Punjab Elections 2022 Highlights: ਪੰਜਾਬ ਵਿੱਚ ਹੁਣ ਤੱਕ ਕੁੱਲ 63.44% ਹੋਈ ਵੋਟਿੰਗ

By  Riya Bawa February 20th 2022 06:32 AM -- Updated: February 20th 2022 07:44 PM

Punjab Elections 2022 Highlights:Punjab Elections 2022 Highlights: Punjab Vidhan Sabha elections 2022 ਦਾ ਐਲਾਨ ਹੁੰਦੇ ਸਾਰ ਹੀ ਸਿਆਸਤ ਭਖੀ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ 117 ਸੀਟਾਂ ਤੇ ਵੋਟਿੰਗ ਹੋਈ। Punjab politics ਇਸ ਵਕ਼ਤ ਭਖੀ ਹੋਈ ਹੈ ਕਿਓਂਕਿ elections 2022 ਵਿੱਚ ਇਸ ਵਾਰ ਪੰਜਾਬ ਦੇ ਦੋ ਦਿੱਗਜ਼, ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਉਮੀਦਵਾਰ ਬਿਕਰਮ ਸਿੰਘ ਮਜੀਠੀਆ Amritsar East ਤੋਂ ਚੋਣਾਂ ਲੜ ਰਹੇ ਹਨ। ਇਸ ਦੇ ਨਾਲ ਹੀ ਸਾਰਿਆਂ ਨੂੰ Punjab election 2022 result ਦੀ date ਦਾ ਬੇਸਬਰੀ ਨਾਲ ਇੰਤਜਾਰ ਹੈ। Punjab politics ਦੀ Punjabi 'ਚ ਖ਼ਬਰ ਪੜ੍ਹਨ ਲਈ PTC News ਨਾਲ ਜੁੜੇ ਰਹੋ।

ਪੰਜਾਬ ਵਿਧਾਨ ਸਭਾ ਚੋਣਾਂ ਲਈ ਮਤਦਾਨ ਸ਼ੁਰੂ

ਸੂਬੇ ਵਿੱਚ ਕੁੱਲ 21499804 ਵੋਟਰ ਹਨ ਜਿਨ੍ਹਾਂ ਵਿੱਚ 11298081 ਪੁਰਸ਼, 10200996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਿਲ ਹਨ।

ਇੱਥੇ ਪੜ੍ਹੋ ਹੋਰ ਖ਼ਬਰਾਂ: ਪੰਜਾਬ ਵਿਧਾਨ ਸਭਾ ਚੋਣਾਂ 2022: ਪੀਟੀਸੀ ਨਿਊਜ਼ 'ਤੇ ਦੇਖੋ ਨਾਨ-ਸਟਾਪ ਲਾਈਵ ਕਵਰੇਜ

 ਪੰਜਾਬ ਵਿਧਾਨ ਸਭਾ ਚੋਣਾਂ 2022 Live Updates : ਪੰਜਾਬ ਵਿਧਾਨ ਸਭਾ ਚੋਣਾਂ ਲਈ ਮਤਦਾਨ ਸ਼ੁਰੂ

Punjab Vidhan Sabha elections 2022 ਲਈ ਸੂਬੇ ਵਿੱਚ 14684 ਥਾਵਾਂ `ਤੇ 24689 ਪੋਲਿੰਗ ਸਟੇਸ਼ਨ ਲਾਏ ਗਏ ਸਨ। ਉਨ੍ਹਾਂ ਦੱਸਿਆ ਕਿ 1196 ਮਾਡਲ ਪੋਲਿੰਗ ਸਟੇਸ਼ਨ, 196 ਮਹਿਲਾ ਪ੍ਰਬੰਧਤ ਪੋਲਿੰਗ ਸਟੇਸ਼ਨ ਅਤੇ 70 ਦਿਵਿਆਂਗਾਂ ਦੁਆਰਾ ਸੰਚਾਲਿਤ ਪੋਲਿੰਗ ਸਟੇਸ਼ਨ ਬਣਾਏ ਗਏ ਸਨ।

