ਨਹੀਂ ਰੁਕਿਆ ਸਿਲਸਿਲਾ: ਪੰਜਾਬ ਦੇ ਇੱਕ ਹੋਰ ਗੈਂਗਸਟਰ ਨੇ ਜੇਲ੍ਹ 'ਚੋਂ ਕੀਤਾ ਇਹ! 

By  Joshi December 1st 2017 04:55 PM

ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਸਟਰਾ ਵੱਲੋਂ ਇੰਟਰਨੈਟ ਦਾ ਇਸਤਮਾਲ ਬੰਦ ਨਹੀਂ ਹੋ ਰਿਹਾ ਹੈ। ਕਈ ਵਾਰ ਗੈਂਗਸਟਰਾਂ ਵੱਲੋਂ ਫੇਸਬੁੱਕ 'ਤੇ ਲਾਈਵ ਹੋਣਾ ਜਾਂ ਧਮਕੀ ਭਰੇ ਸਟੇਟਸ ਪਾਉਣਾ ਆਮ ਹੁੰਦਾ ਜਾ ਰਿਹਾ ਹੈ।

ਹੁਣ, ਇੱਕ ਵਾਰ ਫਿਰ ਜੇਲ ਅੰਦਰੋਂ ਗੈਂਗਸਟਰ ਭੋਲਾ ਸ਼ੂਟਰ ਅਤੇ ਨਵੀਨ ਦੀ ਬੈਰਕ ਤੋਂ ਇਕ ਗੈਂਗਸਟਰ ਕੋਲੋਂ ਮੋਬਾਇਲ ਬਰਾਮਦ ਹੋਏ ਹਨ।

ਨਹੀਂ ਰੁਕਿਆ ਸਿਲਸਿਲਾ: ਪੰਜਾਬ ਦੇ ਇੱਕ ਹੋਰ ਗੈਂਗਸਟਰ ਨੇ ਜੇਲ੍ਹ 'ਚੋਂ ਕੀਤਾ ਇਹ! ਇਸਤੋਂ ਪਹਿਲਾਂ ਵੀ ਲੱਖਾ ਸਿਧਾਣਾ ਅਤੇ ਗੈਂਗਸਟਰ ਨੀਟਾ ਦਿਓਲ ਕੋਲੋਂ ਮੋਬਾਈਲ ਬਰਾਮਦ ਹੋਣਾ ਅਤੇ ਜੇਲ ਤੋਂ ਲਾਈਵ ਹੋਣਾ ਆਮ ਹੋ ਗਿਆ ਹੈ।

ਚੈਕਿੰਗ ਦੌਰਾਨ ਉਹਨਾਂ ਕੋਲੋਂ ਵੀ ਦੋ ਮੋਬਾਇਲ ਫੋਨ ਅਤੇ ਸਿਮ ਕਾਰਡ ਬਰਾਮਦ ਹੋਏ ਸਨ।

ਜ਼ਿਕਰਯੋਗ ਹੈ ਕਿ ਇਸ 'ਤੇ ਪਹਿਲਾਂ ਵੀ ਕਈ ਸਵਾਲ ਖੜ੍ਹੇ ਹੋ ਚੁੱਕੇ ਹਨ ਅਤੇ ਜੇਲ੍ਹਾਂ ਤੋਂ ਫੋਨ ਮਿਲਣ ਦੀਆਂ ਘਟਨਾਵਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ।

—PTC News

Related Post