ਪੰਜਾਬ 'ਚ ਜ਼ਿਮਨੀ ਚੋਣਾਂ ਕਾਂਗਰਸ ਨਹੀਂ, ਪੁਲਿਸ ਲੜ ਰਹੀ ਹੈ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

By  Shanker Badra October 10th 2019 12:23 PM

ਪੰਜਾਬ 'ਚ ਜ਼ਿਮਨੀ ਚੋਣਾਂ ਕਾਂਗਰਸ ਨਹੀਂ, ਪੁਲਿਸ ਲੜ ਰਹੀ ਹੈ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਵਿਚ ਲੜੀ ਜਾ ਰਹੀ ਵਿਧਾਨ ਸਭਾ ਚੋਣ ਦਾ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਉਤੇ ਕਿਸੇ ਵੀ ਪ੍ਰਕਾਰ ਦਾ ਕੋਈ ਅਸਰ ਨਹੀਂ ਪਵੇਗਾ ਤੇ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹਮੇਸ਼ਾ ਕਾਇਮ ਰਹੇਗਾ।

Punjab by-elections not Congress , fighting police : Prem Singh Chandumajra ਪੰਜਾਬ 'ਚ ਜ਼ਿਮਨੀ ਚੋਣਾਂ ਕਾਂਗਰਸ ਨਹੀਂ, ਪੁਲਿਸ ਲੜ ਰਹੀ ਹੈ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਚੋਣ ਨਹੀ ਲੜ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਨੈਲੋ ਨਾਲ ਪੁਰਾਣਾ ਸਬੰਧ ਰਿਹਾ ਹੈ। ਉਨ੍ਹਾਂ ਪੰਜਾਬ ਵਿਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਸਬੰਧੀ ਬੋਲਦਿਆਂ ਕਿਹਾ ਕਿ ਜ਼ਿਮਨੀ ਚੋਣਾਂ ਕਾਂਗਰਸ ਨਹੀਂ , ਪੰਜਾਬ ਦੀ ਪੁਲਿਸ ਲੜ ਰਹੀ ਹੈ। ਜਿਸ ਕਰਕੇ ਸਪਸ਼ਟ ਹੈ ਕਿ ਪੁਲਿਸ ਵਰਸਿਜ ਅਕਾਲੀ ਦਲ ਤੇ ਸਰਕਾਰੀ ਤੰਤਰ ਜ਼ਿਮਨੀ ਚੋਣਾਂ ਵਿਚ ਮੋਹਰੀ ਨਜ਼ਰ ਆਉਣਾ ਲੋਕਤੰਤਰ ਲਈ ਖਤਰੇ ਦੀ ਘੰਟੀ ਹੈ।

Punjab by-elections not Congress , fighting police : Prem Singh Chandumajra ਪੰਜਾਬ 'ਚ ਜ਼ਿਮਨੀ ਚੋਣਾਂ ਕਾਂਗਰਸ ਨਹੀਂ, ਪੁਲਿਸ ਲੜ ਰਹੀ ਹੈ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਅੱਜ ਕਿਸਾਨ ਮੰਡੀਆਂ ਵਿਚ ਰੁਲ ਰਿਹਾ ਤੇ ਸਰਕਾਰ ਵਲੋਂ ਆੜ੍ਹਤੀ ਤੇ ਕਿਸਾਨਾਂ ਦਾ ਭੇਡ ਕਰਵਾਇਆ ਜਾ ਰਿਹਾ ਹੈ ਤੇ ਇਨ੍ਹਾਂ ਦੀ ਆਪਸੀ ਸੁਲਾ ਕਰਾਉਣ ਦੀ ਥਾਂ ਸਰਕਾਰ ਦੋਵਾਂ ਧਿਰਾਂ ਵਿਚ ਆਪਸੀ ਚੰਗੇ ਸਬੰਧਾਂ ਨੂੰ ਵਿਗਾੜ ਰਹੀ ਹੈ ਜਦਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਪਤਾ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਮੁੱਖੀ ਮੰਤਰੀ ਨੂੰ ਪੰਜਾਬ ਵੱਲ ਧਿਆਨ ਦੇ ਕੇ ਮਾਹੌਲ ਠੀਕ ਕਰਨਾ ਚਾਹੀਦਾ ਹੈ।

-PTCNews

Related Post