ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਅਜੇ ਨਹੀਂ : CM ਭਗਵੰਤ ਮਾਨ ਹੀ ਸੰਭਾਲਣਗੇ ਸਿਹਤ ਮੰਤਰਾਲਾ

By  Riya Bawa May 25th 2022 05:31 PM -- Updated: May 25th 2022 05:38 PM

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦਾ ਅਜੇ ਵਿਸਥਾਰ ਨਹੀਂ ਹੋਵੇਗਾ। ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿਸਥਾਰ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਸੀਐਮ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਫਿਲਹਾਲ ਸਿਹਤ ਮੰਤਰਾਲੇ ਦੀ ਦੇਖਭਾਲ ਕਰਨਗੇ। ਕਿਸੇ ਹੋਰ ਮੰਤਰੀ ਨੂੰ ਇਹ ਚਾਰਜ ਨਹੀਂ ਦਿੱਤਾ ਜਾਵੇਗਾ। ਮਾਨ ਦੇ ਇਸ ਫੈਸਲੇ ਨੂੰ 15 ਅਗਸਤ ਤੋਂ 75 ਮੁਹੱਲਾ ਕਲੀਨਿਕ ਦੇ ਸ਼ੁਰੂ ਕਰਨ ਨਾਲ ਜੋੜਿਆ ਕੇ ਦੇਖਿਆ ਜਾ ਰਿਹਾ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਨੇ ਇਸ ਸਬੰਧੀ ਮੰਤਰੀਆਂ ਨਾਲ ਵੀ ਗੱਲਬਾਤ ਕੀਤੀ ਸੀ।

ਪੰਜਾਬ ਮੰਤਰੀ ਮੰਡਲ ਦਾ ਵਿਸਤਾਰ ਅਜੇ ਨਹੀਂ : CM ਭਗਵੰਤ ਮਾਨ ਹੀ ਸੰਭਾਲਣਗੇ ਸਿਹਤ ਮੰਤਰਾਲਾ

ਗੌਰਤਲਬ ਹੈ ਕਿ 58 ਕਰੋੜ ਦੇ ਕੰਮ ਦੇ ਮਾਮਲੇ 'ਚੋਂ ਵਿਜੇ ਸਿੰਗਲਾ ਤੇ ਓਐਸਡੀ ਨੇ ਵੀ 1 ਫੀਸਦੀ ਕਮਿਸ਼ਨ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਦੇ ਫੈਸਲੇ ਤੋਂ ਬਾਅਦ ਪੰਜਾਬ ਪੁਲਿਸ ਵੀ ਐਕਸ਼ਨ ਦੇ ਮੋਡ ਵਿੱਚ ਆ ਗਈ ਹੈ। ਪੰਜਾਬ ਪੁਲਿਸ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਕੁਝ ਸਮਾਂ ਪਹਿਲਾਂ ਹੀ ਭਗਵੰਤ ਮਾਨ ਨੇ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਸੀ।

ਪੰਜਾਬ ਮੰਤਰੀ ਮੰਡਲ ਦਾ ਵਿਸਤਾਰ ਅਜੇ ਨਹੀਂ : CM ਭਗਵੰਤ ਮਾਨ ਹੀ ਸੰਭਾਲਣਗੇ ਸਿਹਤ ਮੰਤਰਾਲਾ

ਇਹ ਵੀ ਪੜ੍ਹੋ :  ਵਿਜੇ ਸਿੰਗਲਾ ਨੂੰ ਅਦਾਲਤ ’ਚ ਕੀਤਾ ਪੇਸ਼, ਤਿੰਨ ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜਿਆ

ਸੀ.ਐਮ.ਭਗਵੰਤ ਮਾਨ ਦੇ ਇਸ ਫੈਸਲੇ ਨਾਲ ਬਰਖਾਸਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੀਆਂ ਮੁਸ਼ਕਿਲਾਂ ਵਧ ਜਾਣਗੀਆਂ। ਮਾਨ ਨੇ  ਹੁਣ ਸਿੰਗਲਾ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਸਿਹਤ ਮੰਤਰਾਲੇ ਦੀ ਪੂਰੀ ਨਿਗਰਾਨੀ ਰਹੇਗੀ।

ਪੰਜਾਬ ਮੰਤਰੀ ਮੰਡਲ ਦਾ ਵਿਸਤਾਰ ਅਜੇ ਨਹੀਂ : CM ਭਗਵੰਤ ਮਾਨ ਹੀ ਸੰਭਾਲਣਗੇ ਸਿਹਤ ਮੰਤਰਾਲਾ

ਸੀਐਮ ਭਗਵੰਤ ਮਾਨ ਵੱਲੋਂ ਸਿਹਤ ਮੰਤਰਾਲਾ ਸੰਭਾਲਣ ਦੇ ਫੈਸਲੇ ਨੇ ਅਧਿਕਾਰੀਆਂ ਵਿੱਚ ਵੀ ਹਲਚਲ ਮਚਾ ਦਿੱਤੀ ਹੈ। ਖਾਸ ਤੌਰ 'ਤੇ ਜਿਹੜੇ ਲੋਕ ਪਿਛਲੇ ਢਾਈ ਮਹੀਨਿਆਂ ਤੋਂ ਸਿੰਗਲਾ ਦੇ ਨਜ਼ਦੀਕ ਸਨ, ਉਨ੍ਹਾਂ ਨੂੰ ਹੱਥ-ਪੈਰ ਮਾਰਨ ਲੱਗ ਪਏ ਹਨ।

-PTC News

Related Post