Punjab Elections 2022: ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਹੋਵੇਗਾ ਮਤਦਾਨ

ਇੱਥੇ ਪੜ੍ਹੋ ਹੋਰ ਖ਼ਬਰਾਂ: ਮੁੱਖ ਚੋਣ ਅਧਿਕਾਰੀ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਘਟਨਾਵਾਂ ਨੂੰ ਰੋਕਣ ਦੇ ਨਿਰਦੇਸ਼

Punjab politics ਇਸ ਵਾਰ ਬੇਹੱਦ ਅਹਿਮ ਰਹਿਣ ਵਾਲੀ ਹੈ ਕਿਓਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚਾਰਕੋਣਾਂ ਮੁਕਾਬਲਾ ਹੋਇਆ। ਇਸ ਵਾਰ ਅਕਾਲੀ ਦਲ-ਬਸਪਾ ਗਠਜੋੜ, ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੇ ਸਾਂਝੇ ਮੋਰਚੇ ਤੋਂ ਇਲਾਵਾ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਵੀ ਚੋਣ ਮੈਦਾਨ 'ਚ ਇੱਕ ਦੂਜੇ ਨੂੰ ਪੂਰੀ ਟੱਕਰ ਦੇਣਗੀਆਂ। ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਹਰ ਸੰਭਵ ਪ੍ਰਬੰਧ ਕੀਤੇ ਹੋਏ ਸਨ। Punjab election 2022 result ਦੀ date 10 ਮਾਰਚ ਨੂੰ ਰੱਖੀ ਗਈ ਹੈ ਜਿਸ ਦਾ ਸੂਬੇ ਦੇ ਲੋਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ। Punjab politics ਦੀ Punjabi 'ਚ ਖ਼ਬਰ ਪੜ੍ਹਨ ਲਈ PTC News ਨਾਲ ਜੁੜੇ ਰਹੋ। Punjab politics ਦੀ Punjabi 'ਚ ਖ਼ਬਰ ਪੜ੍ਹਨ ਲਈ PTC News ਨਾਲ ਜੁੜੇ ਰਹੋ।

Punjab Assembly Elections 2022 Highlights:

6.49 pm: ਮੋਗਾ ਵਿਧਾਨ ਸਭਾ ਹਲਕੇ ਦੇ ਇੱਕ ਪੋਲਿੰਗ ਬੂਥ ਤੋਂ ਦ੍ਰਿਸ਼

ਪੰਜਾਬ ਵਿਧਾਨ ਸਭਾ ਚੋਣਾਂ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਅਧਿਕਾਰੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM) ਅਤੇ VVPATs ਨੂੰ ਸੀਲ ਕੀਤਾ।

6.05 pm: ਲੁਧਿਆਣਾ ਦੇ ਸੈਂਟਰਲ ਹਾਲ 'ਚ ਵੋਟਿੰਗ ਦੇ ਆਖਰੀ ਪੜਾਅ 'ਚ ਭਾਜਪਾ ਅਤੇ 'ਆਪ' ਨੇ ਕਾਂਗਰਸੀ ਵਰਕਰਾਂ 'ਤੇ ਜਾਅਲੀ ਵੋਟਾਂ ਪਾਉਣ ਦੇ ਦੋਸ਼ ਲਾਏ। ਇੱਕ ਦੂਜੇ ਨਾਲ ਟਕਰਾ ਗਏ ਤੇ ਹਰਗੋਬਿੰਦ ਨਗਰ ਇਲਾਕੇ ਵਿੱਚ ਝੜਪਾਂ ਹੋਈਆਂ। ਇਸ ਦੇ ਨਾਲ ਇੱਟ, ਪੱਥਰ ਵੀ ਚੱਲੇ ਹਨ ਤੇ ਕਈ ਲੋਕ ਜ਼ਖ਼ਮੀ ਵੀ ਹੋਏ ਹਨ।

