ਰਾਜ ਸਰਕਾਰ ਆਪਣੇ ਹੱਥ 'ਚ ਲੈ ਸਕਦੀ ਹੈ ਸ਼ਰਾਬ ਦਾ ਕਾਰੋਬਾਰ

By  Joshi January 17th 2018 05:51 PM

Punjab government can take over the liquor business: ਅਗਲੇ ਵਿੱਤੀ ਸਾਲ ਦੌਰਾਨ  ਸਰਕਾਰ ਹੋਲਸੇਲ ਸ਼ਰਾਬ ਕਾਰੋਬਾਰ ਨੂੰ ਆਪਣੇ ਹੱਥਾਂ 'ਚ ਲੈਣ ਦੀ ਤਿਆਰੀ 'ਚ ਹੈ।  ਸਰਕਾਰ ਵਲੋਂ ਇਹ ਕਦਮ ਖਸਤਾ ਆਰਥਿਕ ਹਾਲਤ ਤੋਂ ਉਭਰਨ ਲਈ ਅਤੇ ਆਮਦਨ ਦੇ ਨਵੇਂ ਸਰੋਤਾਂ ਦੀ ਭਾਲ 'ਚ ਲਿੱਤਾ ਜਾ ਸਕਦਾ ਹੈ[ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੰਨੀਏ ਤਾਂ ਸਰਕਾਰ ਜੇਕਰ ਹੋਲਸੇਲ ਸ਼ਰਾਬ ਕਾਰੋਬਾਰ ਨੂੰ ਆਪਣੇ ਹੱਥਾਂ 'ਚ ਲੈਂਦੀ ਹੈ ਤਾਂ ਉਸ ਨੂੰ ੩ ਹਜ਼ਾਰ ਕਰੋੜ ਤੱਕ ਵਾਧੂ ਕਰ ਮਿਲਣ  ਦੀ ਆਸ ਹੈ। ਜਲਦ  ਹੀ ਮੁੱਖ ਮੰਤਰੀ ਸਾਹਮਣੇ ਪੰਜਾਬ ਸਰਕਾਰ ਆਬਕਾਰੀ ਦੇ ਕਰ ਵਿਭਾਗ ਵਲੋਂ ਰਾਜਸਥਾਨ ਮਾਡਲ ਦੀ ਤਰਜ਼ 'ਤੇ ਤਿਆਰ ਕੀਤਾ ਮਸੌਦਾ ਰੱਖਿਆ ਜਾਵੇਗਾ, ਜੇਕਰ  ਹਰੀ ਝੰਡੀ ਮਿਲਦੀ ਹੈ ਤਾਂ ਵਿਭਾਗ ਨਾਲ ਦੀ ਨਾਲ ਆਪਣੀਆਂ ਤਿਆਰੀਆਂ ਸ਼ੁਰੂ ਕਰ ਦੇਵੇਗਾ। Punjab government can take over the liquor businessPunjab government can take over the liquor business: ਹਾਲਾਤ ਤੇ ਸਮੇਂ ਦੀ ਕਮੀ ਕਾਰਨ ਪਿਛਲੇ ਸਾਲ ਸਰਕਾਰ ਇੱਛੁਕ ਹੋਣ ਦੇ ਬਾਵਜੂਦ ਵੀ ਸ਼ਰਾਬ ਦੇ ਕਾਰੋਬਾਰ ਨੂੰ ਆਪਣੇ ਹੱਥ 'ਚ ਨਹੀਂ ਲੈ ਸਕੀ ਸੀ  ਪਰ ਪਿਛਲੇ ਸਾਲ ਤੋਂ ਹੀ  ਆਬਕਾਰੀ ਦੇ ਕਰ ਵਿਭਾਗ ਦੇ ਉੱਚ ਅਧਕਾਰੀ ਕਰ ਵਧਾਉਣ ਲਈ  ਗੰਭੀਰਤਾ ਨਾਲ ਹੋਮਵਰਕ 'ਚ ਜੁਟੇ ਰਹੇ।  ਇਸ ਲਈ ਵਿਭਾਗ ਦੁਆਰਾ ਲਿਨਾਡੂ, ਕੇਰਲਾ ਮਾਡਲ ਦਾ ਵੀ ਗੰਭੀਰਤਾ ਨਾਲ ਅਧਿਆਨ ਕੀਤਾ ਗਿਆ ਪਰ ਰਾਜਸਥਾਨ ਮਾਡਲ ਜ਼ਿਆਦਾ ਪ੍ਰਭਾਵਿਤ ਕਰਨ ਵਾਲਾ ਲੱਗਾ, ਅਤੇ ਅਧਿਕਾਰੀਆਂ ਨੇ ਉਸੇ 'ਤੇ ਆਪਣੀ ਸਹਮਿਤੀ  ਦੇ ਦਿੱਤੀ। Punjab government can take over the liquor businessPunjab government can take over the liquor business: ਸਰਕਾਰ ਦੇ ਕਰ ਨੂੰ ਮੌਜੂਦਾ ਸਾਲ ਦੌਰਾਨ ਕਾਫੀ ਨੁਕਸਾਨ ਹੋਣ ਦੀ ਸ਼ੰਕਾ ਹੈ ਇਸਦਾ ਕਾਰਨ ਹਾਈਵੇ 'ਤੇ ਸ਼ਰਾਬ ਦੇ ਠੇਕਿਆਂ 'ਤੇ ਪਾਬੰਦੀ ਸਮੇਤ ਹੋਟਲਾਂ, ਮੈਰਿਜ ਪੈਲੇਸਾਂ ਅਤੇ ਰੈਸਟੋਰੈਂਟ ਤੇ ਸ਼ਰਾਬ 'ਤੇ ਪਬੰਧੀ ਲੱਗਣਾ ਹੈ। ਅਜਿਹੇ 'ਚ ਜੇਕਰ ਸਰਕਾਰ  ਨਿਗਮ ਦਾ ਗਠਨ ਕਰ ਕੇ ਹੋਲਸੇਲ ਸ਼ਰਾਬ ਕਾਰੋਬਾਰ ਆਪਣੇ ਹੱਥਾਂ 'ਚ ਲੈਂਦੀ ਹੈ ਤਾਂ ਉਸ ਨੂੰ ਖਾਸਾ ਕਰ ਪ੍ਰਾਪਤ ਹੋਵੇਗਾ। ਹਾਲਾਂਕਿ ਰਿਟੇਲ ਕਾਰੋਬਾਰ ਨਿੱਜੀ ਹੱਥਾਂ ਵਿੱਚ ਹੀ ਰਹੇਗਾ।  ਵੱਡੇ ਕਾਰੋਬਾਰੀ ਵਿਭਾਗ ਅਤੇ ਸਰਕਾਰ ਵਲੋਂ ਪ੍ਰਾਈਵੇਟ ਨਿਗਮ ਦੇ ਗਠਨ ਸਬੰਧੀ ਦਿਖਾਈ ਜਾ ਰਹੀ ਦਿਲਚਸਪੀ  ਨੂੰ ਲੈ ਕੇ ਸ਼ਰਾਬ ਕਾਰੋਬਾਰ 'ਚ ਸਰਗਰਮ  ਪੂਰੀ ਪ੍ਰਕਿਰਿਆ 'ਤੇ ਪੂਰੀ ਤਰਾਂ ਨਜ਼ਰ ਟਿਕਾਈ ਬੈਠੇ ਹਨ। —PTC News

Related Post