ਕੈਪਟਨ ਸਰਕਾਰ ਕਿਸਾਨ ਜਥੇਬੰਦੀਆਂ ਦਾ ਮਜਾਕ ਉਡਾ ਰਹੀ ਹੈ  - ਰਾਜੇਵਾਲ

By  Joshi October 17th 2017 02:19 PM

ਚੰਡੀਗੜ: ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇੱਕ ਪਾਸੇ ਤਾਂ ਆਪਣੀ ਸਾਰੀ ਭ੍ਰਿਸ਼ਟ ਸਰਕਾਰੀ ਮਸ਼ੀਨਰੀ ਨੂੰ  ਚਲਾਨ ਬੁੱਕਾਂ ਫੜਾ ਕੇ ਕਿਸਾਨਾਂ ਦੇ ਪਿੱਛੇ ਪਾਇਆ ਹੋਇਆ ਹੈ ਜੋ ਅੰਨੇਵਾਹ ਕਿਸਾਨਾਂ ਨੂੰ ਜੁਰਮਾਨਿਆਂ ਦੇ ਡੰਡੇ ਨਾਲ ਭਜਾਈ ਫਿਰਦੇ ਹਨ। ਦੂਜੇ ਪਾਸੇ ਕਰਜ਼ਾ ਮਾਫ਼ੀ ਸਬੰਧੀ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਬੁਲਾ ਕੇ ਉਨ•ਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਇਹ ਗੱਲ ਅੱਜ ਇੱਥੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਸ: ਬਲਬੀਰ ਸਿੰਘ ਰਾਜੇਵਾਲ ਨੇ ਕਹੀ। ਉਨ•ਾਂ ਕਿਹਾ ਕਿ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਚੋਣਾਂ ਸਮੇਂ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦਾ ਵਪਾਰਕ ਬੈਕਾਂ, ਸਹਿਕਾਰੀ ਅਦਾਰਿਆਂ ਅਤੇ ਆੜ•ਤੀਆਂ ਦਾ ਪੂਰੇ ਦਾ ਪੂਰਾ ਕਰਜਾ ਮਾਫ਼ ਕਰ ਦੇਣਗੇ, ਉਸ ਦਿਨ ਅਸੀਂ ਕਿਸਾਨਾਂ ਦਾ ਵਿਸ਼ਾਲ ਇਕੱਠ ਕਰਕੇ ਉਨ•ਾਂ ਦਾ ਬੇਮਿਸਾਲ ਸਨਮਾਨ ਕਰਾਂਗੇ।

Punjab farmers against captain amarinder singh: ਸਰਕਾਰ ਕਿਸਾਨ ਜਥੇਬੰਦੀਆਂ ਦਾ ਮਜਾਕ ਉਡਾ ਰਹੀ ਹੈ ਸ: ਰਾਜੇਵਾਲ ਨੇ ਕਿਹਾ ਕਿ ਜਦੋਂ ਵੀ ਕੈਪਟਨ ਅਮਰਿੰਦਰ ਸਿੰਘ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾਉਂਦੇ ਹਨ, ਉਦੋਂ ਉਹ ਜਾਣ-ਬੁੱਝ ਕੇ ਅਜਿਹੀਆਂ ਜਥੇਬੰਦੀਆਂ ਨੂੰ ਵੀ ਭੀੜ ਕਰਨ ਦੇ ਮੰਤਵ ਨਾਲ ਜ਼ਮੀਨ ਨਾਲ ਜੁੜੀਆਂ ਜਥੇਬੰਦੀਆਂ ਨੂੰ ਨੀਵਾਂ ਦਿਖਾਉਣ ਲਈ ਬੁਲਾ ਲੈਂਦੇ ਹਨ ਜੋ ਬਸਤਾ ਯੂਨੀਅਨਾਂ ਹਨ ਅਤੇ ਕਿਸਾਨੀ ਸੰਘਰਸ਼ ਵਿੱਚ ਉਨ•ਾਂ ਦਾ ਕੋਈ ਯੋਗਦਾਨ ਨਹੀਂ। ਮੀਟਿੰਗ ਵਿੱਚ ਅਜਿਹੀਆਂ ਜਥੇਬੰਦੀਆਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਕੱਲ ਦੀ ਮੀਟਿੰਗ ਵਿੱਚ ਵੀ ਇਹੋ ਕੁਝ ਹੋਇਆ। ਹੋਰ ਤਾਂ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਨੁਮਾਇੰਦਿਆਂ ਨੂੰ ਬੈਠ ਕੇ ਆਪਣੀ ਗੱਲ ਕਹਿਣ ਲਈ ਕੁਰਸੀਆਂ ਤੱਕ ਨਹੀਂ ਦਿੱਤੀਆਂ ਗਈਆਂ। ਇਸੇ ਕਾਰਨ ਕੁਝ ਜਥੇਬੰਦੀਆਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਵੀ ਦਿੱਤਾ ਅਤੇ ਕੁਝ ਵਾਪਸ ਮੁੜ ਆਈਆਂ। ਅੰਤ ਵਿੱਚ ਮੀਟਿੰਗ ਰਹੀ ਬੇਸਿੱਟਾ। ਪੰਜਾਬ ਦੇ ਖਜਾਨਾ ਮੰਤਰੀ ਨੇ ਕਰਜਾ ਮਾਫ਼ੀ ਲਈ ਇੱਕ ਮਹੀਨਾ ਹੋਰ ਮੰਗ ਲਿਆ।

