ਛੋਟੇ ਕਿਸਾਨਾਂ ਦੇ ਕਰਜ਼ੇ 'ਤੇ ਆਇਆ ਇਹ ਫੈਸਲਾ! 

By  Joshi November 10th 2017 02:14 PM -- Updated: November 10th 2017 02:16 PM

Punjab farmers debt waiver: ਕਿਰਸਾਨੀ ਕਰਜ਼ੇ ਨੂੰ ਲੈ ਕੇ ਪੰਜਾਬ ਦੇ ਕਿਸਾਨ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਦਾ ਹੀ ਸੰਘਰਸ਼ ਕਰ ਰਹੇ ਹਨ। ਕਦੀ ਧਰਨੇ ਅਤੇ ਕਦੀ ਮੰਗ ਪੱਤਰਾਂ ਨਾਲ, ਪੰਜਾਬ ਸਰਕਾਰ ਨੂੰ ਉਹਨਾਂ ਦੇ ਵਾਅਦੇ ਯਾਦ ਕਰਵਾਏ ਜਾ ਰਹੇ ਸਨ ਪਰ ਹੁਣ ਲੱਗਦਾ ਹੈ ਕਿ ਇਹ ਮੰਗਾਂ ਪੂਰੀਆਂ ਹੋਣ ਦੇ ਕੰਢੇ ਹਨ।

ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ ਅਤੇ ਸਹਿਕਾਰੀ ਸੰਸਥਾਂਵਾਂ ਨੂੰ ਫੰਡ ਜਾਰੀ ਕਰਨ ਦਾ ਫੈਸਲਾ ਹੋ ਚੁੱਕਾ ਹੈ ਅਤੇ ਇਸਦੇ ਪਹਿਲਾ ਪੜਾਅ 'ਚ 6.40 ਲੱਖ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਪਹਿਲਾਂ ਤਾਂ 2 ਲੱਖ ਰੁਪਏ ਦੇ ਕਰਜ਼ੇ ਤੋਂ ਮੁਕਤ ਕੀਤੇ ਜਾਣ ਦੀ ਯੋਜਨਾ ਹੈ।

Punjab farmers debt waiver: ਛੋਟੇ ਕਿਸਾਨਾਂ ਦੇ ਕਰਜ਼ੇ 'ਤੇ ਆਇਆ ਇਹ ਫੈਸਲਾ! 

Punjab farmers debt waiver: ਕਿਸਾਨ ਜਥੇਬੰਦੀਆਂ ਮੁਤਾਬਕ ਇਹ ਫੈਸਲਾ ਸ਼ਾਇਦ ਕਿਸਾਨੀ ਖੁਦਕੁਸ਼ੀਆਂ ਨੂੰ ਰੋਕਣ 'ਚ ਸਫਲ ਰਹੇ ਪਰ ਫਿਲਹਾਲ ਤਾਂ ਕਿਸਾਨਾਂ ਨੂੰ ਇੰਨ੍ਹੀ ਰਕਮ ਦੀ ਕਰਜ਼ਾ ਮੁਆਫੀ ਠੱਗੀ ਪ੍ਰਤੀਤ ਹੋ ਰਹੀ ਹੈ।

Punjab farmers debt waiver: ਛੋਟੇ ਕਿਸਾਨਾਂ ਦੇ ਕਰਜ਼ੇ 'ਤੇ ਆਇਆ ਇਹ ਫੈਸਲਾ! ਪ੍ਰਮੁੱਖ ਸਕੱਤਰ ਖੇਤੀਬਾੜੀ ਵਿਕਾਸ ਗਰਗ ਵੱਲੋਂ ਜਾਰੀ ਕੀਤੇ ਗਏ ਹਲਫ਼ਨਾਮੇ ਅਨੁਸਾਰ ਢਾਈ ਏਕੜ ਤੱਕ ਦੇ ਕਿਸਾਨਾਂ ਦੇ ੨ ਲੱਖ ਤੱਕ ਦੇ ਕਰਜ਼ੇ ਮੁਆਫ਼ ਕੀਤੇ ਜਾਣ ਦਾ ਫੈਸਲਾ ਕੀਤਾ ਜਾਵੇਗਾ। 2 ਲੱਖ ਤੋਂPunjab farmers debt waiver: ਛੋਟੇ ਕਿਸਾਨਾਂ ਦੇ ਕਰਜ਼ੇ 'ਤੇ ਆਇਆ ਇਹ ਫੈਸਲਾ!  ਵੱਧ ਕਰਜ਼ੇ ਵਾਲੇ ਕਿਸਾਨਾਂ ਨੂੰ ਵੀ ਫਿਲਹਾਲ ੨ ਲੱਖ ਤੱਕ ਦੇ ਕਰਜ਼ੇ ਦੀ ਰਾਹਤ ਦਿੱਤੀ ਜਾਵੇਗੀ।

Punjab farmers debt waiver: ਛੋਟੇ ਕਿਸਾਨਾਂ ਦੇ ਕਰਜ਼ੇ 'ਤੇ ਆਇਆ ਇਹ ਫੈਸਲਾ! ਮਤਲਬ ਜੇ ਇਸਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਰਜ਼ਾ ਕਿੰਨ੍ਹਾ ਵੀ ਹੋਵੇ ਰਾਹਤ ਸਿਰਫ ੨ ਲੱਖ ਤੱਕ ਹੀ ਮਿਲ ਸਕਦੀ ਹੈ।

Punjab farmers debt waiver: ਛੋਟੇ ਕਿਸਾਨਾਂ ਦੇ ਕਰਜ਼ੇ 'ਤੇ ਆਇਆ ਇਹ ਫੈਸਲਾ! Punjab farmers debt waiver: ਇਸ ਤੋਂ ਇਲਾਵਾ ਝੋਨੇ ਦੀ ਪੈਦਾਵਾਰ ਕਰਦੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇ ਤੌਰ 'ਤੇ ਦਿੱਤੇ ਜਾਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ ਤਾਂ ਜੋ ਉਹ ਪਰਾਲੀ ਸਾੜ੍ਹਣ ਤੋਂ ਗੁਰੇਜ਼ ਕਰਨ।

—PTC News

 

Related Post