Punjab Election Result 2022 Highlights : 'ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, ਪੰਜਾਬ ਦੇ ਕਈ ਵੱਡੇ ਦਿੱਗਜ਼ਾ ਡਿੱਗੇ

By  Riya Bawa March 10th 2022 06:52 AM -- Updated: March 10th 2022 05:13 PM

Punjab Election Result 2022 Highlights : ਪੰਜਾਬ 'ਚ ਆਪ ਵੱਡੀ ਜਿੱਤ ਦਰਜ ਕੀਤੀ। ਧੂਰੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਜਿੱਤ ਦਰਜ ਕਰ ਦਿੱਤੀ ਹੈ ਤੇ ਜਿੱਤ ਤੋਂ ਬਾਅਦ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਉਹ ਖਟਕੜਕਲਾਂ 'ਚ ਸਹੁੰ ਚੁੱਕਣਗੇ ।

Punjab Assembly Elections 2022 ਲਈ 1304 ਉਮੀਦਵਾਰ ਆਪਣੀ ਕਿਸਮਤ ਅਜ਼ਮਾਈ । ਪੰਜਾਬ ਦੀਆਂ ਹੌਟ ਸੀਟਾਂ ਉੱਤੇ ਪੰਜਾਬ ਦੀ ਆਵਾਮ ਦੀਆਂ ਨਜ਼ਰਾਂ ਟਿੱਕੀਆ ਹੋਈਆਂ ਸ ਨ। ਪੰਜਾਬ ਦੇ ਮੁੱਖ ਮੰਤਰੀ Charanjit Singh Channi ਦੋ ਸੀਟਾਂ Chamkaur Sahib ਅਤੇ Bhadaur ਤੋਂ ਚੋਣ ਲੜੇ ਸਨ | ਉੱਥੇ ਹੀ Navjot Singh Sidhu Amritsar East ਤੋਂ Bikram Singh Majithia ਵਿਚਾਲੇ ਫਸਵੀਂ ਟੱਕਰ ਸੀ।

ਪੰਜਾਬ ਚੋਣ ਨਤੀਜੇ 2022: ਅੱਜ ਉਮੀਦਵਾਰਾਂ ਦੀ ਕਿਸਮਤ ਦਾ ਖੁੱਲ੍ਹੇਗਾ ਖਜ਼ਾਨਾਇਹ ਵੀ ਪੜ੍ਹੋ: Punjab election result 2022: ਚੋਣਾਂ ਦੇ ਨਤੀਜਿਆ ਨੂੰ ਲੈ ਕੇ ਮੁਕੰਮਲ ਤਿਆਰੀਆ: CEO ਕਰੁਣਾ ਰਾਜੂ

ਉਥੇ ਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ Bhagwant Mann ਧੂਰੀ ਤੋਂ ਸੀਟ ਜਿੱਤ ਦਰਜ ਕੀਤੀ ਤੇ ਸਾਬਕਾ ਮੁੱਖ ਮੰਤਰੀ Captain Amarinder Singh ਪਟਿਆਲਾ ਤੋਂ ਹਾਰ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਚੋਣ ਹਾਰ ਗਏ ਹਨ ।

ਪੰਜਾਬ ਚੋਣ ਨਤੀਜੇ 2022: ਅੱਜ ਉਮੀਦਵਾਰਾਂ ਦੀ ਕਿਸਮਤ ਦਾ ਖੁੱਲ੍ਹੇਗਾ ਖਜ਼ਾਨਾਉੱਥੇ ਹੀ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਹਾਰ ਗਏ ਹਨ। ਪੰਜਾਬ ਵਿਧਾਨ ਸਭਾ ਚੋਣਾਂ (Punjab elections 2022) ਵਿੱਚ ਸਾਰੇ ਉਮੀਦਵਾਰਾਂ ਵਿਚੋਂ ਪ੍ਰਕਾਸ਼ ਸਿੰਘ ਬਾਦਲ ਵੱਡੀ ਉਮਰ ਦੇ ਉਮੀਦਵਾਰ ਹਨ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਸੀਐਮ ਦਾ ਚਿਹਰਾ ਉਮੀਦਵਾਰ ਚਰਨਜੀਤ ਸਿੰਘ ਚੰਨੀ, ਆਮ ਆਦਮੀ ਪਾਰਟੀ ਵੱਲੋਂ ਸੀਐਮ ਚਿਹਰਾ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸੀਐਮ ਚਿਹਰਾ ਐਲਾਨਿਆ ਗਿਆ ਸੀ |

