ਦੇਣ ਲਈ ਤਿਆਰ ਹੈ।

ਅੱਗੇ ਐਲਾਨ ਕਰਦਿਆਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਦੁਨੀਆ ਭਰ 'ਚ ਸਫਲਤਾ ਦੇ ਝੰਡੇ ਗੱਡਣ ਵਾਲੇ ਐਨ.ਆਰ.ਆਈ ਭਾਈਚਾਰੇ ਲਈ ਫਰੈਂਡਜ਼ ਆਫ ਪੰਜਾਬ (ਮੁੱਖ ਮੰਤਰੀ ਗਰਿਮਾ ਗ੍ਰਾਮ ਯੋਜਨਾ) ਅਤੇ ਕੁਨੈਕਟ ਵਿਦ ਯੂਅਰ ਰੂਟਸ (ਸੀ. ਵਾਈ. ਆਰ.) ਅਧੀਨ, ਵਿਦੇਸ਼ਾਂ 'ਚ ਵੱਸਦੇ ਭਾਈਚਾਰੇ ਦੇ ਲੋਕਾਂ ਨੂੰ ਪੰਜਾਬ 'ਚ ਆਪਣੇ ਵਿਰਸੇ ਅਤੇ ਜੜ੍ਹਾਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਜਾਣਾ ਉਹਨਾਂ ਦੀ ਮੁੱਖ ਯੋਜਨਾ ਹੈ।

—PTC News

Related Post