ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੀ.ਐਸ.ਟੀ. ਦੇ ਹੇਠ ਖੇਤੀਬਾੜੀ ਵਸਤਾਂ ’ਤੇ ਟੈਕਸ ਦਾ ਜਾਇਜ਼ਾ ਲੈਣ ਲਈ ਮੋਦੀ ਨੂੰ ਪੱਤਰ

By  Joshi September 25th 2017 06:55 PM

ਚੰਡੀਗੜ, 25 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਕਟ ਵਿੱਚ ਘਿਰੇ (Punjabi) ਕਿਸਾਨਾਂ ਨੂੰ ਰਾਹਤ ਮੁਹੱਈਆ ਕਰਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ.ਐਸ.ਟੀ. ਦੇ ਹੇਠ ਖੇਤੀਬਾੜੀ (Punjabi) ਨਾਲ ਸਬੰਧਤ ਵਸਤਾਂ ੳੱਪਰ ਲਾਈਆਂ ਟੈਕਸ ਦਰਾਂ ਦਾ ਜਾਇਜ਼ਾ ਲੈਣ ਦੀ ਅਪੀਲ ਕੀਤੀ ਹੈ।

ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਤੁਪਕਾ ਸਿੰਚਾਈ ਦੇ ਸਾਜ਼ੋ-ਸਮਾਨ ਸਣੇ ਖੇਤੀਬਾੜੀ ਵਸਤਾਂ ਉੱਪਰ ਜੀ.ਐਸ.ਟੀ. ਦੇ ਹੇਠ ਵਧਾਈਆਂ ਗਈਆਂ ਟੈਕਸ ਦਰਾਂ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਤੁਪਕਾ ਸਿੰਚਾਈ ਦੇ ਸਾਜ਼ੋ-ਸਮਾਨ ਉੱਪਰ ਵੈਟ ਹੇਠ ਟੈਕਸ ਦਰ ਪੰਜ ਫੀਸਦੀ ਸੀ ਜੋ ਜੀ.ਐਸ.ਟੀ ਦੇ ਹੇਠ 18 ਫੀਸਦੀ ਹੋ ਗਈ ਹੈ ਜਿਸ ਨਾਲ ਇਸ ਵਿੱਚ 13 ਫੀਸਦੀ ਵਾਧਾ ਹੋਇਆ ਹੈ।

Punjab CM: Punjab mukh mantri di pradhan mantri nal mulakatਟੈਕਸ ਦਰਾਂ ਵਿੱਚ ਵਾਧੇ ਸਬੰਧੀ ਅੰਕੜੇ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖਾਦਾਂ ’ਤੇ ਵੈਟ ਦੀ ਦਰ ਦੋ ਫੀਸਦੀ ਸੀ ਜੋ ਹੁਣ ਜੀ.ਐਸ.ਟੀ. ਦੇ ਹੇਠ 5-18 ਫੀਸਦੀ ਹੋ ਗਈ ਹੈ। ਇਸੇ ਤਰਾਂ ਹੀ ਕੀਟਨਾਸ਼ਕਾਂ ’ਤੇ ਵੈਟ ਦੀ ਦਰ 12.5 ਫੀਸਦੀ ਸੀ ਜੋ ਜੀ.ਐਸ.ਟੀ. ਦੇ ਹੇਠ 18 ਫੀਸਦੀ ਹੋ ਗਈ ਹੈ। ਟਰੈਕਟਰਾਂ ਦੇ ਮਾਮਲੇ ਵਿੱਚ ਵੈਟ ਦੀ ਦਰ 6.05 ਫੀਸਦੀ ਸੀ ਜੋ ਜੀ.ਐਸ.ਟੀ. ਦੇ ਹੇਠ 12-28 ਫੀਸਦੀ ਹੋ ਗਈ ਹੈ। ਇਸੇ ਤਰਾਂ ਹੀ ਤਕਨੀਕੀ ਪੁਰਜ਼ਿਆਂ ’ਤੇ ਵੈਟ ਦੀ ਦਰ 12.6-14.6 ਫੀਸਦੀ ਸੀ ਜੋ ਜੀ.ਐਸ.ਟੀ. ਦੇ ਹੇਠ 18 ਫੀਸਦੀ ਕਰ ਦਿੱਤੀ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਵਿੱਚ ਅੱਗੇ ਲਿੱਖਿਆ ਹੈ ਕਿ ਇਸੇ ਤਰਾਂ ਹੀ ਸੂਖਮ ਤੱਤਾਂ ’ਤੇ ਟੈਕਸ ਦੀ ਦਰ ਦੁੱਗਣੀ ਹੋ ਗਈ ਹੈ। ਵੈਟ ਦੇ ਹੇਠ ਇਹ ਦਰ 6 ਫੀਸਦੀ ਸੀ ਜੋ ਜੀ.ਐਸ.ਟੀ. ਦੇ ਹੇਠ ਹੁਣ 12 ਫੀਸਦੀ ਹੋ ਗਈ ਹੈ। ਇਸੇ ਤਰਾਂ ਹੀ ਡੱਬਾ ਬੰਦ ਖੁਰਾਕੀ ਵਸਤਾਂ ’ਤੇ ਪੰਜ ਫੀਸਦੀ ਵੈਟ ਸੀ ਜਦਕਿ ਇਨਾਂ ਉੱਪਰ ਜੀ.ਐਸ.ਟੀ. 12 ਫੀਸਦੀ ਲਾਇਆ ਗਿਆ ਹੈ। ਉਨਾਂ ਕਿਹਾ ਕਿ ਟੈਕਸ ਦਾ ਇਹ ਵਾਧਾ 3 ਫੀਸਦੀ ਤੋਂ ਲੈ ਕੇ 21.95 ਫੀਸਦੀ ਵਿੱਚਕਾਰ ਹੈ।