Punjab Election Result 2022 Live Updates: ਅੱਜ ਉਮੀਦਵਾਰਾਂ ਦੀ ਕਿਸਮਤ ਦਾ ਖੁੱਲ੍ਹੇਗਾ ਖਜ਼ਾਨਾ

Punjab Election Result 2022 Highlights :

16:20 Pm : ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਦੀ ਪੰਜਾਬ ਤਲਵੰਡੀ ਸਾਬੋ ਵਿਧਾਨ ਸਭਾ ਸੀਟ ਤੋਂ ਜ਼ਮਾਨਤ ਜ਼ਬਤ ਹੋ ਗਈ ਹੈ। ਉਹ ਇੱਥੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸੀ।

16:00 Pm: ਪਾਰਟੀ ਦੀ ਸਾਰੇ ਪੰਜ ਰਾਜਾਂ ਵਿੱਚ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ "ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰੋ।ਉਹ ਭਾਰਤ ਦੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੇ ਰਹਿਣਗੇ। ਕਾਂਗਰਸ ਨੂੰ ਪੰਜੇ ਰਾਜਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। "

14:45 Pm : ਪੰਜਾਬ ਦੇ ਮੋਗਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਮਾਲਵਿਕਾ ਸੂਦ ਨੂੰ 'ਆਪ' ਦੀ ਡਾਕਟਰ ਅਮਨਦੀਪ ਕੌਰ ਅਰੋੜਾ ਨੇ 20,000 ਤੋਂ ਵੱਧ ਵੋਟਾਂ ਨਾਲ ਹਰਾਇਆ।

15:33 Pm : ਪੰਜਾਬ 'ਚ ਫਿਰਿਆ ਝਾੜੂ, ਅੰਮ੍ਰਿਤਸਰ 'ਚ 'ਆਪ' ਦੀ ਵੱਡੀ ਜਿੱਤ

15:21 Pm: ਬਰਨਾਲਾ ਤੋਂ 'ਆਪ' ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੁਲਵੰਤ ਸਿੰਘ ਨੂੰ 36637 ਵੋਟਾਂ ਦੇ ਫਰਕ ਨਾਲ ਹਰਾਇਆ ਹੈ।

14:30 Pm : 13:45 Pm: ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਧੂਰੀ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕਰ ਲਈ ਹੈ। ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਦਾ ਨਾਂ ਮੁੱਖ ਮੰਤਰੀ ਵਜੋਂ ਰੱਖਿਆ ਗਿਆ ਸੀ। 

14:20 Pm : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਰ ਮਗਰੋਂ ਟਵੀਟ ਕਰਕੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਮੈਂ ਲੋਕਾਂ ਦੇ ਫੈਸਲੇ ਨੂੰ ਪੂਰੀ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਲੋਕਤੰਤਰ ਦੀ ਜਿੱਤ ਹੋਈ ਹੈ। ਪੰਜਾਬੀਆਂ ਨੇ ਭੇਦ-ਭਾਵ ਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਵੋਟਾਂ ਪਾ ਕੇ ਪੰਜਾਬੀਅਤ ਦੀ ਅਸਲੀ ਭਾਵਨਾ ਦਿਖਾਈ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਪੰਜਾਬ ਤੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ।

14:14 Pm : ਡਿਪਟੀ CM ਓਮ ਪ੍ਰਕਾਸ਼ ਸੋਨੀ ਵੀ ਚੋਣ ਹਾਰੇ।

13:50 Pm : ਪੰਜਾਬ 'ਚ 'ਆਪ' ਨੇ ਵੱਡੀ ਜਿੱਤ ਦਰਜ ਕੀਤੀ ਹੈ। ਧੂਰੀ ਸੀਟ ਤੋਂ 'ਆਪ' ਦੇ ਉਮੀਦਵਾਰ ਭਗਵੰਤ ਮਾਨ ਨੇ ਜਿੱਤ ਦਰਜ ਕਰ ਦਿੱਤੀ ਹੈ ਤੇ ਜਿੱਤ ਤੋਂ ਬਾਅਦ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਉਹ ਖਟਕੜਕਲਾਂ 'ਚ ਸਹੁੰ ਚੁੱਕਣਗੇ।