5:55 pm: ਪੰਜਾਬ ਚੋਣਾਂ-2022--ਜ਼ਿਲ੍ਹਾ ਪਟਿਆਲਾ ਵਿੱਚ ਸ਼ਾਮ 5 ਵਜੇ ਤੱਕ ਕੁੱਲ ਮਤਦਾਨ 65.89 ਰਿਹਾ

109-ਨਾਭਾ-62.5

110-ਪਟਿਆਲਾ-61

111-ਰਾਜਪੁਰਾ-70

113-ਘਨੌਰ-72

114-ਸਨੌਰ-66.5

115-ਪਟਿਆਲਾ-59.5

116-ਸਮਾਣਾ-68.2

117-ਸ਼ੁਤਰਾਣਾ-68.2

5.38 pm: ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਦੇ ਮਟੌਰ ਸਕੂਲ ਵਿਖੇ ਬਣੇ ਬੂਥ ਵਿਚ ਵੋਟ ਪਾਈ।

5.33 pm: ਤਰਨਤਾਰਨ 56.40%

ਪੱਟੀ 60.56%

ਖਡੂਰ ਸਾਹਿਬ 62.20%

ਖੇਮਕਰਨ 62.50%

5.28 pm: ਪੰਜਾਬ ਵਿੱਚ 5 ਵਜੇ ਤੱਕ ਕੁੱਲ 63.44% ਵੋਟਿੰਗ ਹੋਈ।

ਆਦਮਪੁਰ—-56.9%

ਜਲੰਧਰ ਛਾਉਣੀ-54.5%

ਜਲੰਧਰ ਕੇਂਦਰੀ-48.9%

ਜਲੰਧਰ ਉੱਤਰੀ-55%

ਜਲੰਧਰ ਪੱਛਮੀ-50.7%

ਕਰਤਾਰਪੁਰ-55.2%

ਨਕੋਦਰ-53.8%

ਫਿਲੌਰ-54.4%

ਸ਼ਾਹਕੋਟ-57.8%

5. 17pm: ਰੂਪਨਗਰ ਜ਼ਿਲ੍ਹੇ ਵਿੱਚ 5 ਵਜੇ ਤੱਕ ਹੋਈ ਵੋਟਿੰਗ

ਆਨੰਦਪੁਰ ਸਾਹਿਬ 68.6%

ਰੂਪਨਗਰ 68.2%

ਚਮਕੌਰ 69.2%

5.16 pm: ਪਿੰਡ ਮਾਂਗੇਵਾਲ ਵਿਖੇ ਲਾੜੇ ਵੱਲੋਂ ਬਰਾਤ ਚੜ੍ਹਨ ਤੋਂ ਪਹਿਲਾਂ ਆਪਣੇ ਵੋਟ ਦੇ ਅਧਿਕਾਰ ਨੂੰ ਇਸਤੇਮਾਲ ਕੀਤਾ ਗਿਆ

4:41 pm: ਜ਼ੀਰਕਪੁਰ ਵਿਖੇ ਵੋਟ ਪਾਉਣ ਤੋਂ ਬਾਅਦ ਕਾਂਗਰਸੀ ਉਮੀਦਵਾਰ ਦੀਪੇਂਦਰ ਢਿੱਲੋਂ ਅਤੇ ਅਕਾਲੀ ਦਲ ਦੇ ਉਮੀਦਵਾਰ ਐਨ.ਕੇ ਨਜ਼ਰ ਆਏ ਹਨ।

FMCPwDyakAUtdkE

FMCPwD2aAAEbqxW

04.40 pm: ਪੱਟੀ ਹਲਕੇ ਦੇ ਪਿੰਡ ਖਾਰਾ ਵਿੱਚ ਕਾਂਗਰਸੀ ਆਗੂ ਨਿਸਾਨ ਸਿੰਘ ਪੁੱਤਰ ਸਵਰਨ ਸਿੰਘ ਵੰਡ ਪੈਸੇ ਰਿਹਾ ਸੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੌਕੇ ਤੇ 7000 ਨਗਦ ਬਰਾਮਦ ਕਰਦੇ  ਉਹਨਾਂ ਨੂੰ ਫੜਿਆ ਗਿਆ।

