ਖਾਲਸਾ ਏਡ ਵੱਲੋਂ ਪੰਜਾਬ 'ਚ ਹੜ ਪੀੜਤਾਂ ਲਈ ਹੈਲਪਲਾਈਨ ਨੰਬਰ ਜਾਰੀ

By  Jashan A August 18th 2019 06:47 PM -- Updated: August 18th 2019 07:14 PM

ਖਾਲਸਾ ਏਡ ਵੱਲੋਂ ਪੰਜਾਬ 'ਚ ਹੜ ਪੀੜਤਾਂ ਲਈ ਹੈਲਪਲਾਈਨ ਨੰਬਰ ਜਾਰੀ,ਸ੍ਰੀ ਅੰਮ੍ਰਿਤਸਰ ਸਾਹਿਬ: ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵਧਣ ’ਤੇ ਜਾਰੀ ਕੀਤੇ ਗਏ ਅਲਰਟ ਦੇ ਮੱਦੇਨਜ਼ਰ ਜਿਥੇ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਾਂ ਦੀ ਮੱਦਦ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

khalsa aidਉਥੇ ਹੀ ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲੀ ਨਾਮਵਾਰ ਸੰਸਥਾ ਖਾਲਸਾ ਏਡ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਹਨ। ਖਾਲਸਾ ਏਡ ਪਟਿਆਲਾ, ਲੁਧਿਆਣਾ,ਜਲੰਧਰ, ਰੋਪੜ, ਅੰਮ੍ਰਿਤਸਰ ਅਤੇ ਦਿੱਲੀ ਲਈ ਆਪਣੇ ਨੰਬਰ ਜਾਰੀ ਕੀਤੇ ਹਨ।

ਹੋਰ ਪੜ੍ਹੋ:ਜੰਮੂ: ਰਾਮਬਨ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 4 ਲੋਕਾਂ ਦੀ ਮੌਤ

ਜੋ ਕਿ ਇਸ ਤਰ੍ਹਾਂ ਹਨ, ਪਟਿਆਲਾ 9115609008, ਲੁਧਿਆਣਾ 9115609006, ਜਲੰਧਰ 9115609013, ਰੋਪੜ 9115609012, ਅੰਮ੍ਰਿਤਸਰ 9115609009 ਅਤੇ ਦਿੱਲੀ ਲਈ 9115609015 ਹੈ।

khalsa aidਤੁਹਾਨੂੰ ਦੱਸ ਦਈਏ ਕਿ ਭਾਖੜਾ ਡੈਮ 'ਚੋਂ ਪਾਣੀ ਛੱਡੇ ਜਾਣ ਕਾਰਨ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਜਿਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੈ। ਲੋਕਾਂ ਦੀ ਮਦਦ ਲਈ NDRF ਦੀਆਂ ਟੀਮਾਂ ਮੌਜੂਦ ਹਨ, ਜੋ ਸੰਭਵ ਕੋਸ਼ਿਸ਼ਾਂ ਕਰ ਰਹੀਆਂ ਹਨ।

-PTC News

Related Post