15:49 pm : ਅਕਾਲੀ ਦਲ ਦੀ ਗਨੀਵ ਕੌਰ ਮਜੀਠੀਆ 17,657 ਵੋਟਾਂ ਨਾਲ ਜੇਤੂ ਰਹੀ

13:48 Pm : ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨੇ ਵੱਡੀ ਜਿੱਤ ਹਾਸਲ ਕੀਤੀ। ਪਾਰਟੀ ਵਰਕਰਾਂ ਨਾਲ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਭਗਵੰਤ ਮਾਨ ਭਾਵੁਕ ਹੋ ਕੇ ਆਪਣੀ ਮਾਂ ਨੂੰ ਜੱਫੀ ਪਾਉਂਦੇ ਵੀ ਨਜ਼ਰ ਆਏ

13:45 Pm: ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਧੂਰੀ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕਰ ਲਈ ਹੈ। ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਦਾ ਨਾਂ ਮੁੱਖ ਮੰਤਰੀ ਵਜੋਂ ਰੱਖਿਆ ਗਿਆ ਸੀ। 13:31 Pm : 'ਆਪ' ਦੇ ਦਫ਼ਤਰਾਂ 'ਚ ਜਸ਼ਨ ਦਾ ਮਾਹੌਲ

13:30 Pm: ਧਰਮਕੋਟ ਤੋ 'ਆਪ' ਦੇ ਦਵਿੰਦਰ ਲਾਡੀ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ, 29 ਹਜ਼ਾਰ ਵੋਟਾਂ ਨਾਲ ਲਾਡੀ ਨੇ ਜਿੱਤ ਹਾਸਲ ਕੀਤੀ।

13:25 Pm: ਸੁਨਾਮ 'ਚ 'ਆਪ' ਦੀ ਵੱਡੀ ਜਿੱਤ 'ਆਪ' ਦੇ ਉਮੀਦਵਾਰ ਅਮਨ ਅਰੋੜਾ ਨੇ ਵੱਡੀ ਜਿੱਤ ਹਾਸਿਲ ਕੀਤੀ।

13:10 Pm : ਪੰਜਾਬ ਦੇ ਫਿਰੋਜ਼ਪੁਰ ਦੀ ਜ਼ੀਰਾ ਸੀਟ ਲਈ ਚੋਣਾਂ ਦੇ ਨਤੀਜੇ ਐਲਾਨੇ ਗਏ ਹਨ। ਇੱਥੋਂ ਆਮ ਆਦਮੀ ਪਾਰਟੀ ਦੇ ਨਰੇਸ਼ ਕਟਾਰੀਆ ਨੇ ਚੋਣ ਜਿੱਤੀ ਹੈ।

12:31 Pm : ਕਾਂਗਰਸ ਤੋਂ ਵੱਖ ਹੋ ਆਪਣੇ ਨਵੀਂ ਪਾਰਟੀ (ਲੋਕ ਇਨਸਾਫ ਪਾਰਟੀ )ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਚੋਣ ਹਾਰੇ।

12:30 Pm: ਕਾਂਗਰਸ ਤੋਂ ਵੱਖ ਹੋ ਆਪਣੇ ਨਵੀਂ ਪਾਰਟੀ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਚੋਣ ਹਾਰੇ।

12:28 Pm: ਕਾਂਗਰਸ ਦੇ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਚੌਥੇ ਰਾਊਂਡ ਤੋਂ ਬਾਅਦ ਕਾਫੀ ਜ਼ਿਆਦਾ ਪਿਛੜ ਗਏ ਹਨ।

12:27 Pm: ਬੀਜੇਪੀ ਦੇ ਅਸ਼ਵਨੀ ਸ਼ਰਮਾ 7628 ਵੋਟਾਂ ਨਾਲ ਪਠਾਨਕੋਟ ਤੋਂ ਜਿੱਤੇ।

12:26 Pm: ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨਾਲ ਤਸਵੀਰ ਕੀਤੀ ਟਵੀਟ

