ਕੈਪਟਨ ਦੇ ਹੱਕ ’ਚ ਆਏ ਵਿਧਾਇਕਾਂ ਨੇ ਹਾਈਕਮਾਨ ਅੱਗੇ ਰੱਖੀ ਮੰਗ, ਕਿਹਾ-'ਸਿੱਧੂ ਤੋਂ ਮੰਗਾਓ ਮੁਆਫੀ'

By  Baljit Singh July 18th 2021 04:21 PM

ਪੰਜਾਬ ਕਾਂਗਰਸ ’ਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਅਤੇ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਰਸਮੀ ਐਲਾਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ 10 ਵਿਧਾਇਕ ਆ ਗਏ ਹਨ। ਇਨ੍ਹਾਂ 10 ਵਿਧਾਇਕਾਂ ’ਚ ਸੁਖਪਾਲ ਸਿੰਘ ਖਹਿਰਾ, ਹਰਮਿੰਦਰ ਗਿੱਲ (ਪੱਟੀ) ਫਤਿਹਜੰਗ ਬਾਜਵਾ (ਕਾਦੀਆਂ), ਕੁਲਦੀਪ ਗਿੱਲ, ਬਲਵਿੰਦਰਲਾਡੀ, ਸੰਤੋਖ ਸਿੰਘ, ਜਗਦੇਵ ਕਮਾਲੂ ਆਦਿ ਸ਼ਾਮਲ ਹਨ।

ਪੜੋ ਹੋਰ ਖਬਰਾਂ: ਪੰਜਾਬੀ ਸਣੇ 11 ਖੇਤਰੀ ਭਾਸ਼ਾਵਾਂ ‘ਚ ਬੀ.ਟੈੱਕ ਕੋਰਸ ਨੂੰ ਪ੍ਰਵਾਨਗੀ, ਸਿੱਖਿਆ ਮੰਤਰੀ ਨੇ ਕੀਤਾ ਐਲਾਨ

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਇਨ੍ਹਾਂ 10 ਵਿਧਾਇਕਾਂ ਨੇ ਪ੍ਰੈੱਸ ਰਿਲੀਜ਼ ਜਾਰੀ ਕਰਦੇ ਹੋਏ ਹਾਈਕਮਾਨ ਨੂੰ ਕੋਈ ਵੀ ਫ਼ੈਸਲੇ ਲੈਣ ਤੋਂ ਪਹਿਲਾਂ ਕੈਟਪਨ ਦੀ ਭੂਮਿਕਾ ਨੂੰ ਧਿਆਨ ’ਚ ਰੱਖਣ ਦੀ ਗੱਲ ਕਹੀ ਗਈ ਹੈ। ਕੈਟਪਨ ਦੇ ਹੱਕ ’ਚ ਬਿਆਨ ਜਾਰੀ ਕਰਦੇ ਵਿਧਾਇਕਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

ਪੜੋ ਹੋਰ ਖਬਰਾਂ: ਸੁਖਬੀਰ ਸਿੰਘ ਬਾਦਲ ਦਾ ਹਿੰਦੂ ਭਾਈਚਾਰੇ ਵੱਲੋਂ ਕੀਤਾ ਗਿਆ ਸਨਮਾਨ

ਇਸ ਦੇ ਨਾਲ ਹੀ ਵਿਧਾਇਕਾਂ ਵੱਲੋਂ ਨਵਜੋਤ ਸਿੰਘ ਸਿੱਧੂ ’ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਨਿਸ਼ਾਨਾ ਸਾਧਦੇ ਹੋਏ ਵਿਧਾਇਕਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਨਤਕ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਤੋਂ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਆਪਣੀ ਹੀ ਪਾਰਟੀ ’ਤੇ ਚੁੱਕੇ ਗਏ ਸਵਾਲਾਂ ਦਾ ਪਾਰਟੀ ਨੂੰ ਵੱਡਾ ਨੁਕਸਾਨ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਉਮੀਦ ਜਤਾਈ ਹੈ ਕਿ ਹਾਈਕਮਾਨ ਉਨ੍ਹਾਂ ਦੇ ਇਨ੍ਹਾਂ ਸੁਝਾਵਾਂ ’ਤੇ ਧਿਆਨ ਦੇਵੇਗਾ।

ਪੜੋ ਹੋਰ ਖਬਰਾਂ: ਕੀਨੀਆ ‘ਚ Fuel Tanker ‘ਚ ਜ਼ਬਰਦਸਤ ਧਮਾਕਾ, 13 ਹਲਾਕ

ਇਨ੍ਹਾਂ ਵਿਧਾਇਕਾਂ ਨੇ ਕਿਹਾ ਹੈ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਅਤੇ ਇਸ ਮਗਰੋਂ ਹੋਈ ਸਿੱਖ ’ਨਸਲਕੁਸ਼ੀ’ ਤੋਂ ਬਾਅਦ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਹੀ ਕਾਂਗਰਸ ਪੰਜਾਬ ਵਿਚ ਮੁੜ ਸੱਤਾ ਵਿਚ ਆਈ ਸੀ। ਇਨ੍ਹਾਂ ਆਗੂਆਂ ਨੇ ਹਾਈ ਕਮਾਂਡ ਨੂੰ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਮਗਰੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਅਸਤੀਫਾ ਵੀ ਚੇਤੇ ਕਰਵਾਇਆ।

-PTC News

Related Post