ਪੰਜਾਬ 'ਚ ਮੀਂਹ ਅਤੇ ਚੱਲੀਆ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ,ਫ਼ਸਲਾਂ ਦਾ ਕੀਤਾ ਨੁਕਸਾਨ

By  Shanker Badra April 9th 2018 11:25 AM -- Updated: April 30th 2018 02:01 PM

ਪੰਜਾਬ 'ਚ ਮੀਂਹ ਅਤੇ ਚੱਲੀਆ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ,ਫ਼ਸਲਾਂ ਦਾ ਕੀਤਾ ਨੁਕਸਾਨ:ਸੋਮਵਾਰ ਨੂੰ ਸਵੇਰੇ ਮੀਂਹ ਪੈਣ ਦੇ ਕਾਰਨ ਜਿਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਮੀਂਹ ਅਤੇ ਚੱਲੀਆ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਗਏ ਹਨ।ਪੰਜਾਬ 'ਚ ਮੀਂਹ ਅਤੇ ਚੱਲੀਆ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ,ਫ਼ਸਲਾਂ ਦਾ ਕੀਤਾ ਨੁਕਸਾਨਕਿਉਂਕਿ ਇਸ ਸਮੇਂ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋਈ ਖੜ੍ਹੀ ਹੈ।ਕਈ ਥਾਵਾਂ 'ਤੇ ਕਣਕ ਦੀ ਵਾਢੀ ਹੋ ਰਹੀ ਹੈ।ਮੀਂਹ ਅਤੇ ਚੱਲੀਆ ਤੇਜ਼ ਹਵਾਵਾਂ ਕਾਰਨ ਕਈਂ ਥਾਵਾਂ 'ਤੇ ਕਣਕ ਵਿਛ ਗਈ ਹੈ,ਜੋ ਕਣਕ ਦੇ ਲਈ ਨੁਕਸਾਨਦਾਇਕ ਹੈ।ਅਜਿਹੇ ਵਿਚ ਜੇਕਰ ਹੋਰ ਬਾਰਿਸ਼ ਹੁੰਦੀ ਹੈ ਤਾਂ ਇਸ ਨਾਲ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ।ਪੰਜਾਬ 'ਚ ਮੀਂਹ ਅਤੇ ਚੱਲੀਆ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ,ਫ਼ਸਲਾਂ ਦਾ ਕੀਤਾ ਨੁਕਸਾਨਪੰਜਾਬ ਅਤੇ ਦਿੱਲੀ ਸਮੇਤ ਕਈ ਇਲਾਕਿਆਂ ਵਿਚ ਬਾਰਿਸ਼ ਹੋਈ ਹੈ।ਮੌਸਮ ਵਿਚ ਆਏ ਬਦਲਾਅ ਦੀ ਵਜ੍ਹਾ ਨਾਲ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਦਰਜ਼ ਕੀਤੀ ਗਈ ਹੈ।ਉਥੇ ਸਵੇਰੇ ਹਨ੍ਹੇਰੀ ਅਤੇ ਬਾਰਿਸ਼ ਕਾਰਨ ਗੱਡੀਆਂ ਦੀ ਵੀ ਰਫ਼ਤਾਰ ਹੌਲੀ ਹੋ ਗਈ ਹੈ।ਸੋਮਵਾਰ ਸਵੇਰੇ ਦਫ਼ਤਰ ਜਾਣ ਵਾਲਿਆਂ ਨੂੰ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ।ਪੰਜਾਬ 'ਚ ਮੀਂਹ ਅਤੇ ਚੱਲੀਆ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ,ਫ਼ਸਲਾਂ ਦਾ ਕੀਤਾ ਨੁਕਸਾਨਇਹ ਬੇਮੌਸਮੀ ਬਾਰਿਸ਼ ਫ਼ਸਲਾਂ ਲਈ ਨੁਕਸਾਨਦਾਇਕ ਸਾਬਤ ਹੋਵੇਗੀ।ਹੁਣ ਪੰਜਾਬ ਦੇ ਵਿੱਚ ਤੇਜ਼ ਬਾਰਿਸ਼ ਆਉਣ ਤੋਂ ਬਾਅਦ ਰੁਕ ਗਈ ਪਰ ਹੋਰ ਬਾਰਿਸ਼ ਹੋਣ ਦੇ ਪੂਰੇ ਆਸਾਰ ਬਣੇ ਹੋਏ ਹਨ।ਇੱਥੇ ਕਈ ਇਲਾਕਿਆਂ ਵਿਚ ਬਿਜਲੀ ਗੁੱਲ ਹੈ।ਪੰਜਾਬ 'ਚ ਮੀਂਹ ਅਤੇ ਚੱਲੀਆ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ,ਫ਼ਸਲਾਂ ਦਾ ਕੀਤਾ ਨੁਕਸਾਨਮੌਸਮ ਵਿਭਾਗ ਨੇ ਸੂਬੇ ਦੇ ਸੱਤ ਜ਼ਿਲ੍ਹਿਆਂ ਵਿਚ ਸੋਮਵਾਰ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ।ਜੇਕਰ ਬਾਰਿਸ਼ ਦੇ ਨਾਲ ਤੇਜ਼ ਹਨ੍ਹੇਰੀ ਆਉਂਦੀ ਹੈ ਤਾਂ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਵੇਗਾ,ਜਿਸ ਨਾਲ ਕਣਕ ਦੇ ਝਾੜ ਦੇ ਫ਼ਰਕ ਪਵੇਗਾ।

-PTCNews

Related Post