12:23 Pm : ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੋਤ ਬੈਂਸ ਜਿੱਤੇ |

12:18 Pm: ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਹਾਰੇ

11:54 Am : ਹਲਕਾ ਪੂਰਬੀ ਛੇਵਾਂ ਰਾਉਂਡ

ਜੀਵਣਜੋਤ ਕੌਰ 18782

ਨਵਜੋਤ ਸਿੱਧੂ 15408

ਬਿਕਰਮ ਮਜੀਠੀਆ 12828

11:43 Am : ਪਠਾਨਕੋਟ ਤੋਂ ਭਾਜਪਾ ਦੇ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਜਿੱਤ ਕੀਤੀ ਹਾਸਿਲ

11:39 Am: ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ ਤੋਂ 6288 ਵੋਟਾਂ 'ਤੇ ਮਾਰੀ ਬਾਜ਼ੀ

11:36 Am: ਪਠਾਨਕੋਟ ਤੋਂ ਭਾਜਪਾ ਦੇ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਜਿੱਤ ਕੀਤੀ ਹਾਸਿਲ

11:35 Am : ਮੁਹਾਲੀ ਤੋਂ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਅੱਗੇ

11:30 Am : ਅੰਮ੍ਰਿਤਸਰ ਪੱਛਮੀ: ਰਾਊਂਡ 4

AAP: 18,586

ਕਾਂਗਰਸ: 6,775

SAD 2,557

ਭਾਜਪਾ 2,063

ਆਪ 11,811 ਵੋਟਾਂ ਨਾਲ ਅੱਗੇ ਹੋ 11:20 Am : ਹਲਕਾ ਸ੍ਰੀ ਅਨੰਦਪੁਰ ਸਾਹਿਬ 'ਚ 'ਆਪ' ਵਰਕਰਾਂ ਵੱਲੋਂ ਜਸ਼ਨ ਸ਼ੁਰੂ |

11:`18 Am : ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ( ਅਕਾਲੀ ਦਲ ) : 19390

ਮਦਨ ਲਾਲ ਜਲਾਲਪੁਰ ( ਕਾਂਗਰਸ ਪਾਰਟੀ) : 28113

ਗੁਰਲਾਲ ਸਿੰਘ (ਆਪ ਪਾਰਟੀ): 58041 11:15 Am : ਰਾਏਕੋਟ ਵਿੱਚ ਆਪ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਨਾਲੋ ਪੰਜਵੇਂ ਰਾਉਂਡ ਵਿੱਚ 15469 ਵੋਟਾਂ ਨਾਲ ਅੱਗੇ ਚਲ ਰਹੇ ਹਨ

11:00 Am : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਜਿੱਤ ਤੋਂ ਬਾਅਦ ਸਮਰਥਕਾਂ 'ਚ ਭਾਰੀ ਉਤਸ਼ਾਹ ਹੈ। ਦਿੱਲੀ ਵਿੱਚ ਇੱਕ ਸਮਰਥਕ ਨੇ ਆਪਣੇ ਬੇਟੇ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਰੂਪ ਵਿੱਚ ਪਹਿਰਾਵਾ ਪਵਾਇਆ ਅਤੇ ਭਗਵੰਤ ਮਾਨ ਵਰਗੀ ਪੱਗ ਬੰਨ੍ਹ ਕੇ ਜਸ਼ਨ ਮਨਾਇਆ।

10:51 Am : ਅਨੰਦਪੁਰ ਸਾਹਿਬ

AAP-38105

SAD-BSP- 2021

INC-18546

BJP-6549

10:50 Am : ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੇ ਤੀਸਰੇ ਦੇ ਰਾਊਂਡ ਵਿਚ ਵੀ ਆਮ ਆਦਮੀ ਪਾਰਟੀ ਅੱਗੇ

SAD /BSP :- 2671

AAP      :- 11087

BJP      :- 2601

SAD (A) :- 3129

SSM      :- 932

10:24 Am : ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ 'ਆਪ' ਉਮੀਦਵਾਰ ਤੀਜੇ ਗੇੜ 'ਚ 2004 ਦੀਆਂ ਵੋਟਾਂ ਤੋਂ ਅੱਗੇ