Punjab farmers against captain amarinder singh: ਸਰਕਾਰ ਕਿਸਾਨ ਜਥੇਬੰਦੀਆਂ ਦਾ ਮਜਾਕ ਉਡਾ ਰਹੀ ਹੈ ਸ: ਰਾਜੇਵਾਲ ਨੇ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਉਨ•ਾਂ ਦੀ ਸਰਕਾਰ ਨੇ ਪਰਾਲੀ ਸਾੜਨ ਕਾਰਨ ਨਾ ਤਾਂ ਕਿਸੇ ਕਿਸਾਨ ਵਿਰੁੱਧ ਪਰਚਾ ਦਰਜ ਕੀਤਾ ਹੈ ਅਤੇ ਨਾ ਹੀ ਜੁਰਮਾਨੇ ਕੀਤੇ ਜਾ ਰਹੇ ਹਨ। ਅਸਲੀਅਤ ਇਹ ਹੈ ਕਿ ਜੁਰਮਾਨੇ ਕਰਨ ਲਈ ਸਾਰੀ ਮਸ਼ੀਨਰੀ ਪੱਬਾਂ ਭਾਰ ਹੋਈ ਪਈ ਹੈ ਅਤੇ ਸੰਗਰੂਰ ਜ਼ਿਲੇ ਵਿੱਚ ਪਰਚਾ ਵੀ ਦਰਜ ਹੋ ਗਿਆ। ਉਨ•ਾਂ ਪੁੱਛਿਆ ਕਿ ਇਹ ਸਭ ਕਿਸਦੇ ਹੁਕਮ ਨਾਲ ਹੋ ਰਿਹਾ ਹੈ। ਸ: ਰਾਜੇਵਾਲ ਨੇ ਕਿਹਾ ਕਿ ਸਰਕਾਰ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮ ਅਨੁਸਾਰ ਸਾਰੇ ਕਿਸਾਨਾਂ ਨੂੰ ਮਸ਼ੀਨਰੀ ਦੇਵੇ ਅਤੇ ਉਸਨੂੰ ਚਲਾਉਣ ਦਾ ਖਰਚਾ ਦੇਵੇ ਨਹੀਂ ਤਾਂ ਮਜ਼ਬੂਰੀਵੱਸ ਕਿਸਾਨ ਪਰਾਲੀ ਨੂੰ ਅੱਗ ਵੀ ਲਾਉਣਗੇ ਅਤੇ ਪਿੰਡਾਂ ਵਿੱਚ ਭੱਜੀਆਂ ਫਿਰਦੀਆਂ ਟੀਮਾਂ ਨੂੰ ਘੇਰਨਗੇ ਵੀ।

—PTC News

Related Post