ਕੋਲੇ ਦੀ ਕਿੱਲਤ ਕਾਰਨ ਪੰਜਾਬ ਕਰ ਰਿਹਾ ਬਿਜਲੀ ਸੰਕਟ ਦਾ ਸਾਹਮਣਾ

By  Pardeep Singh July 6th 2022 08:22 AM

ਚੰਡੀਗੜ੍ਹ: ਪੰਜਾਬ ਵਿੱਚ ਗਰਮੀਆਂ ਸ਼ੁਰੂ ਹੁੰਦੇ ਹੀ ਬਿਜਲੀ ਦੀ ਮੰਗ ਵਧ ਗਈ ਸੀ ਉਸ ਤੋਂ ਬਾਅਦ ਝੋਨੇ ਦਾ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਹੋਰ ਵੀ ਵੱਧ ਗਈ ਸੀ। ਦੱਸ ਦੇਈਏ ਅੱਜ ਸਵੇਰੇ ਪੰਜਾਬ ਵਿੱਚ 13 ਹਜ਼ਾਰ ਮੈਗਾਵਾਟ ਦੇ ਕਰੀਬ ਬਿਜਲੀ ਦੀ ਮੰਗ ਦਰਜ ਕੀਤੀ ਗਈ। ਉਥੇ ਹੀ ਦੂਜੇ ਪਾਸੇ ਪੰਜਾਬ ਦੇ ਨਿੱਜੀ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਘਾਟ ਆ ਰਹੀ ਹੈ। ਕੋਲੇ ਦੀ ਘਾਟ ਕਾਰਨ ਗੋਇੰਦਵਾਲ ਸਾਹਿਬ ਦੇ ਜੀਵੀਕੇ ਥਰਮਲ ਪਲਾਂਟ ਦਾ ਇਕ ਯੂਨਿਟ ਬੰਦ ਹੋ ਗਿਆ ਹੈ।  ਰੋਪੜ ਥਰਮਲ ਪਲਾਂਟ ਅਤੇ ਲਹਿਰਾ ਮੁਹੱਬਤ ਦੇ ਇੱਕ ਇੱਕ ਯੁੂਨਿਟ ਕੋਲੇ ਦੀ ਬਚਤ ਕਰਨ ਦੇ ਚਲਦਿਆਂ ਬੰਦ ਰੱਖੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ  ਲਹਿਰਾ ਮੁਹੱਬਤ ਦਾ ਇੱਕ ਯੂਨਿਟ ਤਕਨੀਕੀ ਖ਼ਰਾਬੀ ਕਰਕੇ ਬੀਤੇ ਕਾਫੀ ਸਮੇਂ ਤੋਂ ਬੰਦ ਚੱਲ ਰਿਹਾ ਹੈ।

ਕੋਲੇ ਦੀ ਕਿੱਲਤ ਕਾਰਨ ਪੰਜਾਬ ਕਰ ਰਿਹਾ ਬਿਜਲੀ ਸੰਕਟ ਦਾ ਸਾਹਮਣਾ

ਉਥੇ ਹੀ ਪਾਵਰਕਾਮ ਦੀ ਟੇਕ ਮੌਨਸੂਨ ਉੱਤੇ ਲੱਗੀ ਹੋਈ ਹੈ ਜਦਕਿ ਪੰਜਾਬ ਵਿੱਚ ਕਈ ਥਾਵਾਂ ਤੇ ਪਿਛਲੇ ਦਿਨਾਂ ਤੋਂ ਮੀਂਹ ਪੈਣ ਦੇ ਨਾਲ ਮੰਗ ਵਿੱਚ ਬਹੁਤਾ ਇਜ਼ਾਫਾ ਨਹੀਂ ਹੋਇਆ। ਜਿਸ ਨਾਲ ਪਾਵਰਕਾਮ ਨੂੰ ਫਿਲਹਾਲ ਰਾਹਤ ਹੈ। ਉਥੇ ਹੀ ਪੰਜਾਬ ਦੀਆਂ ਕਈ ਥਾਵਾਂ ਉੱਤੇ ਮੀਂਹ ਦੀ ਘਾਟ ਕਾਰਨ ਬਿਜਲੀ ਦੀ ਮੰਗ ਵੱਧ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਬਿਜਲੀ ਦੀ ਮੰਗ 14 ਹਜ਼ਾਰ MW ਤੋਂ ਵੀ ਟੱਪ ਗਈ ਸੀ।

ਕੋਲੇ ਦੀ ਕਿੱਲਤ ਕਾਰਨ ਪੰਜਾਬ ਕਰ ਰਿਹਾ ਬਿਜਲੀ ਸੰਕਟ ਦਾ ਸਾਹਮਣਾਉਧਰ ਦੂਜੇ ਪਾਸੇ ਕੋਲੇ ਦੇ ਮੰਗ ਵੱਧਣ ਕਾਰਨ ਕੋਲੇ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਪਿਛਲੇ ਸਾਲ ਪੰਜਾਬ ਨੂੰ ਬਲੈਕਆਊਟ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਵਿੱਚ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਪੰਜਾਬੀਆਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਕੋਲੇ ਦੀ ਘਾਟ ਕਾਰਨ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਲਗਪਗ ਠੱਪ ਹੋ ਗਿਆ ਹੈ।

ਕੋਲੇ ਦੀ ਕਿੱਲਤ ਕਾਰਨ ਪੰਜਾਬ ਕਰ ਰਿਹਾ ਬਿਜਲੀ ਸੰਕਟ ਦਾ ਸਾਹਮਣਾਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਝੋਨੇ ਦੇ ਸ਼ੀਜਨ ਵਿੱਚ ਬਿਜਲੀ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਪਰ ਉੱਧਰ ਪਾਵਰਕਾਮ ਦਾ ਦਾਅਵਾ ਹੈ ਕਿ ਕੋਲੇ ਦੀ ਘਾਟ ਆਉਣ ਕਾਰਨ ਕਈ ਥਰਮਲ ਪਲਾਂਟ ਬੰਦ ਕਰਨੇ ਪੈ ਰਹੇ ਹਨ।

ਰਿਪੋਰਟ:ਗਗਨਦੀਪ ਆਹੂਜਾ

ਇਹ ਵੀ ਪੜ੍ਹੋ:ਸ਼ਿਕਾਗੋ 'ਚ ਸੁਤੰਤਰਤਾ ਦਿਵਸ ਪਰੇਡ ਦੌਰਾਨ ਹੋਈ ਗੋਲੀਬਾਰੀ, 6 ਦੀ ਮੌਤ

-PTC News

 

Related Post