10:22 Am: ਜਲਾਲਾਬਾਦ ਹਲਕੇ ਦੇ ਵੋਟਾਂ ਦੀ ਗਿਣਤੀ ਦੇ 6 ਰਾਊਂਡ ਹੋਏ ਪੂਰੇ 10,000ਵੋਟਾਂ ਦੇ ਫ਼ਰਕ ਨਾਲ ਆਮ ਆਦਮੀ ਪਾਰਟੀ ਦੇ ਜਗਦੀਪ ਗੋਲਡੀ ਕੰਬੋਜ ਅੱਗੇ |

10:18 Am : AAP ਨੇ ਸ਼ੁਰੂਆਤੀ ਰੁਝਾਨਾਂ ਵਿੱਚ ਬਹੁਮਤ ਦਾ ਅੰਕੜਾ ਪਾਰ ਕੀਤਾ, 86 ਸੀਟਾਂ 'ਤੇ ਅੱਗੇ।

10:16 Am : ਲੁਧਿਆਣਾ ਸਾਹਨੇਵਾਲ ਹਲਕਾ

ਕਾਂਗਰਸ 3093

'ਆਪ' 2398

ਅਕਲੀ ਦਲ 2463

10:15 Am : ਸਿੱਧੂ ਮੂਸੇਵਾਲਾ ਪਿੱਛੇ

10:11 Am : ਫਿਰੋਜ਼ਪੁਰ ਦਿਹਾਤੀ 5th ਰਾਊਂਡ

ਆਸ਼ੂ ਬੰਗੜ (Congress) 5203

ਜੋਗਿੰਦਰ ਸਿੰਘ ਜਿੰਦੂ (SAD) 13791

ਰਜਨੀਸ਼ ਦਈਆ (AAP) 24712

ਮੋਡ਼ਾ ਸਿੰਘ ਅਣਜਾਣ (SKM) 388

10:06 Am: ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਨਤੀਜਿਆਂ 'ਤੇ ਕਿਹਾ ਕਿ ਅਸੀਂ ਆਮ ਆਦਮੀ ਹਾਂ, ਪਰ ਜਦੋਂ ਆਮ ਆਦਮੀ ਉੱਠਦਾ ਹੈ ਤਾਂ ਗੱਦੀ ਹਿੱਲ ਜਾਂਦੀ ਹੈ। ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਹੈ, ਇਸ ਲਈ ਨਹੀਂ ਕਿ ਆਮ ਆਦਮੀ ਪਾਰਟੀ ਕਿਸੇ ਹੋਰ ਸੂਬੇ ਵਿੱਚ ਸਰਕਾਰ ਬਣਾ ਰਹੀ ਹੈ, ਸਗੋਂ ਇਸ ਲਈ ਕਿ 'ਆਪ' ਇੱਕ ਰਾਸ਼ਟਰੀ ਤਾਕਤ ਬਣ ਰਹੀ ਹੈ। ਆਮ ਆਦਮੀ ਪਾਰਟੀ ਕਾਂਗਰਸ ਦਾ ਬਦਲ ਹੋਵੇਗੀ।

10:05 Am : ਮੁੱਖ ਮੰਤਰੀ ਚਰਨਜੀਤ ਚੰਨੀ ਸਰਕਾਰੀ ਰਿਹਾਇਸ਼ ਛੱਡ ਕੇ ਨਿੱਜੀ ਰਿਹਾਇਸ਼ ਖਰੜ ਬਿਨਾ ਸੁਰੱਖਿਆ ਮੁਲਾਜ਼ਮ ਘਰ ਪਹੁੰਚੇ

