ਮੰਤਰੀ ਮੰਡਲ ਵੱਲੋਂ ਅੱਤਵਾਦ ਪ੍ਰਭਾਵਿਤ/ਦੰਗਾ ਪੀੜਤਾਂ ਲਈ ਮਕਾਨ/ਪਲਾਟ ਦੀ ਅਲਾਟਮੈਂਟ ਵਿੱਚ ਪੰਜ ਫੀਸਦੀ ਰਾਖਵਾਂਕਰਨ ਦੀ ਸਹੂਲਤ 31 ਦਸੰਬਰ, 2021 ਤੱਕ ਵਧਾਉਣ ਦਾ ਫੈਸਲਾ

By  Jashan A February 17th 2019 01:40 PM

ਮੰਤਰੀ ਮੰਡਲ ਵੱਲੋਂ ਅੱਤਵਾਦ ਪ੍ਰਭਾਵਿਤ/ਦੰਗਾ ਪੀੜਤਾਂ ਲਈ ਮਕਾਨ/ਪਲਾਟ ਦੀ ਅਲਾਟਮੈਂਟ ਵਿੱਚ ਪੰਜ ਫੀਸਦੀ ਰਾਖਵਾਂਕਰਨ ਦੀ ਸਹੂਲਤ 31 ਦਸੰਬਰ, 2021 ਤੱਕ ਵਧਾਉਣ ਦਾ ਫੈਸਲਾ,ਚੰਡੀਗੜ:ਪੰਜਾਬ ਮੰਤਰੀ ਮੰਡਲ ਨੇ ਸੂਬੇ ਵਿੱਚ ਅੱਤਵਾਦ ਪ੍ਰਭਾਵਿਤ ਲੋਕਾਂ ਅਤੇ 1984 ਦੇ ਦੰਗਾ ਪੀੜਤਾਂ ਨੂੰ ਵੱਡੀ ਰਾਹਤ ਦਿੰਦਿਆਂ ਅਰਬਨ ਅਸਟੇਟ/ਨਗਰ ਸੁਧਾਰ ਟਰੱਸਟ/ਪੈਪਸੂ ਟਾੳੂਨਸ਼ਿਪ ਡਿਵੈਲਪਮੈਂਟ ਬੋਰਡ ਆਦਿ ਵੱਲੋਂ ਪਲਾਟਾਂ/ਮਕਾਨਾਂ ਦੀ ਅਲਾਟਮੈਂਟ ਲਈ ਬਿਨਾਂ ਕਿਸੇ ਵਿੱਤੀ ਰਿਆਇਤ ਦੇ ਪੰਜ ਫੀਸਦੀ ਰਾਖਾਵਾਂਕਰਨ ਦੀ ਸਹੂਲਤ ਹੋਰ ਪੰਜ ਸਾਲਾਂ ਲਈ ਵਧਾਉਣ ਦਾ ਫੈਸਲਾ ਕੀਤਾ ਹੈ।

punjab cabinet ਮੰਤਰੀ ਮੰਡਲ ਵੱਲੋਂ ਅੱਤਵਾਦ ਪ੍ਰਭਾਵਿਤ/ਦੰਗਾ ਪੀੜਤਾਂ ਲਈ ਮਕਾਨ/ਪਲਾਟ ਦੀ ਅਲਾਟਮੈਂਟ ਵਿੱਚ ਪੰਜ ਫੀਸਦੀ ਰਾਖਵਾਂਕਰਨ ਦੀ ਸਹੂਲਤ 31 ਦਸੰਬਰ, 2021 ਤੱਕ ਵਧਾਉਣ ਦਾ ਫੈਸਲਾ

ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਜੂਦਾ ਨੀਤੀ ਦੀ ਮਿਆਦ 31 ਦਸੰਬਰ, 2016 ਨੂੰ ਪੁੱਗ ਗਈ ਸੀ ਜਿਸ ਨੂੰ ਹੁਣ 31 ਦਸੰਬਰ, 2021 ਤੱਕ ਵਧਾ ਦਿੱਤਾ ਗਿਆ ਹੈ।

punjab cabinet ਮੰਤਰੀ ਮੰਡਲ ਵੱਲੋਂ ਅੱਤਵਾਦ ਪ੍ਰਭਾਵਿਤ/ਦੰਗਾ ਪੀੜਤਾਂ ਲਈ ਮਕਾਨ/ਪਲਾਟ ਦੀ ਅਲਾਟਮੈਂਟ ਵਿੱਚ ਪੰਜ ਫੀਸਦੀ ਰਾਖਵਾਂਕਰਨ ਦੀ ਸਹੂਲਤ 31 ਦਸੰਬਰ, 2021 ਤੱਕ ਵਧਾਉਣ ਦਾ ਫੈਸਲਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਇਸ ਸਬੰਧ ਵਿੱਚ ਦੰਗਾ ਪੀੜਤ ਕਮੇਟੀ, ਬਰਨਾਲਾ ਤੇ ਸੰਗਰੂਰ ਦੀ ਮੰਗ ਨੂੰ ਵਿਚਾਰਦਿਆਂ ਦੰਗਾ ਪੀੜਤਾਂ ਅਤੇ ਅੱਤਵਾਦ ਪ੍ਰਭਾਵਿਤ ਲੋਕਾਂ ਦੇ ਹਿੱਤ ਵਿੱਚ ਮਹੱਤਵਪੂਰਨ ਫੈਸਲਾ ਲਿਆ ਹੈ।

-PTC News

Related Post