04.38 pm:  ਜ਼ਿਲ੍ਹਾ ਪਟਿਆਲਾ ਅਤੇ ਸੰਗਰੂਰ ਵਿਚ ਟਰਾਂਸਜੈਂਡਰ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

FMCLuGfVcAM1kms

04.36 pm: ਫਰੀਦਕੋਟ ਹਲਕੇ ਦੇ ਪਿੰਡ ਨੱਥਲ ਵਾਲਾ ਵਿਖੇ ਇਕ ਔਰਤ ਦੀ ਵੋਟ ਪਾਉਣ ਨੂੰ ਲੈ ਕੇ ਅਕਾਲੀ ਦਲ ਦੇ ਮੌਜੂਦਾ ਅਤੇ ਕਾਂਗਰਸ ਦੇ ਸਾਬਕਾ ਸਰਪੰਚ ਵਿਚਕਾਰ ਮਹੌਲ ਤਣਾਅ ਪੂਰਨ ਹੋਇਆ, ਬੂਥ ਨੰਬਰ 21 ਤੇ ਕਰੀਬ 10 ਮਿੰਟ ਤੱਕ ਪੋਲਿੰਗ ਬੰਦ ਰਹੀ।

eelctions

04.35 pm: ਡੇਰਾਬਸੀ ਦੇ ਬੂਥ ਨੰਬਰ 292 ’ਤੇ ਪਿਛਲੇ ਇੱਕ ਘੰਟੇ ਤੋਂ ਈਵੀਐਮ ਕੰਮ ਨਹੀਂ ਕਰ ਰਹੀ। ਅਸੀਂ ਪਹਿਲਾਂ ਹੀ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਾਂ ਪਰ ਖਰਾਬੀ ਅਜੇ ਵੀ ਜਾਰੀ ਹੈ।

08:54 am: ਮੋਗਾ ਤੋਂ ਕਾਂਗਰਸ ਦੀ ਉਮੀਦਵਾਰ ਮਾਲਵਿਕਾ ਸੂਦ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣੀ ਵੋਟ ਪਾਈ। ਉਹ ਕਿਹਾ ਹੈ, "ਮੋਗਾ ਦੀ ਇੱਕ ਨਾਗਰਿਕ ਅਤੇ ਧੀ ਹੋਣ ਦੇ ਨਾਤੇ, ਮੋਗਾ ਸ਼ਹਿਰ ਨੂੰ ਅੱਗੇ ਲਿਜਾਉਣ ਲਈ ਮੇਰਾ ਫਰਜ਼ ਹੈ। ਮੈਂ ਬੂਥਾਂ ਦਾ ਦੌਰਾ ਕਰਾਂਗੀ ਅਤੇ ਲੋਕਾਂ ਨੂੰ ਮਿਲਾਂਗੀ, ਉਹ ਮੇਰੇ ਆਉਣ ਦੀ ਉਡੀਕ ਕਰ ਰਹੇ ਹਨ।"

 ਮਾਲਵਿਕਾ ਸੂਦ

08:53 am:  ਸਮਰਾਲਾ ਵਿਖੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਜੋ ਕਿ ਆਜ਼ਾਦ ਉਮੀਦਵਾਰ ਹਨ ਨੇ ਆਪਣੇ ਪਰਿਵਾਰ ਸਹਿਤ ਵੋਟ ਪਾਈ। ਸਮਰਾਲਾ ਤੋ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਬਲਵੀਰ ਸਿੰਘ ਰਾਜੇਵਾਲ ਨੇ ਵੀ ਆਪਣੀ ਵੋਟ ਪਾਈ ਕੀਤੀ ਹੈ। ਸਮਰਾਲਾ ਤੋ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੇ ਵੀ ਆਪਣੀ ਵੋਟ ਪਾਈ। ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੀ ਆਪਣੀ ਵੋਟ ਪਾਈ।