10:04 Am: ਜਿਲ੍ਹਾ ਪਟਿਆਲਾ ਦੀਆਂ ਸਾਰੀਆਂ 8 ਸੀਟਾਂ 'ਤੇ ਆਪ ਅੱਗੇ

ਹਰ ਸੀਟ ਤੇ 5000 ਤੋਂ ਵੱਧ ਵੋਟਾਂ ਦੇ ਫਰਕ ਨਾਲ ਆਪ ਅੱਗੇ

ਸ਼ੁਤਰਾਣਾ 18000

ਸਮਾਣਾ 6000

ਪਟਿਆਲਾ ਦਿਹਾਤੀ 8400

ਰਾਜਪੁਰਾ 5000

ਪਟਿਆਲਾ ਸ਼ਹਿਰੀ 10500

ਘਨੌਰ 5000

ਨਾਭਾ 6000

ਸਨੌਰ 7000

9:55 Am: ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਵਿਖੇ

ਆਮ ਆਦਮੀ ਪਾਰਟੀ ਅੱਗੇ

ਆਮ ਆਦਮੀ ਪਾਰਟੀ 3979

ਕਾਂਗਰਸ 1123

ਬਹੁਜਨ ਸਮਾਜ ਪਾਰਟੀ  97

9:48 Am: ਵਿਧਾਨ ਸਭਾ ਹਲਕਾ ਫਤਿਹਗਡ਼੍ਹ ਸਾਹਿਬ ਵਿਖੇ ਆਮ ਆਦਮੀ ਪਾਰਟੀ ਅੱਗੇ

ਫਤਿਹਗੜ੍ਹ ਸਾਹਿਬ ਵਿੱਚ

AAP  3811

Cong  1669

SAD  1082

9:46 Am: ਸ੍ਰੀ ਅਨੰਦਪੁਰ ਸਾਹਿਬ ਆਪ ਉਮੀਦਵਾਰ ਹਰਜੋਤ ਸਿੰਘ ਬੈਂਸ ਨੂੰ 14727, ਕਾਂਗਰਸ ਦੇ ਰਾਣਾ ਕੇ ਪੀ ਸਿੰਘ 6476 ਨੂੰ ਵੋਟਾਂ ਪਾਈਆਂ ।

9:45 Am : ਵਿਧਾਨ ਸਭਾ ਹਲਕਾ ਫਤਿਹਗਡ਼੍ਹ ਸਾਹਿਬ ਵਿਖੇ ਆਮ ਆਦਮੀ ਪਾਰਟੀ ਅੱਗੇ

ਫਤਿਹਗੜ੍ਹ ਸਾਹਿਬ ਵਿੱਚ

AAP  3811

Cong  1669

SAD  1082

9:20 Am: ਪੰਜਾਬ 'ਚ 'ਆਪ' ਸਭ ਤੋਂ ਅੱਗੇ ਹੈ, ਕਾਂਗਰਸ ਦੇ ਰਹੀ ਲਗਾਤਾਰ ਟੱਕਰ

9:15 Am : ਪਹਿਲੇ ਰਾਉਂਡ ਵਿੱਚ ਭੁਲੱਥ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਾਗੀਰ ਕੌਰ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਤੋਂ 651 ਵੋਟਾਂ ਨਾਲ ਅੱਗੇ

9:12 Am: 'ਆਪ' ਪਟਿਆਲਾ ਦੀਆਂ ਸਾਰੀਆਂ 8 ਸੀਟਾਂ 'ਤੇ ਅੱਗੇ ਹੈ

9:05 Am : ਹਲਕਾ ਅੰਮ੍ਰਿਤਸਰ ਪੂਰਬੀ ਦੀ ਜੀਵਨਜੋਤ ਕੌਰ 433 ਵੋਟਾਂ ਨਾਲ ਅੱਗੇ, ਬਿਕਰਮ ਮਜੀਠੀਆ ਦੂਸਰੇ ਅਤੇ ਨਵਜੋਤ ਸਿੱਧੂ ਤੀਸਰੇ ਨੰਬਰ ਤੇ

9:04 Am : ਮਿਕੇਰੀਆਂ ਤੋਂ 'ਆਪ' ਪਾਰਟੀ ਦੇ ਉਮੀਦਵਾਰ ਦੇ ਜੰਗੀ ਲਾਲ ਮਹਾਜਨ ਅੱਗੇ ਚਲ ਰਹੇ ਹਨ

9:04 Am : ਸੁਲਤਾਨਪੁਰ ਲੋਧੀ ਤੋਂ ਅਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਅੱਗੇ ਚੱਲ ਰਹੇ ਹਨ।

9:00 Am : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਪਿੱਛੇ ਚੱਲ ਰਹੇ ਹਨ। 'ਆਪ' ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਅਮਰਿੰਦਰ ਦੇ ਪਾਕੇਟ ਬੋਰੋ, ਪਟਿਆਲਾ ਅਰਬਨ ਤੋਂ ਅੱਗੇ ਚੱਲ ਰਹੇ ਹਨ।

