ਪੰਜਾਬ ਸਰਕਾਰ ਦਾ ਨੌਕਰੀ ਮੇਲਾ: ਇਸ਼ਤਿਹਾਰ 'ਚ ਕੀਤਾ ਨੌਜਵਾਨਾਂ ਨਾਲ ਮਜ਼ਾਕ, ਜਾਣੋ ਮਾਜਰਾ!

By  Joshi February 19th 2018 01:25 PM -- Updated: February 19th 2018 01:30 PM

Punjab Government Job Fair: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਲਈ ਲਗਾਏ ਜਾ ਰਹੇ ਨੌਕਰੀ ਮੇਲੇ 'ਚ ਨੌਜਵਾਨਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਚੋਣਾਂ ਦੌਰਾਨ ਘਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਬਜਾਏ ਮੌਜੂਦਾ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਤਰੀਕਾਂ ਦੇ ਜਾਲ 'ਚ ਉਲਝਾ ਕੇ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Punjab Government Job Fair: ਦਰਅਸਲ, ਸਰਕਾਰ ਨੇ ਨੌਕਰੀ ਮੇਲੇ ਲਈ ਦੋ ਇਸ਼ਤਿਹਾਰ 18 ਫਰਵਰੀ ਅਤੇ 19 ਫ਼ਰਵਰੀ ਨੂੰ ਅਖਬਾਰ 'ਚ ਛਪਵਾਏ। ਇਸ ਲਈ ਰਜਿਸਟਰ ਕਰਨ ਲਈ ਆਖਰੀ ਤਰੀਕ 18 ਫਰਵਰੀ ਸੀ, ਪਰ ਹੈਰਾਨੀ ਦੀ ਗੱਲ ਹੈ ਕਿ 18 ਤਰੀਕ ਨੂੰ ਛਪੇ ਇਸ਼ਤਿਹਾਰ 'ਚ ਇਹ ਨਹੀਂ ਦੱਸਿਆ ਗਿਆ ਕਿ ਨੌਜਵਾਨ ਕਦੋਂ ਤੱਕ ਅਪਲਾਈ ਕਰ ਸਕਦੇ ਹਨ।

Punjab Government Job Fair: ਪੰਜਾਬ ਸਰਕਾਰ ਦਾ ਨੌਕਰੀ ਮੇਲਾ: ਇਸ਼ਤਿਹਾਰ 'ਚ ਕੀਤਾ ਨੌਜਵਾਨਾਂ ਨਾਲ ਮਜ਼ਾਕ Punjab Government Job Fair: ਪੰਜਾਬ ਸਰਕਾਰ ਦਾ ਨੌਕਰੀ ਮੇਲਾ: ਇਸ਼ਤਿਹਾਰ 'ਚ ਕੀਤਾ ਨੌਜਵਾਨਾਂ ਨਾਲ ਮਜ਼ਾਕ

Punjab Government Job Fair: ਪਰ ਜਦ ਇਹੀ ਇਸ਼ਤਹਾਰ ਅੱਜ ਭਾਵ 19 ਤਰੀਕ ਨੂੰ ਛਪਿਆ ਤਾਂ ਲੰਘ ਚੁੱਕੀ ਤਰੀਕ ਭਾਵ 18 ਫਰਵਰੀ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ ਦੱਸ ਕੇ ਇਸਨੂੰ ਛਾਪ ਦਿੱਤਾ ਗਿਆ।

ਹੁਣ, ਇਹ ਮਸਲਾ ਵਿਦਿਆਰਥੀਆਂ ਦੀ ਸਮਝ ਤੋਂ ਬਾਹਰ ਦਾ ਹੋ ਚੁੱਕਿਆ ਸੀ ਕਿਉਂਕਿ ਪਿਛਲੇ ਦਿਨ ਛਪੇ ਇਸ਼ਤਿਹਾਰ 'ਚ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਅਪਲਾਈ ਕਰਨ ਲਈ 18 ਤਰੀਕ ਹੀ ਆਖਰੀ ਹੈ। ਪਰ ਜਦ ਉਹ ਤਰੀਕ ਲੰਘ ਗਈ ਤਾਂ 19 ਫਰਵਰੀ ਨੂੰ ਇਹ ਕਹਿ ਕੇ ਇਸ਼ਤਿਹਾਰ ਛਾਪ ਦਿੱਤਾ ਗਿਆ ਕਿ 18 ਤਰੀਕ ਆਖਰੀ ਸੀ।

ਇਸ ਖੁੰਝ ਚੁੱਕੇ ਮੌਕੇ ਪਿੱਛੇ ਸਰਕਾਰ ਦੀ ਕੋਈ ਗਲਤੀ ਸੀ ਜਾਂ ਬੇਫਿਕਰੀ, ਇਸ ਬਾਰੇ 'ਚ ਤਾਂ ਅਧਿਕਾਰੀ ਹੀ ਦੱਸ ਸਕਦੇ ਹਨ, ਪਰ ਬੇਰੁਜ਼ਗਾਰੀ ਨਾਲ ਜੂਝ ਰਹੇ ਨੌਜਵਾਨਾਂ ਨਾਲ ਸਰਕਾਰ ਵੱਲੋਂ ਕੀਤਾ ਗਿਆ ਇਹ ਕੋਝਾ ਮਜ਼ਾਕ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

—PTC News

Related Post