08:52 am: ਪੰਜਾਬ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਵਿਖੇ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਵੋਟ ਪਾਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਪੰਜਾਬ ਦੇ ਵਿਕਾਸ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਬੇਨਤੀ ਕਰਦਾ ਹਾਂ। ਉਹ ਕਹਿੰਦਾ ਹੈ ਕਿ ਜਿੰਨੇ ਜ਼ਿਆਦਾ ਲੋਕ ਚੋਣਾਂ ਵਿੱਚ ਹਿੱਸਾ ਲੈਣਗੇ, ਓਨਾ ਹੀ ਲੋਕਤੰਤਰ ਮਜ਼ਬੂਤ ਹੋਵੇਗਾ।

08:40 am: ਸ਼੍ਰੋਮਣੀ ਅਕਾਲੀ ਦਲ ਦਲ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਆਪਣੇ ਪਿੰਡ ਪੀਰਮੁਹੰਮਦ ਦੇ ਪੋਲਿੰਗ ਬੂਥ 176 ਤੇ ਆਪਣੀ ਮਾਤਾ ਪਾਲ ਕੌਰ ਉਮਰ 72 ਸਾਲਾ ਅਤੇ ਪਰਿਵਾਰਕ ਮੈਬਰਾਂ ਨਾਲ ਵੋਟ ਪਾਈ।

Punjab polls 2022

08:30 am:  ਇਹ ਇੱਕ ਬਹੁਤ ਹੀ ਵਿਲੱਖਣ ਕੇਸ ਹੈ, ਚੋਣ ਕਮਿਸ਼ਨ ਨੇ ਸਾਨੂੰ ਸਹੀ ਵੀਡੀਓਗ੍ਰਾਫੀ ਕਰਨ ਲਈ ਕਿਹਾ। ਉਹ ਪੀਡਬਲਯੂਡੀ ਵੋਟਰਾਂ ਦੇ ਪ੍ਰਤੀਕ ਹਨ। ਉਹ ਜੁੜੇ ਹੋਏ ਹਨ ਪਰ ਦੋ ਵੱਖਰੇ ਵੋਟਰ ਹਨ। ਆਰ.ਓ ਵੱਲੋਂ ਉਨ੍ਹਾਂ ਨੂੰ ਚਸ਼ਮਾ ਦੇਣ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਿੰਗ ਦੀ ਗੁਪਤਤਾ ਬਣਾਈ ਰੱਖੀ ਜਾ ਸਕੇ: ਗੌਰਵ ਕੁਮਾਰ, ਪੀ.ਆਰ.ਓ.

08:23 am:  ਮੈਂ ਲੋਕਾਂ ਨੂੰ ਇਸ ਚੋਣ ਵਿੱਚ ਸਾਵਧਾਨੀ ਨਾਲ ਵੋਟ ਪਾਉਣ ਦੀ ਅਪੀਲ ਕਰਦਾ ਹਾਂ। ਕਾਂਗਰਸ ਵਾਅਦਾ ਕਰਦੀ ਹੈ ਕਿ ਜੇਕਰ ਪਾਰਟੀ ਨੂੰ 'ਸਰਕਾਰਵਾਲੀ ਪਗੜੀ' ਦਿੱਤੀ ਜਾਵੇ ਤਾਂ ਇਹ ਸੂਬੇ ਨੂੰ ਕਦੇ ਵੀ ਨੀਵਾਂ ਨਹੀਂ ਹੋਣ ਦੇਵੇਗੀ: ਮਨਪ੍ਰੀਤ ਸਿੰਘ ਬਾਦਲ (ਪੰਜਾਬ ਦੇ ਵਿੱਤ ਮੰਤਰੀ) ਇਸੇ ਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਪਿੰਡ ਬਾਦਲ 'ਚ ਆਪਣੀ ਵੋਟ ਪਾਈ।