8:58 Am : ਖਰੜ

ਆਪ - 3455

ਕਾਂਗਰਸ --1001

ਅਕਾਲੀ ਦਲ. 2265

8:55 Am : ਖਰੜ ਤੋਂ ਅਨਮੋਲ ਗਗਨ ਮਾਨ ਅੱਗੇ

8:55 Am : ਰਾਣਾ ਇੰਦਰ ਪ੍ਰਤਾਪ ਸਿੰਘ ਅਜਾਦ ਉਮੀਦਵਾਰ ਅੱਗੇ

8:48 Am : ਪੰਜਾਬ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੇ ਆਪਣੇ ਪਰਿਵਾਰ ਸਮੇਤ ਚਮਕੌਰ ਸਾਹਿਬ ਗੁਰਦੁਆਰੇ ਵਿੱਚ ਨਾਤੀਜੇਆਂ ਤੋਂ ਪਅਰਦਾਸ ਕੀਤੀ।

8:45 Am : ਵੋਟਾਂ ਦੀ ਗਿਣਤੀ ਸ਼ੁਰੂ, ਸ਼ੁਰੂਆਤੀ ਰੁਝਾਨ 'ਚ 'ਆਪ' ਅੱਗੇ

8:41 Am : ਸਮਰਾਲਾ ਤੋ ਪਹਿਲਾਂ ਰੁਝਾਨ ਕਾਂਗਰਸ ਪਾਰਟੀ ਅੱਗੇ ਰਾਜਾ ਗਿੱਲ 190 ਪਰਮਜੀਤ ਢਿੱਲੋਂ 77 ਜਗਤਾਰ ਸਿੰਘ ਦਿਆਲਪੁਰਾ 72 ਬਲਵੀਰ ਸਿੰਘ ਰਾਜੇਵਾਲ ਨੂੰ 3 ਵੋਟਾ ਅਮਰੀਕ ਸਿੰਘ ਢਿੱਲੋਂ ਨੂੰ 5

8:40 Am : ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂਆਤੀ ਰੁਝਾਨ ਆਮ ਆਦਮੀ ਪਾਰਟੀ ਉਮੀਦਵਾਰ ਹਰਜੋਤ ਬੈਂਸ ਅੱਗੇ

8:37 Am :ਆਪ' ਉਮੀਦਵਾਰ #BhagwantMann ਦੇ ਕੱਟ ਆਊਟ ਉਨ੍ਹਾਂ ਦੇ ਘਰ 'ਤੇ ਲਗਾਏ ਜਾ ਰਹੇ ਹਨ।

8:30 Am : ਵੱਖ-ਵੱਖ ਐਗਜ਼ਿਟ ਪੋਲਾਂ ਨੇ ਭਵਿੱਖਬਾਣੀ ਕੀਤੀ ਸੀ ਕਿ 'ਆਪ' ਦੇ ਭਗਵੰਤ ਮਾਨ ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਆਉਣਗੇ ਤੇ ਚਰਨਜੀਤ ਸਿੰਘ ਚੰਨੀ ਨੂੰ ਕੁਰਸੀ ਤੋਂ ਉਤਰਨਗੇ।

8:25 Am : ਹਲਕਾ ਪੂਰਬੀ ਦੀਆਂ ਵੋਟਾਂ ਦੀ ਗਿਣਤੀ ਅਜੇ ਤਕ ਨਹੀਂ ਸ਼ੁਰੂ ਹੋਈ

8:25 Am : ਮਾਨ ਦੇ ਘਰ 'ਤੇ ਭਾਰੀ ਸੁਰੱਖਿਆ, ਕਲੋਨੀ ਪਹੁੰਚ ਸੜਕਾਂ 'ਤੇ ਬੈਰੀਕੇਡ ਲਗਾਏ ਗਏ ਹਨ।

8:20 Am : ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਪਹਿਲੇ ਰਾਊਡ ਚ ਚਲ ਰਹੇ ਨੇ ਅੱਗੇ।

