"ਸਾਡਾ ਕਰਜ਼ਾ ਮੁਆਫ ਕਰੋ" ਕਿਸਾਨਾਂ ਦੀ ਕੈਪਟਨ ਨੂੰ ਗੁਹਾਰ, ਲਗਾਇਆ ਧਰਨਾ!

By  Joshi August 22nd 2017 05:14 PM

ਕਈ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਅਨਾਜ ਮੰਡੀ ਚੰਡੀਗੜ੍ਹ ਵਿਖੇ ਕੈਪਟਨ ਸਰਕਾਰ ਖਿਲਾਫ ਕਰਜ ਮੁਕਤੀ ਮਹਾਂ ਰੈਲੀ ਦਾ ਆਯੋਜਨ ਕੀਤਾ। ਇਸ ਧਰਨੇ ਨੂੰ ਭਾਰੀ ਗਿਣਤੀ ਵਿੱਚ ਕਿਸਾਨਾਂ ਦਾ ਸਮਰਥਨ ਮਿਲਿਆ। (Punjab farmers organise Karza Mukti Maha rally, demand debt waiver)

ਬੀਕੇਯੂ ਉਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ, ਅਸੀਂ ੨੨ ਸਤੰਬਰ ਤੋਂ ਪਟਿਆਲਾ ਵਿਚ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ੫ ਦਿਨ ਦਾ ਧਰਨਾ ਲਗਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਸੂਬਾ ਸਰਕਾਰ ਪੂਰੀ ਕਰਜ਼ਾ ਮੁਆਫੀ ਦੀ ਸਾਡੀ ਮੰਗ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ।

Punjab farmers organise Karza Mukti Maha rally, demand debt waiverਬੀਕੇਯੂ ਉਗਾੜਾ, ਬੀ.ਕੇ.ਯੂ ਦਕੁੰਡ, ਬੀਕੇਯੂ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਚਾਰ ਕਮੇਟੀ (ਅਜ਼ਾਦ ਅਤੇ ਕੰਵਲਪ੍ਰੀਤ ਪੰਨੂ), ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਸੱਤ ਸੰਸਥਾਵਾਂ ਇਸ ਧਰਨ ਵਿੱਚ ਸ਼ਾਮਿਲ ਸਨ।

ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਕਿਸਾਨਾਂ ਦੇ ਨਿਸ਼ਾਨੇ 'ਤੇ ਸੀ ਕਿਉਂਕਿ ਸਰਕਾਰ ਨੇ ਕਰਜ਼ਾ ਮੁਆਫੀ ਦੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਵਾਪਸ ਨਹੀਂ ਬੈਠਣਗੇ ਅਤੇ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲ੍ਹ ਕੇ ਰਹਿਣਗੇ।ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਧਰਨੇ ਆਉਣ ਵਾਲੇ ਕੁਝ ਦਿਨਾਂ ਵਿਚ ਤੇਜ਼ ਹੋ ਜਾਣਗੇ।

—PTC News

Related Post