08:16 am : ਮਾਨਾਵਾਲਾ, ਅੰਮ੍ਰਿਤਸਰ ਦੇ ਪੋਲਿੰਗ ਬੂਥ ਨੰਬਰ 101 'ਤੇ ਜੋੜੀਆਂ, ਸੋਹਣਾ ਅਤੇ ਮੋਹਨਾ ਨੇ ਆਪਣੀ ਵੋਟ ਪਾਈ।

08:11  am: ਪ੍ਰੇਮ ਕੁਮਾਰ ਅਰੋੜਾ ਸ਼੍ਰੋਮਣੀ ਅਕਾਲੀ ਦਲ ਦੇ ਮਾਨਸਾ ਤੋਂ ਉਮੀਦਵਾਰ ਵੱਲੋਂ ਵੋਟ ਪਾਈ ਗਈ ।

08:10 am: ਸ਼੍ਰੋਮਣੀ ਅਕਾਲੀ ਦਲ ਦੇ ਐਨਕੇ ਸ਼ਰਮਾ ਨੇ ਜ਼ੀਰਕਪੁਰ ਲੋਹਗੜ੍ਹ ਬੂਥ 'ਤੇ ਆਪਣੀ ਵੋਟ ਪਾਈ ਹੈ।

08:08 am: ਅਜਨਾਲਾ ਅੰਦਰ ਵੱਡੀ ਗਿਣਤੀ ਵਿਚ ਔਰਤਾਂ ਆਪਣੀ ਵੋਟ ਦਾ ਇਸਤੇਮਾਲ ਕਰਨ ਪਹੁੰਚੀਆਂ। ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।

08:02 am: ਹਲਕਾ ਅਟਾਰੀ ਦੇ ਮਾਨਵਾਲਾ ਕਲਾਂ ਦੇ ਬੂਥ ਨੰਬਰ 101 ਤੇ ਵੋਟ ਸੋਹਨਾ ਮੋਹਨਾ ਪਾਉਣਗੇ। ਪਿੰਗਲਵਾੜਾ 'ਚ ਰਹਿਣ ਵਾਲੇ ਸੋਹਨਾ ਮੋਹਨਾ ਦਾ ਸਰੀਰ ਜੁੜਿਆ ਹੋਇਆ ਹੈ।

08:00 am: ਮੋਹਾਲੀ: "ਅੱਜ #ਪੰਜਾਬ ਲਈ ਬਹੁਤ ਵੱਡਾ ਦਿਨ ਹੈ। ਕਾਂਗਰਸ ਤੇ ਬੀਜੇਪੀ ਇਕੱਠੇ ਹੋ ਕੇ ਮੇਰੀ ਪਾਰਟੀ ਤੇ ਮੇਰੇ 'ਤੇ ਇਲਜ਼ਾਮ ਲਾਉਂਦੇ ਹਨ ਪਰ ਪੰਜਾਬ ਦੇ ਲੋਕ ਸਭ ਜਾਣਦੇ ਹਨ": ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਧੂਰੀ, ਸੰਗਰੂਰ ਤੋਂ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਨੇ ਮੋਹਾਲੀ 'ਚ ਆਪਣੀ ਵੋਟ ਪਾਈ।

Bhagwant Mann in Mohali

07:58 am ਹਲਕਾ ਅਟਾਰੀ ਦੇ ਮਾਨਵਾਲਾ ਕਲਾਂ ਦੇ ਬੂਥ ਨੰਬਰ 101 'ਤੇ ਸੋਹਨਾ ਮੋਹਨਾ ਵੋਟ ਪਾਉਣਗੇ। ਪਿੰਗਲਵਾੜਾ 'ਚ ਰਹਿਣ ਵਾਲੇ ਸੋਹਨਾ ਮੋਹਨਾ ਦਾ ਸਰੀਰ ਜੁੜਿਆ ਹੋਇਆ ਹੈ।