8:16 Am : ਪਹਿਲਾ ਰੁਝਾਨ ਆਇਆ ਸਾਹਮਣੇ, ਕਾਂਗਰਸ 6, ਆਮ ਆਦਮੀ ਪਾਰਟੀ 7, ਅਕਾਲੀ ਦਲ 3

8:12 Am : ਮਲੋਟ ਦੇ ਵਿੱਚ ਦੋ ਕਾਊਟਿੰਗ ਸੈਂਟਰ ਤੇ ਲੰਬੀ ਅਤੇ ਮਲੋਟ ਹਲਕੇ ਲਈ ਗਿਣਤੀ ਸ਼ੁਰੂ

8:11 Am : ਮੋਹਾਲੀ ਵੋਟਾਂ ਦੀ ਗਿਣਤੀ ਹੋਈ ਸ਼ੁਰੂ

8:06 Am : ਵਿਧਾਨ ਸਭਾ ਹਲਕਾ ਨਾਭਾ ਦੀ ਗਿਣਤੀ ਲਈ ਆਈ ਟੀ ਆਈ ਪਟਿਆਲਾ ਤੋਂ ਕਾਊਂਟਿੰਗ ਸੈਂਟਰ ਦੀਆਂ ਅੰਦਰਲੀਆਂ ਤਸਵੀਰਾਂ ਆਈਆਂ ਸਾਹਮਣੇ

8:05 Am : ਉਮੀਦਵਾਰਾਂ ਦਾ ਕਾਊਟਿੰਗ ਸੈਂਟਰ 'ਤੇ ਪੁੰਹਚਣਾ ਸ਼ੁਰੂ ਹੋ ਚੁੱਕਿਆ ਹਲਕਾ ਫਿਲੌਰ ਦੇ ਵਿਧਾਇਕ ਸੁਖਪਾਲ ਖਹਿਰਾ ਵੀ ਕਾਊਟਿੰਗ ਸੈਂਟਰ ਪਹੁੰਚ ਚੁੱਕੇ ਹਨ।

7:40 Am: ਸੂਬੇ ਵਿੱਚ 66 ਸਥਾਨਾਂ ਉੱਤੇ 117 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ 117 ਕੇਂਦਰਾਂ ਦੀ ਸੁਰੱਖਿਆ ਲਈ ਤਿੰਨ ਪਰਤੀ ਸੁਰੱਖਿਆ ਘੇਰਾ ਲਗਾਇਆ ਗਿਆ ਹੈ, ਜਿਸ ਲਈ 45 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੂਬੇ ਵਿੱਚ 7500 ਦੇ ਕਰੀਬ ਮੁਲਾਜ਼ਮ ਗਿਣਤੀ ਦੇ ਕਾਰਜ ਨੂੰ ਨੇਪਰੇ ਚਾੜ੍ਹਨਗੇ।

7:22 Am: ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਗੁਰੂ ਘਰ ਨਤਮਸਤਕ ਹੋਏ। ਸਰਕਾਰ ਬਣਾਉਣ ਦਾ ਵੀ ਦਾਅਵਾ ਕੀਤਾ।

7:11 Am: ਵਿਧਾਨ ਸਭਾ ਹਲਕਾ ਨਾਭਾ ਲਈ ਆਈਟੀਆਈ ਪਟਿਆਲਾ ਵਿੱਚ ਵੋਟਾਂ ਦੀ ਗਿਣਤੀ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀ |

7:10 Am : ਸੀਐਮ ਚਰਨਜੀਤ ਸਿੰਘ ਚੰਨੀ (CM Charanjit Singh) ਨੇ ਗਿਣਤੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੋਪੜ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ।

7:09 Am: ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਦੀ ਰਿਹਾਇਸ਼ 'ਤੇ ਜਲੇਬੀਆਂ, ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ।

6:50 Am: ਪੰਜਾਬ ਰਾਜ ਵਿੱਚ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਦੀ ਗਿਣਤੀ ਸਬੰਧੀ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। ਪੰਜਾਬ ਰਾਜ ਦੇ 117 ਵਿਧਾਨ ਸਭਾ ਚੋਣ ਹਲਕਿਆਂ ਲਈ 20 ਫਰਵਰੀ, 2022 ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕਾਰਜ 10 ਮਾਰਚ, 2022 ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ।

ਇਥੇ ਵੇਖੋ ਵੈਬਸਾਈਟ : https://www.ptcnews.tv/election-2022

ਇਥੇ ਵੇਖੋ ਫੇਸਬੁੱਕ Live Updates: https://www.facebook.com/ptcnewsonline

ਇਥੇ ਵੇਖੋ ਟਵਿੱਟਰ Live Updates: @ptcnews

-PTC News

Related Post