ਕਿਸਾਨਾਂ ਦੇ ਬੁਲੰਦ ਹੌਂਸਲਿਆਂ ਅੱਗੇ ਹਾਰਿਆ ਰਾਹ ਦਾ ਹਰ ਪੱਥਰ,ਹਰਿਆਣਾ 'ਚ ਦਾਖ਼ਲ ਕਿਸਾਨ

By  Jagroop Kaur November 26th 2020 12:38 PM -- Updated: November 26th 2020 12:55 PM

ਹਰਿਆਣਾ: ਕਿਸਾਨ ਬਿੱਲਾਂ ਦੇ ਵਿਰੋਧ ਨੂੰ ਲੈਕੇ ਅੱਜ ਕਿਸਾਨ ਮੋਰਚਾ ਦਿੱਲੀ ਨੂੰ ਰਵਾਨਾ ਹੋਇਆ ਹੈ , ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਅਪਣਾਇਆ ਗਿਆ ਹਰ ਇਕ ਹੱਥ ਕੰਡਾ ਫੇਲ੍ਹ ਕਰਦੇ ਹੋਏ ਕਿਸਾਨ ਅੱਗੇ ਵੱਧ ਗਏ ਹਨ , ਕਿਸਾਨ ਜਥੇਬੰਦੀਆਂ ਵੱਲੋਂ ਹਰਿਆਣਾ ਵੱਲ ਨੂੰ ਕੂਚ ਕਰ ਦਿੱਤੀ ਹੈ , ਹਰਿਆਣਾ ਸਰਕਾਰ ਵੱਲੋਂ ਅਥਰੂ ਗੈਸ ਦੇ ਗੋਲੇ ਵੀ ਸੁੱਤੇ ਗਏ ਅਤੇ ਪਾਣੀ ਦੇ ਟੈੰਕਰ ਵੀ ਚਲਾਏ ਗਏ |

ਪਰ ਕਿਸਾਨਾਂ ਦੇ ਹੌਂਸਲਿਆਂ ਨੂੰ ਰੋਕ ਨਹੀਂ ਸਕਿਆ। ਕਿਸਾਨਾਂ ਵੱਲੋਂ ਆਪਣੇ ਹੱਕਾਂ ਦੀ ਲੜਾਈ 'ਚ ਰੱਖੇ ਗਏ ਪੱਥਰ ਵੀ ਕਿਸਾਨਾਂ ਨੇ ਦਰਿਆ ਵਿਚ ਸੁੱਟ ਦਿੱਤੇ ਅਤੇ ਹੁਣ ਅੱਗੇ ਵੱਲ ਨੂੰ ਕੂਚ ਕਰ ਲਈ ਹੈ। ਜਿਸ ਨੂੰ ਦਕਹਿ ਕੇ ਕਿਹਾ ਜਾ ਸਕਦਾ ਹੈ ਕਿ ਦਿੱਲੀ ਹੁਣ ਦੂਰ ਨਹੀਂ ਹੈ।

ਜ਼ਿਕਰਯੋਗ ਹੈ ਕਿ 3 ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ-ਹਰਿਆਣਾ ਤੋਂ ਹਜ਼ਾਰਾਂ ਕਿਸਾਨ ਅੱਜ ਦਿੱਲੀ ਕੂਚ ਕਰ ਰਹੇ ਹਨ। ਕਿਸਾਨਾਂ ਵੱਲੋਂ ਦਿੱਲੀ ਨੂੰ ਘੇਰਨ ਦੀ ਤਿਆਰੀ ਹੈ। ਇਸ ਨੂੰ ਵੇਖਦਿਆਂ ਦਿੱਲੀ ਨਾਲ ਲੱਗਦੀਆਂ ਹਰਿਆਣਾ ਦੀਆਂ ਸਰਹੱਦਾਂ 'ਤੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਦਿੱਲੀ ਪੁਲਸ ਨੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਅਜਿਹੇ 'ਚ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ।Farmers Protest In Delhi : Farmers Ptotest near Gurdwara Guru Majnu Ka Tila in Delhi

ਹਾਲਾਤ ਨੂੰ ਵੇਖਦੇ ਹੋਏ ਬਾਰਡਰ 'ਤੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਅਤੇ ਪੁਲਿਸ ਨੂੰ ਸਾਫ਼ ਨਿਰਦੇਸ਼ ਦਿੱਤਾ ਗਿਆ ਕਿ ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਨਾ ਹੋਣ ਦਿੱਤਾ ਜਾਵੇ। ਪਰ ਕਿਸਾਨਾਂ ਦੇ ਬੁਲ਼ੰਧ ਹੌਂਸਲੀਆਂ ਅੱਗੇ ਸਭ ਅਸਫਲ ਰਿਹਾ।

Related Post