ਹੁਣ ਪੰਜਾਬ 'ਚ ਗੁਟਕਾ, ਤਬਾਕੂ ਤੇ ਪਾਨ ਮਸਾਲੇ ਵਰਗੇ ਪਦਾਰਥ ਨਹੀਂ ਵਿਕਣਗੇ !

By  Shanker Badra October 12th 2018 10:43 PM

ਹੁਣ ਪੰਜਾਬ 'ਚ ਗੁਟਕਾ, ਤਬਾਕੂ ਤੇ ਪਾਨ ਮਸਾਲੇ ਵਰਗੇ ਪਦਾਰਥ ਨਹੀਂ ਵਿਕਣਗੇ !:ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਨਿਕੋਟੀਨ ਵਾਲੇ ਗੁਟਕਾ, ਤਬਾਕੂ ਤੇ ਪਾਨ ਮਸਾਲੇ ਵਰਗੇ ਪਦਾਰਥਾਂ ਦੀ ਵਿਕਰੀ ਉੱਤੇ ਪਾਬੰਦੀ ਲੱਗਾ ਦਿੱਤੀ ਹੈ।ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਇਨ੍ਹਾਂ ਪਾਬੰਦੀਸ਼ੁਦਾ ਤਬਾਕੂ ਪਦਾਰਥਾਂ ਦੇ ਖ਼ਰੀਦਣ ਅਤੇ ਵੇਚਣ ਉੱਤੇ ਇਕ ਸਾਲ ਲਈ ਪਾਬੰਦੀ ਲਗਾਈ ਗਈ ਹੈ।

ਇਸ ਸਬੰਧੀ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ, ਕਮਿਸ਼ਨਰ, ਪੰਜਾਬ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਭਾਵੇਂ ਇਹ ਉਤਪਾਦ ਪੈਕ ਕੀਤੇ ਜਾਂ ਨਾ ਕੀਤੇ ਹੋਣ, ਇਕੱਲੇ ਜਾਂ ਵੱਖ-ਵੱਖ ਪੈਕਟ ਸਾਂਝੇ ਤੌਰ 'ਤੇ ਵੇਚੇ ਜਾਣ, ਇਨ੍ਹਾਂ 'ਤੇ ਪਾਬੰਦੀ ਸਬੰਧੀ ਇਹ ਨਿਯਮ ਸਖ਼ਤੀ ਨਾਲ ਲਾਗੂ ਹੋਣਗੇ।ਇਸ ਸਬੰਧੀ ਨੋਟੀਫਿਕੇਸ਼ਨ 09 ਅਕਤੂਬਰ, 2018 ਨੂੰ ਜਾਰੀ ਕੀਤਾ ਜਾ ਚੁੱਕਾ ਹੈ।

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ ਵੀ ਯੋਗੀ ਸਰਕਾਰ ਨੇ ਗਾਂਧੀ ਜੈਯੰਤੀ ਮੌਕੇ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਤਬਾਕੂ , ਗੁਟਕਾ ਅਤੇ ਪਾਨ ਮਸਾਲਾ ਖਾਣ ਉੱਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਸੀ।ਇਸ ਦੇ ਨਾਲ ਹੀ ਪਲਾਸਟਿਕ, ਪੋਲੀਥੀਨ ਅਤੇ ਥਰਮਾਕੋਲ ਦੀਆਂ ਚੀਜ਼ਾਂ ਉੱਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਾਗੂ ਕੀਤੀ ਗਈ।

-PTCNews

Related Post