ਪੰਜਾਬ 'ਚ ਕੋਰੋਨਾ ਦੇ ਅੱਜ ਇੰਨੇ ਮਾਮਲੇ ਆਏ ਸਾਹਮਣੇ, 33 ਮਰੀਜ਼ਾਂ ਦੀ ਹੋਈ ਮੌਤ

By  Baljit Singh June 14th 2021 09:23 PM

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਦਾ ਪ੍ਰਕੋਪ ਵਿਆਪਕ ਪੱਧਰ ਉੱਤੇ ਘੱਟ ਗਿਆ ਹੈ। ਸੂਬੇ ਵਿਚ ਕੋਰੋਨਾ ਵਾਇਰਸ ਦੇ 629 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 33 ਮਰੀਜ਼ਾਂ ਦੀ ਇਸ ਮਹਾਮਾਰੀ ਕਾਰਨ ਜਾਨ ਗਈ ਹੈ।

ਪੜੋ ਹੋਰ ਖਬਰਾਂ: ਹੁਣ ਅਮਰੀਕਾ ਜਾਣ ਵੇਲੇ ਵਿਦਿਆਰਥੀਆਂ ਨੂੰ ਨਹੀਂ ਪਵੇਗੀ ਕਿਸੇ ‘ਟੀਕਾ ਸਰਟੀਫਿਕੇਟ’ ਦੀ ਲੋੜ

ਹਾਲਾਂਕਿ ਇਸ ਸਮੇਂ ਦੌਰਾਨ 1650 ਮਰੀਜ਼ਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ ਤੇ ਇਸ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ ਘੱਠ ਕੇ 11,913 ਹੋ ਗਈ ਹੈ। ਕੋਰੋਨਾ ਦੀ ਪਾਜ਼ੇਟਿਵ ਦਰ ਵੀ ਘੱਟ ਕੇ 1.45 ਫੀਸਦ ਹੋ ਗਈ ਹੈ। ਕੋਰੋਨਾ ਵਾਇਰਸ ਦੇ ਬੀਤੇ ਦਿਨ 43,421 ਟੈਸਟ ਕੀਤੇ ਗਏ ਸਨ।

ਪੜੋ ਹੋਰ ਖਬਰਾਂ: ਕੇਂਦਰ ਸਰਕਾਰ ਦਾ ਨਵਾਂ ਹੁਕਮ, ਇਨ੍ਹਾਂ ਅਧਿਕਾਰੀਆਂ ਨੂੰ ਆਉਣਾ ਪਵੇਗਾ ਦਫਤਰ

ਜ਼ਿਕਰਯੋਗ ਹੈ ਕਿ ਬੀਤੇ ਦਿਨ ਕੋਰੋਨਾ ਵਾਇਰਸ ਦੇ 958 ਨਵੇਂ ਮਰੀਜ਼ ਸਾਹਮਣੇ ਆਏ ਸਨ ਤੇ 49 ਲੋਕਾਂ ਦੀ ਮੌਤ ਹੋਈ ਸੀ।

ਪੜੋ ਹੋਰ ਖਬਰਾਂ: ਮਹਾਰਾਣੀ ਐਲੀਜ਼ਾਬੇਥ ਨਾਲ ਮਿਲ ਬੋਲੇ ਬਾਈਡੇਨ, 'ਮੈਨੂੰ ਮੇਰੀ ਮਾਂ ਦੀ ਯਾਦ ਆ ਗਈ'

-PTC News

Related Post