ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲ ਕੇ ਕੀਤਾ ਗਿਆ LKG ਅਤੇ UKG

By  Shanker Badra February 26th 2021 03:31 PM -- Updated: February 26th 2021 05:20 PM

ਚੰਡੀਗੜ੍ਹ :  ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ 'ਚ ਚੱਲ ਰਹੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲਣ ਦਾ ਐਲਾਨ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਪ੍ਰੀ ਪ੍ਰਾਇਮਰੀ-1 ਜਮਾਤ ਦਾ ਨਾਂ ਬਦਲ ਕੇ ਐਲ.ਕੇ.ਜੀ. (LKG) ਅਤੇ ਪ੍ਰੀ ਪ੍ਰਾਇਮਰੀ ਜਮਾਤ-2 ਦਾ ਨਾਂ ਬਦਲ ਦੇ ਯੂ.ਕੇ.ਜੀ. (UKG) ਰੱਖ ਦਿੱਤਾ ਹੈ।

ਪੜ੍ਹੋ ਹੋਰ ਖ਼ਬਰਾਂ : ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਉਡਾਉਣ ਦੀ ਸੀ ਸਾਜ਼ਿਸ਼, ਬਰੂਦ ਨਾਲ ਭਰੀ ਗੱਡੀ 'ਚੋਂ ਮਿਲੀ ਚਿੱਠੀ 'ਚ ਹੋਇਆ ਖੁਲਾਸਾ

Punjab Education Department renames Pre-Primary classes by LKG and UKG ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲ ਕੇ ਕੀਤਾ ਗਿਆ LKGਅਤੇUKG

ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਬੱਚਿਆਂ ਦੇ ਮਾਪਿਆਂ ਤੇ ਸਕੂਲ ਅਧਿਆਪਕਾਂ ਵੱਲੋਂ ਜਮਾਤਾਂ ਦਾ ਨਾਮ ਬਦਲਣ ਸਬੰਧੀ ਸੁਝਾਅ ਪ੍ਰਾਪਤ ਹੋਏ ਸਨ। ਜਿਸ ਤੋਂ ਬਾਅਦਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲ ਕੇ LKGਅਤੇUKG ਰੱਖਿਆ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਮਜ਼ਦੂਰ ਆਗੂ ਨੌਦੀਪ ਕੌਰ ਨੂੰ ਮਿਲੀ ਵੱਡੀ ਰਾਹਤ,ਹਾਈਕੋਰਟ ਨੇ ਦਿੱਤੀ ਜ਼ਮਾਨਤ  

Punjab Education Department renames Pre-Primary classes by LKG and UKG ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲ ਕੇ ਕੀਤਾ ਗਿਆ LKGਅਤੇUKG

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਨਵੰਬਰ 2017 ਤੋਂ ਸ਼ੁਰੂ ਕੀਤੀ ਗਈ ਸੀ। ਇਸ ਵਿੱਚ 3-6 ਸਾਲ ਦੇ ਬੱਚਿਆਂ ਨੂੰ ਪ੍ਰੀ-ਪ੍ਰਾਇਮਰੀ ਸਿੱਖਿਆ ਦੇ ਕੇ ਸਕੂਲੀ ਸਿੱਖਿਆ ਲਈ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਸੀ। ਹੁਣ ਤੱਕ 3.30 ਲੱਖ ਵਿਦਿਆਰਥੀ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖਲਾ ਲੈ ਚੁੱਕੇ ਹਨ।

Punjab Education Dept renames Pre-Primary classes by LKG and UKG ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨਾਂ ਬਦਲ ਕੇ ਕੀਤਾ ਗਿਆ LKG ਅਤੇ UKG

ਹੁਣ ਤੋਂ ਪ੍ਰੀ-ਪ੍ਰਾਇਮਰੀ-1 ਨੂੰ LKG (ਲੋਅਰ ਕਿੰਡਰ ਗਾਰਟਨ) ਤੇ ਪ੍ਰੀ-ਪ੍ਰਾਇਮਰੀ-2 ਨੂੰ UKG (ਅਪਰ ਕਿੰਡਰ ਗਾਰਟਨ) ਕਿਹਾ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਐਲਕੇਜੀ ਤੇ ਯੂਕੇਜੀ ਦੇ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਕਮਰਿਆਂ ਨੂੰ ਮਾਡਲ ਕਲਾਸਰੂਮ ਬਣਾਇਆ ਗਿਆ ਹੈ।

-PTCNews

Related Post