 Punjab Elections 2022 Live Updates: ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, 1304 ਉਮੀਦਵਾਰ ਚੋਣ ਮੈਦਾਨ 'ਚ

07:55 am---ਲੁਧਿਆਣਾ ਸੈਂਟਰਲ ਵਿਚ ਕਾਂਗਰਸੀ ਵਰਕਰਾਂ ਵੱਲੋਂ ਵੋਟਾਂ ਦੀ ਖਰੀਦੋ ਫਰੋਖਤ ਲਈ ਲਿਆਂਦੇ ਰਾਸ਼ਨ ਪੁਲਿਸ ਨੇ ਬਰਾਮਦ ਕੀਤਾ ਹੈ।

7.50 am: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਵਿਖੇ ਬੂਥ ਨੰਬਰ 158 ਤੋਂ 161 ਤੱਕ ਮੌਕ ਪੋਲਿੰਗ ਚੱਲ ਰਹੀ ਹੈ। ਸਕੂਲ, ਮੋਗਾ ਵਿਖੇ 117 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ।

7.35 am--ਵੋਟਿੰਗ ਤੋਂ ਪਹਿਲਾਂ ਹੋਈ ਅਕਾਲੀ ਤੇ ਕਾਂਗਰਸੀਆਂ ਵਿਚਾਲੇ ਖੂਨੀ ਝੜਪ

ਅਬੋਹਰ 'ਚ ਈਦਗਾਹ ਬਸਤੇ ਤੇ ਕਿਲਿਆਂਵਾਲਾ ਲਿੰਕ ਰੋਡ 'ਤੇ ਅਕਾਲੀ ਤੇ ਕਾਂਗਰਸੀਆਂ ਵਿਚਾਲੇ ਖੂਨੀ ਝੜਪ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਦੋਵੇਂ ਪਾਰਟੀਆਂ ਦੇ ਵਰਕਰਾਂ ਵੱਲੋਂ ਇੱਟਾਂ-ਪੱਥਰ ਚਲਾਏ ਤੇ ਗੱਡੀਆਂ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ। ਫ੍ਰੀ-ਫੇਅਰ ਇਲੈਕਸ਼ਨ ਕਰਵਾਉਣ ਦੀ ਜਮ ਕੇ ਧੱਜੀਆਂ ਉਡਾਈਆਂ ਗਈਆਂ ਹਨ।

7.30 am: ਸਮਾਣਾ ਵਿਧਾਨ ਸਭਾ ਲਈ ਪੋਲਿੰਗ ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ, ਵੋਟਰ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ 'ਤੇ ਪਹੁੰਚਣੇ ਸ਼ੁਰੂ ਹੋ ਗਏ ਹਨ।

 ਪੰਜਾਬ ਦੇ ਲੋਕ ਅੱਜ ਤੈਅ ਕਰਨਗੇ ਪੰਜਾਬ ਦਾ ਭਵਿੱਖ, 2.14 ਕਰੋੜ ਵੋਟਰ ਕਰਨਗੇ ਫ਼ੈਸਲਾ

7.26 am:   ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਖਰੜ ਵਿਖੇ ਅਰਦਾਸ ਕਰਦੇ ਹੋਏ ਕਿਹਾ, " ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਹੁਣ ਸਰਬਸ਼ਕਤੀਮਾਨ ਅਤੇ ਲੋਕਾਂ ਦੀ ਮਰਜ਼ੀ ਹੋਵੇਗੀ ਕਿ ਉਨ੍ਹਾਂ ਨੇ ਕਿਸ ਨੂੰ ਚੁਣਨਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਸਾਰੇ ਯਤਨ ਕੀਤੇ ਹਨ। ਉਹ ਚਮਕੌਰ ਸਾਹਿਬ ਅਤੇ ਭਦੌੜ ਹਲਕਿਆਂ ਤੋਂ #ਪੰਜਾਬ ਚੋਣਾਂ ਲੜ ਰਹੇ ਹਨ।

