ਪਵਿੱਤਰ ਵੇਈਂ ਦੀ ਦੁਰਦਰਸ਼ਾ ਤੋਂ ਦੁਖੀ ਸੰਤ ਬਲਬੀਰ ਸੀਚੇਵਾਲ ਨੇ ਠੁਕਰਾਇਆ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਸਰਕਾਰੀ ਸਨਮਾਨ

By  Shanker Badra November 13th 2019 10:27 AM

ਪਵਿੱਤਰ ਵੇਈਂ ਦੀ ਦੁਰਦਰਸ਼ਾ ਤੋਂ ਦੁਖੀ ਸੰਤ ਬਲਬੀਰ ਸੀਚੇਵਾਲ ਨੇ ਠੁਕਰਾਇਆ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਸਰਕਾਰੀ ਸਨਮਾਨ:ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਆਈ.ਕੇ. ਗੁਜਰਾਲ ਯੂਨੀਵਰਸਿਟੀ 'ਚ 550 ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਜਾਣਾ ਸੀ , ਜਿਨ੍ਹਾਂ ਨੇ ਵੱਖ-ਵੱਖ ਕੰਮਾਂ ਰਾਹੀਂ ਕੌਮ ਦਾ ਨਾਂ ਉੱਚਾ ਕੀਤਾ ਹੈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਇਸ ਸਮਾਗਮ 'ਚ ਸਨਮਾਨਤ ਕੀਤਾ ਜਾਣਾ ਸੀ ਪਰ ਉਨ੍ਹਾਂ ਨੇ ਸਨਮਾਨ ਲੈਣ ਤੋਂ ਸਾਫ਼ ਨਾਂਹ ਕਰ ਦਿੱਤੀ।

Punjab Government given Award Rejected From Balbir Singh Seechewal ਪਵਿੱਤਰ ਵੇਈਂ ਦੀ ਦੁਰਦਰਸ਼ਾ ਤੋਂ ਦੁਖੀ ਸੰਤ ਬਲਬੀਰ ਸੀਚੇਵਾਲ ਨੇ ਠੁਕਰਾਇਆ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਸਰਕਾਰੀ ਸਨਮਾਨ

ਦਰਅਸਲ 'ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੀ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਤਰਸਯੋਗ ਸਥਿਤੀ ਪ੍ਰਤੀ ਸਰਕਾਰ ਦੀ ਉਦਾਸੀਨਤਾ ਕਾਰਨ ਉਨ੍ਹਾਂ ਦਾ ਜਮੀਰ ਐਵਾਰਡ ਸਵੀਕਾਰ ਕਰਨ ਦੀ ਮਨਜ਼ੂਰੀ ਨਹੀਂ ਦਿੰਦਾ। ਉਹ 10 ਸਾਲਾਂ ਤੋਂ ਬਾਬਾ ਨਾਨਕ ਦੀ ਕਾਲੀ ਵੇਈਂ ਨੂੰ ਨਿਰਮਲ ਬਣਾਉਣ ਲਈ ਜੂਝ ਰਹੇ ਹਨ। ਉਨ੍ਹਾਂ ਨੇ ਸਰਕਾਰੀ ਸਨਮਾਨ ਠੁਕਰਾ ਦਿੱਤਾ ਹੈ।

Punjab Government given Award Rejected From Balbir Singh Seechewal ਪਵਿੱਤਰ ਵੇਈਂ ਦੀ ਦੁਰਦਰਸ਼ਾ ਤੋਂ ਦੁਖੀ ਸੰਤ ਬਲਬੀਰ ਸੀਚੇਵਾਲ ਨੇ ਠੁਕਰਾਇਆ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਸਰਕਾਰੀ ਸਨਮਾਨ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕਾਲੀ ਵੇਈਂ ਦੀ ਤਰਸਯੋਗ ਸਥਿਤੀ ਪ੍ਰਤੀ ਸਰਕਾਰ ਦੀ ਉਦਾਸੀਨਤਾ ਕਾਰਨ ਉਨ੍ਹਾਂ ਦਾ ਜਮੀਰ ਐਵਾਰਡ ਸਵੀਕਾਰ ਕਰਨ ਦੀ ਮਨਜ਼ੂਰੀ ਨਹੀਂ ਦਿੰਦਾ। ਉਹ 10 ਸਾਲਾਂ ਤੋਂ ਬਾਬਾ ਨਾਨਕ ਦੀ ਕਾਲੀ ਵੇਈਂ ਨੂੰ ਨਿਰਮਲ ਬਣਾਉਣ ਲਈ ਜੂਝ ਰਹੇ ਹਨ ਪਰ ਪੰਜਾਬ ਸਰਕਾਰ ਕੋਈ ਵੀ ਕਦਮ ਨਹੀਂ ਚੁੱਕ ਰਹੀ।

Punjab Government given Award Rejected From Balbir Singh Seechewal ਪਵਿੱਤਰ ਵੇਈਂ ਦੀ ਦੁਰਦਰਸ਼ਾ ਤੋਂ ਦੁਖੀ ਸੰਤ ਬਲਬੀਰ ਸੀਚੇਵਾਲ ਨੇ ਠੁਕਰਾਇਆ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਸਰਕਾਰੀ ਸਨਮਾਨ

ਉਨ੍ਹਾਂ ਨੂੰ ਉਮੀਦ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਰਕਾਰ ਪਵਿੱਤਰ ਕਾਲੀ ਵੇਈਂ ਵਿਚ ਗੰਦਗੀ ਡਿੱਗਣ ਤੋਂ ਰੋਕੇਗੀ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ, ਭੁਲਾਣਾ ਦੀਆਂ ਕਾਲੋਨੀਆਂ ਅਤੇ ਕਪੂਰਥਲਾ ਦੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਗੰਦਗੀ ਲਗਾਤਾਰ ਕਾਲੀ ਵੇਈਂ ਵਿਚ ਡਿੱਗ ਰਹੀ ਹੈ।

-PTCNews

Related Post