ਪੰਜਾਬ 'ਚ ਬਿਜਲੀ ਸੰਕਟ ਵਿਚਾਲੇ ਸਰਕਾਰੀ ਦਫਤਰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲਣ ਦੇ ਹੁਕਮ

By  Baljit Singh July 1st 2021 08:23 PM

ਚੰਡੀਗੜ੍ਹ: ਪੰਜਾਬ ਵਿਚ ਬਿਜਲੀ ਦਾ ਸੰਕਟ ਲਗਾਤਾਰ ਗਰਮਾਉਂਦਾ ਹੀ ਜਾ ਰਿਹਾ ਹੈ। ਇਸ ਵਿਚਾਲੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਆਪਣਾ ਸੰਘਰਸ਼ ਵਾਪਸ ਵੈਣ ਦੀ ਅਪੀਲ ਕੀਤੀ ਹੈ ਤੇ ਸੂਬੇ ਦੇ ਸਾਰੇ ਸਰਕਾਰੀ ਦਫਤਰਾਂ ਨੂੰ ਸਵੇਰੇ 8 ਵਜੇ ਤੋਂ ਦੁਪਹਿਰੇ 2 ਵਜੇ ਤੱਕ ਖੋਲਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਵਲੋਂ

ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਅਧਿਕਾਰੀਆਂ ਦੀ ਅਧਾਰਿਤ 3 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ।

ਪੜੋ ਹੋਰ ਖਬਰਾਂ: ਨੂਰਪੁਰਬੇਦੀ ਦੇ ਸੈਨਿਕ ਦੀ ਡਿਊਟੀ ਦੌਰਾਨ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (ਪੀਐਸਪੀਸੀਐਲ) ਨੇ ਸੂਬੇ ਵਿੱਚ ਬਿਜਲੀ ਦੀ ਘਾਟ ਕਾਰਨ ਸਨਅਤਾਂ ਨੂੰ 2 ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। 30 ਜੂਨ ਤੋਂ ਘਰੇਲੂ ਖੇਤਰ ਵਿਚ ਬਿਜਲੀ ਕੱਟ ਲਾਉਣ ਤੋਂ ਬਾਅਦ PSPCL ਨੇ ਹੁਣ ਉਦਯੋਗਾਂ ਵਿਚ 2 ਦਿਨਾਂ ਹਫਤਾਵਾਰੀ ਕੱਟ ਲਗਾਉਣਾ ਵੀ ਸ਼ੁਰੂ ਕਰ ਦਿੱਤਾ ਹੈ।

ਪੜੋ ਹੋਰ ਖਬਰਾਂ: ਕਿਸਾਨ ਜਥੇਬੰਦੀਆਂ ਦਾ ਐਲਾਨ, 5 ਜੁਲਾਈ ਤੱਕ ਨਾ ਠੀਕ ਹੋਈ ਬਿਜਲੀ ਸਪਲਾਈ ਤਾਂ ਹੋਵੇਗਾ ਵਿਸ਼ਾਲ ਧਰਨਾ-ਪ੍ਰਦਰਸ਼ਨ

ਪੀਐਸਪੀਸੀਐਲ ਨੇ ਸੈਂਟਰਲ (ਲੁਧਿਆਣਾ) ਜ਼ੋਨ ਅਤੇ ਜਲੰਧਰ ਜ਼ੋਨ ਵਿੱਚ 2 ਦਿਨਾਂ ਹਫਤਾਵਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਹਫਤਾਵਾਰੀ ਬੰਦ ਜ਼ਰੂਰੀ ਹੈ ਅਤੇ ਹੋਰ ਛੋਟ ਉਦਯੋਗਾਂ ਉੱਤੇ ਲਾਗੂ ਨਹੀਂ ਹੋਣਗੀਆਂ। PSPCL ਸ਼ਡਿਊਲ ਅਨੁਸਾਰ ਲੁਧਿਆਣਾ ਤੇ ਜਲੰਧਰ ਜੋਨ ਵਿਚ ਹਫਤੇ ’ਚ 2 ਦਿਨ ਛੁੱਟੀ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਅੱਗੇ ਸਪੱਸ਼ਟ ਕੀਤਾ ਕਿ ਹਫਤਾਵਾਰੀ ਛੁੱਟੀ ਲਈ ਨਿਰਧਾਰਤ ਚਾਰਜ ਨਹੀਂ ਲਏ ਜਾਣਗੇ। ਇਸ ਸਬੰਧੀ ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀਆਈਪੀਐਸ ਗਰੇਵਾਲ ਨੇ ਕਿਹਾ ਕਿ “ਹਫਤਾਵਾਰੀ ਛੁੱਟੀ ਅੱਜ 1 ਤੋਂ 3 ਜੁਲਾਈ ਤੱਕ ਲਾਗੂ ਰਹੇਗੀ।

ਪੜੋ ਹੋਰ ਖਬਰਾਂ: ਫੋਰਡ ਕੰਪਨੀ ਦੇ ਸਰਵਿਸ ਸੈਂਟਰ ‘ਚ ਵਾਪਰਿਆ ਹਾਦਸਾ, ਏਜੰਸੀ ਮੁਲਾਜ਼ਮ ਦੀ ਮੌਤ

ਦੱਸ ਦੇਈਏ ਕਿ ਬੁੱਧਵਾਰ ਨੂੰ ਪੂਰੇ ਪੰਜਾਬ ਵਿੱਚ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਰਹੀ ਅਤੇ ਸ਼ਾਮ 8:30 ਤੋਂ 10:30 ਵਜੇ ਤੱਕ ਯਾਨੀ ਸਾਢੇ ਚਾਰ ਘੰਟੇ ਬਿਜਲੀ ਸਪਲਾਈ ਬੰਦ ਰਹੀ ਹੈ। ਇਸ ਦੇ ਇਲਾਵਾ ਅੱਧੀ ਰਾਤ ਨੂੰ ਬਹੁਤ ਹੀ ਘੱਟ ਲਾਇਟ ਆਈ ਸੀ। ਜਦੋਂ ਇਨਵਰਟਰਾਂ ਨੇ ਵੀ ਜਵਾਬ ਦੇ ਦਿੱਤਾ ਤਾਂ ਲੋਕ ਬੁਰੀ ਸਥਿਤੀ ਵਿਚ ਆ ਗਏ।

-PTC News

Related Post