ਪੰਜਾਬ ਸਰਕਾਰ ਦਾ ਫੈਸਲਾ, 1 ਨਵੰਬਰ ਤੋਂ ਬਿਜਲੀ ਦੇ ਰੇਟ ਵੱਧ ਕੇ ਹੋਣਗੇ ਇੰਨ੍ਹੇ!

By  Joshi October 18th 2017 06:57 PM

ਪੰਜਾਬ ਸਰਕਾਰ ਨੇ 1 ਨਵੰਬਰ ਤੋਂ 2 ਫੀਸਦੀ ਬਿਜਲੀ ਮਹਿੰਗੀ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਸਰਕਾਰ ਵੱਲੋਂ ਸਨਅਤੀ ਯੂਨਿਟਾਂ ਨੂੰ 5 ਰੁਪਏ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ।

ਸੰਭਾਵਨਾ ਹੈ ਕਿ ਇਹ ਵਧੀ ਰਕਮ ਬਿਜਲੀ ਬਿੱਲਾਂ 'ਚ ਹੀ ਲੱਗ ਕੇ ਆਵੇਗੀ। ਦੱਸਣਯੋਗ ਹੈ ਕਿ ਬਿਜਲੀ ਦੀ ਵਰਤੋਂ, ਵੇਚਣ ਵਾਲਿਆਂ ਨੂੰ 2 ਫੀਸਦੀ ਦੇ ਕਰੀਬ ਬਿਜਲੀ ਦੇਣ 'ਤੇ ਟੈਕਸ ਦੀ ਅਦਾਇਗੀ ਕਰਵੀ ਹੋਵੇਗੀ। ਇਹ ਰਕਮ ਤਕਰੀਬਨ 12.30 ਪੈਸੇ/ਯੂਨਿਟ ਦੇ ਕਰੀਬ ਹੋਵੇਗੀ।

Punjab electricity rates to increase from November 1st!ਇਸ ਤੋਂ ਪਹਿਲਾਂ ਕੌਂਸਲਾਂ ਕੋਲ 10 ਪੈਸੇ ਪ੍ਰਤੀ ਯੂਨਿਟ ਚੁੰਗੀ ਲੱਗ ਕੇ ਆਉਂਦੀ ਸੀ ਜੋ ਉਹਨਾਂ ਦੀ ਆਮਦਨ ਦਾ ਸਾਧਨ ਸੀ। ਇਹ ਚੁੰਗੀ ਵਸੂਲੀ ਦਾ ਕੰਮ ਖਤਮ ਹੋਣ ਤੋਂ ਬਾਅਦ ਕਈ ਕੌਂਸਲਾਂ ਕੋਲ ਆਮਦਨ ਦਾ ਇਕ ਸਰੋਤ ਬੰਦ ਹੋ ਗਿਆ ਸੀ। ਇਸ ਲਈ ਨਵੇਂ ਟੈਕਸ ਲਗਾਉਣ ਬਾਰੇ ਪਹਿਲਾਂ ਵੀ ਗੱਲਬਾਤ ਚੱਲ ਰਹੀ ਸੀ।

ਵੱਧ ਚੁੱਕੀ 12.30 ਫੀਸਦੀ ਦੇ ਕਰੀਬ ਬਿਜਲੀ ਉੱਪਰ ਟੈਕਸ ਦੀ ਰਕਮ ਬਾਅਦ 'ਚ ਪਾਵਰਕਾਮ ਦੇ ਬਿੱਲਾਂ 'ਚ ਜਮ੍ਹਾ ਕਰਵਾਉਣੀ ਪਵੇਗੀ। ਫਿਰ ਇਹ ਰਕਮ ਪਾਵਰਕਾਮ ਤੋਂ ਨਿਗਮਾਂ ਕਮੇਟੀਆਂ ਨੂੰ ਜਾਵੇਗੀ।

Punjab electricity rates to increase from November 1st!ਇਸ ਦੇ ਨਾਲ ਹੀ ਬਿਜਲੀ ਦੇ ਬਿੱਲਾਂ 'ਤੇ 2 ਪੈਸੇ ਗਊ ਟੈਕਸ ਵਸੂਲ ਕੀਤਾ ਜਾਂਦਾ ਹੈ। ਖਬਰਾਂ ਹਨ ਕਿ ਬਿਜਲੀ ਇਸ ਤੋਂ ਵੀ ਮਹਿੰਗੀ ਹੋ ਸਕਦੀ ਹੈ।

—PTC News

Related Post