Punjab CM: Punjab mukh mantri di pradhan mantri nal mulakatਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਖੇਤੀਬਾੜੀ ਸੈਕਟਰ ਇਸ ਵੇਲੇ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। (Punjabi) ਕਿਸਾਨਾਂ ਦੀ ਅਸਲ ਆਮਦਨ ਘਟ ਰਹੀ ਹੈ ਅਤੇ ਖੇਤੀਬਾੜੀ ਕਰਜ਼ੇ ਵੱਧ ਰਹੇ ਹਨ। ਉਨਾਂ ਕਿਹਾ ਕਿ ਜੀ.ਐਸ.ਟੀ. ਦੇ ਲਾਗੂ ਹੋਣ ਦੇ ਨਾਲ ਸਿਰਫ ਕਾਸ਼ਤ ਦੀ ਲਾਗਤ ਵਧਣ ਦੀ ਹੀ ਸੰਭਾਵਨਾ ਨਹੀਂ ਹੈ ਸਗੋਂ ਇਸ ਦੇ ਨਾਲ ਸੰਕਟ ਵਿੱਚ ਘਿਰੀ ਹੋਈ ਕਿਸਾਨੀ ਦੀ ਵਿੱਤੀ ਸਿਹਤ ’ਤੇ ਮਾੜਾ ਅਸਰ ਵੀ ਪਵੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਟੈਕਸ ਦੀ ਦਰ ਵਧਣ ਦੇ ਨਾਲ ਪ੍ਰਧਾਨ ਮੰਤਰੀ ਿਸ਼ੀ ਸਿੰਚਾਈ ਯੋਜਨਾ ਹੇਠ ਸੂਖਮ-ਸਿੰਚਾਈ ਤਕਨਾਲੋਜੀ ਨੂੰ ਅਪਣਾਉਣ ਵਿੱਚ ਦਿੱਕਤ ਆਵੇਗੀ। ਧਰਤੀ ਹੇਠਲੇ ਪਾਣੀ ਦੀ ਸੰਭਾਲ ਦੇ ਵਾਸਤੇ ਇਸ ਤਕਨਾਲੋਜੀ ਨੂੰ ਅਪਣਾਏ ਜਾਣ ਲਈ ਸਰਕਾਰ ਰਿਆਇਤਾਂ ਦੇਣ ਦੇ ਸਮਰਥ ਨਹੀਂ ਰਹੇਗੀ।

—PTC News

Related Post