ਪੰਜਾਬ ਦੇ ਲੋਕ ਅੱਜ ਤੈਅ ਕਰਨਗੇ ਪੰਜਾਬ ਦਾ ਭਵਿੱਖ, 2.14 ਕਰੋੜ ਵੋਟਰ ਕਰਨਗੇ ਫ਼ੈਸਲਾ

07:10 am:  #PunjabElections2022 ਲਈ ਵੋਟਿੰਗ ਤੋਂ ਪਹਿਲਾਂ ਤਿਆਰੀਆਂ ਚੱਲ ਰਹੀਆਂ ਹਨ, ਜਲੰਧਰ ਦੇ ਮਿੱਠਾਪੁਰ ਦੇ ਪੋਲਿੰਗ ਬੂਥ ਨੰਬਰ 76-80 ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ।

07:00 am: "ਲੋਕ ਮੈਨੂੰ ਡਾਇਲ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਅਸੀਂ ਵੋਟਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਾਂ ਅਤੇ ਤੁਹਾਨੂੰ ਵੋਟ ਦੇਵਾਂਗੇ। ਅਸੀਂ ਬਹੁਤ ਸਾਰੇ ਸਮਾਜਿਕ ਕੰਮ ਕੀਤੇ ਹਨ। ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਉਮੀਦਵਾਰ ਨੇ ਇੰਨਾ ਸਮਾਜਿਕ ਕੰਮ ਕੀਤਾ ਹੈ": ਮਾਲਵਿਕਾ ਸੂਦ, ਮੋਗਾ ਤੋਂ ਕਾਂਗਰਸ ਦੀ ਉਮੀਦਵਾਰ

06:55 am: ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਇੱਕ ਰਾਤ ਪਹਿਲਾਂ, ਬਰਨਾਲਾ ਦੇ ਭਦੌੜ ਹਲਕੇ ਵਿੱਚ ਇੱਕ ਵੱਡਾ ਹਫੜਾ-ਦਫੜੀ ਮਚ ਗਈ, ਜਦੋਂ ਇਕ ਪਿੰਡ ਉੱਗੋਕੇ ਵਿੱਚ ਭਦੌੜ ਵਿੱਚ ਲੋਕਾਂ ਨੇ ਅੱਧੀ ਰਾਤ ਨੂੰ ਇਕ ਕਾਂਗਰਸੀ ਲੀਡਰ ਰਜਿੰਦਰ ਕੌਰ ਮੀਮਸਾ ਅਤੇ ਉਸਦੇ ਸਾਥੀ ਪਿੰਡ ਘੁੰਮ ਰਹੇ ਸਨ। ਉਨ੍ਹਾਂ ਉੱਤੇ ਇਲਜ਼ਾਮ ਲਗਾਏ ਗਏ ਹਨ ਕਿ ਉਹ ਵੋਟਾਂ ਦੀ ਖਰੀਦ ਵਿੱਚ ਲੱਗੇ ਹੋਏ ਹਨ।ਵੋਟਾਂ ਤੋਂ ਪਹਿਲੀ ਰਾਤ ਨੂੰ ਕਾਂਗਰਸ ਦੇ ਲੀਡਰ ਰਜਿੰਦਰ ਕੌਰ ਮੀਮਸਾ ਉੱਤੇ ਵੋਟਾਂ ਦੀ ਖਰੀਦ ਕਰਨ ਉੱਤੇ ਵੱਡੇ ਇਲਜ਼ਾਮ ਲੱਗੇ ਹਨ।

06:45 am: ਪੰਜਾਬ ਵਿਧਾਨ ਸਭਾ ਚੋਣਾਂ: 2.14 ਕਰੋੜ ਤੋਂ ਵੱਧ ਵੋਟਰ ਹਨ ਤੇ ਅੱਜ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।

06:30 AM: ਪੰਜਾਬ ਚੋਣਾਂ 2022 ਲਈ ਅੱਜ ਵੋਟਾਂ ਪੈਣੀਆਂ ਹਨ।

-PTC News

Related Post