ਕਰਜ਼ਾ ਮੁਆਫੀ ਜਾਂ ਮਜ਼ਾਕ? ਕਿਸਾਨ ਨੂੰ ਦਿੱਤੀ ਮਹਿਜ਼ 7 ਰੁਪਏ ਦੀ ਕਰਜ਼ਾ ਮੁਆਫੀ

By  Joshi January 5th 2018 01:38 PM

Punjab Congress waives off 7 rupees debt: ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕੀਤੇ ਗਏ ਕਰਜ਼ਾ ਮੁਆਫੀ ਦੇ ਵਾਅਦਿਆਂ 'ਤੇ ਵੈਸੇ ਹੀ ਵਿਵਾਦ ਬਣਿਆ ਹੋਇਆ ਹੈ ਅਤੇ ਕਈ ਕਿਸਾਨ ਅਜੇ ਵੀ ਇਸ ਵਾਅਦੇ ਦੇ ਪੂਰਾ ਹੋਣ ਦੇ ਇੰਤਜ਼ਾਰ 'ਚ ਬੈਠੇ ਹਨ, ਪਰ ਅਜਿਹੇ 'ਚ ਇੱਕ ਹੋਰ ਮਾਮਲਾ ਸਾਹਮਣਾ ਆਇਆ ਹੈ, ਜਿਸ 'ਚ ਪੰਜਾਬ ਦੇ ਇੱਕ ਕਿਸਾਨ ਨਾਲ ਕਰਜ਼ਾ ਮੁਆਫੀ ਦੇ ਨਾਂ 'ਤੇ ਕੋਝਾ ਮਜ਼ਾਕ ਕੀਤਾ ਗਿਆ ਹੈ।

Punjab Congress waives off 7 rupees debt, farmer shockedਦਰਅਸਲ, ਕਰਜ਼ਾ ਮੁਆਫੀ 'ਚ ਆਉਂਦੇ ਕਿਸਾਨਾਂ ਦੇ ਨਾਮ ਵਾਲੀਆਂ ਦੀਆਂ ਸੂਚੀਆਂ ਸਹਿਕਾਰੀ ਸੁਸਾਇਟੀਆਂ ਦੇ ਬਾਹਰ ਲਾਈਆਂ ਗਈਆਂ ਹਨ। ਇਸ ਸੂਚੀ ਨੂੰ ਪੜ੍ਹ ਕੇ ਪਿੰਡ ਘਮਰੌਦਾ ਦੇ ਕਿਸਾਨ ਬਲਵਿੰਦਰ ਸਿੰਘ ਨੂੰ ਵੱਡਾ ਧੱਕਾ ਲੱਗਿਆ ਹੈ। ਕਰਜ਼ਾ ਮੁਆਫੀ ਬਾਰੇ ਵੱਡੀਆਂ ਆਸਾਂ ਲੈ ਕੇ ਗਏ ਕਿਸਾਨ ਨੇ ਜਦੋ ਪਿੰਡ ਦੀ ਸਹਿਕਾਰੀ ਸੁਸਾਇਟੀ ਦੇ ਬਾਹਰ ਲੱਗੀ ਲਿਸਟ ਦੇਖੀ ਤਾਂ ਉਸਨੂੰ ਪਤਾ ਲੱਗਿਆ ਕਿ ਉਸਦਾ ਕਰਜ਼ਾ ਤਾਂ ਮੁਆਫ ਹੋਇਆ ਹੈ ਪਰ ਮਹਿਜ਼ 7 ਰੁਪਏ।

Punjab Congress waives off 7 rupees debt: ਜ਼ਿਲਾ ਪ੍ਰਸ਼ਾਸਨ ਅਨੁਸਾਰ ਇਹ ਕੋਈ ਕਲਰਕੀ ਗਲਤੀ ਕਾਰਨ ਹੋਇਆ ਹੈ, ਪਰ ਪ੍ਰਸ਼ਾਸਨ ਹੁਣ ਇਸਦੀ ਬਾਰੇ 'ਚ ਬਲਵਿੰਦਰ ਸਿੰਘ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਹੈ।

Punjab Congress waives off 7 rupees debt, farmer shockedਇਸ ਮਾਮਲੇ 'ਤੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ ਤੇ ਇਸ ਦੇ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਸਰਕਾਰ ਬੱਲੋਂ ਕੀਤੀ ਇਸ ਗਲਤੀ ਨੂੰ ਕਿਸਾਨਾਂ ਦੇ ਜ਼ਖਮਾਂ 'ਤੇ ਲੂਣ ਛਿੜਕਣਾ ਦੱਸਿਆ।

—PTC News

Related Post