ਕਿਸਾਨਾਂ ਨੇ ਮੁਫਤ 'ਚ ਵੰਡੇ ਆਲੂ, ਜਾਣੋ ਪੂਰੀ ਕਹਾਣੀ! 

By  Joshi November 20th 2017 08:56 PM -- Updated: November 20th 2017 09:00 PM

ਪੰਜਾਬ ਦੇ ਕਿਸਾਨਾਂ ਦੀਆਂ ਮੁਸੀਬਤਾਂ ਘੱਟਦੀਆਂ ਦਿਖਾਈ ਨਹੀਂ ਦੇ ਰਹੀਆਂ ਹਨ। ਇੱਕ ਪਾਸੇ ਕਰਜ਼ੇ ਤੋਂ ਪਰੇਸ਼ਾਨ ਕਿਸਾਨਾਂ ਨੂੰ ਆਲੂਆਂ ਦਾ ਸਹੀ ਮੁੱਲ ਨਾ ਮਿਲਣ ਕਾਰਨ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਸਾਨਾਂ ਨੇ ਮੁਫਤ 'ਚ ਵੰਡੇ ਆਲੂ, ਜਾਣੋ ਪੂਰੀ ਕਹਾਣੀ! ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਦੋਹਰੀ ਨੀਤੀ ਅਤੇ ਚਾਲ ਖੇਡਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇੱਕ ਪਾਸੇ ਆਲੂਆਂ ਤੋਂ ਬਣੇ ਚਿਪਸ ਮਹਿੰਗੇ ਭਾਅ ਵਿਕ ਰਹੇ ਹਨ ਤਾਂ ਫਿਰ ਆਲੂਆਂ ਦਾ ਸਹੀ ਮੁੱਲ ਕਿਉਂ ਨਹੀਂ ਮਿਲ ਪਾ ਰਿਹਾ ਹੈ?

ਆਲੂਆਂ ਦਾ ਸਹੀ ਭਾਅ ਅਤੇ ਮੰਡੀਕਰਨ ਨਾ ਹਣਿ ਕਾਰਨ ਕਿਸਾਨ ਪਰੇਸ਼ਾਨੀ ਝੇਲ ਰਹੇ ਹਨ ਅਤੇ ਆਲੂ ਕੌਡੀਆਂ ਦੇ ਭਾਅ ਵਿਕ ਰਹੇ ਹਨ।

ਕਿਸਾਨਾਂ ਨੇ ਮੁਫਤ 'ਚ ਵੰਡੇ ਆਲੂ, ਜਾਣੋ ਪੂਰੀ ਕਹਾਣੀ! ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਨੂੰ ਇਸ ਰਾਹ ਤੋਂ ਮੋੜਣ ਦਾ ਕੋਈ ਸਹੀ ਹੱਲ ਕਰਨ ਲਈ ਕਿਸਾਨ ਲਗਾਤਾਰ ਸਰਕਾਰ ਨੂੰ ਅਪੀਲ ਕਰ ਰਹੇ ਹਨ।

ਇਸ ਦੇ ਰੋਸ 'ਚ ਕਿਸਾਨਾਂ ਨੇ ਫਿਰੋਜ਼ਪੁਰ 'ਚ ਲੋਕਾਂ ਨੂੰ ਆਲੂ ਵੰਡਣੇ ਸ਼ੁਰੂ ਕਰ ਦਿੱਤੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਵੈਸੇ ਵੀ ਇੰਨ੍ਹੇ ਸਸਤੇ 'ਚ ਆਲੂ ਵੇਚ ਕੇ ਘਾਟੇ ਦਾ ਸੌਦਾ ਹੋ ਰਿਹਾ ਹੈ, ਹੋ ਸਕਦਾ ਹੈ ਸਾਡੇ ਇਸ ਰੋਸ ਨਾਲ ਸਰਕਾਰ ਅਤੇ ਪ੍ਰਸ਼ਾਸਨ 'ਤੇ ਕੋਈ ਅਸਰ ਹੋ ਜਾਵੇ।

—PTC News

Related Post