ਪੰਜਾਬ ਸਰਕਾਰ ਨੇ ਪੰਜਾਬ AG ਦੀ ਟੀਮ ‘ਚ ਕੱਢੀਆਂ ਪੋਸਟਾਂ, ਜਾਣੋ ਕਿਵੇਂ ਕਰੀਏ ਅਪਲਾਈ

By  Pardeep Singh April 24th 2022 08:43 AM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੱਤਾ ਸੰਭਾਲ ਦੇ ਹੀ ਕਈ ਵੱਡੇ ਫੈਸਲੇ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਹੁਣ ਪੰਜਾਬ ਸਰਕਾਰ ਨੇ ਪੰਜਾਬ ਏਜੀ ਦੀ ਟੀਮ ਨੂੰ ਮਜ਼ਬੂਤ ਕਰਨ ਲਈ ਪੋਸਟਾਂ ਕੱਢੀਆਂ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਵੱਲੋਂ 2 ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਦੀ ਨਿਯੁਕਤੀ ਲਈ ਵਕਾਲਤ ਦੇ ਖੇਤਰ ਵਿੱਚ ਪਿਛਲੇ 3 ਸਾਲਾਂ ਵਿੱਚ 20 ਲੱਖ ਰੁਪਏ ਤੱਕ ਦੀ ਕਮਾਈ ਇੱਕ ਯੋਗਤਾ ਹੈ। ਇਸ ਦੇ ਨਾਲ ਹੀ ਵਕਾਲਤ ਦੇ ਖੇਤਰ ਵਿੱਚ ਘੱਟੋ-ਘੱਟ 20 ਸਾਲ ਦਾ ਤਜ਼ਰਬਾ ਮੰਗਿਆ ਗਿਆ ਹੈ। ਹਾਈ ਕੋਰਟ ਦੇ ਸੀਨੀਅਰ ਵਕੀਲ ਅਨਮੋਲ ਰਤਨ ਸਿੰਘ ਸਿੱਧੂ ਨੂੰ ਐਡਵੋਕੇਟ ਜਨਰਲ ਨਿਯੁਕਤ ਕਰਨ ਤੋਂ ਬਾਅਦ ਉਨ੍ਹਾਂ ਦੀ ਨਵੀਂ ਟੀਮ ਤਿਆਰ ਕੀਤੀ ਜਾ ਰਹੀ ਹੈ।

highcourt  

ਹਾਈ ਕੋਰਟ ਵਿੱਚ ਐਡੀਸ਼ਨਲ ਐਡਵੋਕੇਟ ਜਨਰਲ (ਏ.ਏ.ਜੀ.) ਦੀਆਂ 26 ਅਸਾਮੀਆਂ ਭਰਨ ਲਈ ਘੱਟੋ-ਘੱਟ 16 ਸਾਲ ਦਾ ਤਜ਼ਰਬਾ ਦੀ ਮੰਗ ਕੀਤੀ ਗਈ ਹੈ। ਨਵੀਂ ਦਿੱਲੀ ਵਿਖੇ ਪੰਜਾਬ ਸਰਕਾਰ ਦੇ ਲੀਗਲ ਸੈੱਲ ਦੀਆਂ 6 ਅਸਾਮੀਆਂ ਲਈ ਵੀ ਅਰਜ਼ੀਆਂ ਮੰਗੀਆਂ ਗਈਆਂ ਹਨ। ਹਾਈ ਕੋਰਟ ਵਿੱਚ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਦੇ ਅਹੁਦੇ ਲਈ 25 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਵਿੱਚ ਵਕਾਲਤ ਵਿੱਚ ਘੱਟੋ-ਘੱਟ 14 ਸਾਲ ਦਾ ਤਜ਼ਰਬਾ ਅਤੇ ਤਿੰਨ ਸਾਲਾਂ ਵਿੱਚ ਘੱਟੋ-ਘੱਟ ਕੁੱਲ 10 ਲੱਖ ਰੁਪਏ ਦੀ ਕਮਾਈ ਮੰਗੀ ਗਈ ਹੈ।

ਹਾਈ ਕੋਰਟ ਵਿੱਚ ਡਿਪਟੀ ਐਡਵੋਕੇਟ ਜਨਰਲ ਦੀਆਂ 41 ਅਤੇ ਲੀਗਲ ਸੈੱਲ, ਦਿੱਲੀ ਵਿੱਚ 4 ਅਸਾਮੀਆਂ ਲਈ ਅਰਜ਼ੀਆਂ ਭਰੀਆਂ ਜਾ ਸਕਦੀਆਂ ਹਨ। ਇਸ ਦੇ ਲਈ ਘੱਟੋ-ਘੱਟ 10 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ ਅਤੇ 3 ਸਾਲਾਂ 'ਚ ਵਕਾਲਤ ਤੋਂ ਘੱਟੋ-ਘੱਟ 7 ਲੱਖ ਰੁਪਏ ਤੱਕ ਦੀ ਕਮਾਈ ਹੋਣੀ ਚਾਹੀਦੀ ਹੈ। ਅਸਿਸਟੈਂਟ ਐਡਵੋਕੇਟ ਜਨਰਲ, ਹਾਈ ਕੋਰਟ ਲਈ 63 ਅਸਾਮੀਆਂ ਅਤੇ ਲੀਗਲ ਸੈੱਲ, ਦਿੱਲੀ ਲਈ 6 ਅਸਾਮੀਆਂ ਹਨ। ਇਸ ਦੇ ਲਈ 3 ਸਾਲ ਦਾ ਤਜਰਬਾ ਅਤੇ ਤਿੰਨ ਸਾਲ ਦੀ ਘੱਟੋ-ਘੱਟ ਕੁੱਲ ਕਮਾਈ 3.50 ਲੱਖ ਹੋਣੀ ਚਾਹੀਦੀ ਹੈ। ਐਡਵੋਕੇਟ ਆਨ ਰਿਕਾਰਡ ਲਈ, ਐਡਵੋਕੇਟ ਆਨ ਰਿਕਾਰਡ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ:ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਲੁਧਿਆਣਾ ਦੇ ਮਾਲ 'ਚ ਲੁਕੇ 5 ਗੈਂਗਸਟਰ ਗ੍ਰਿਫਤਾਰ

-PTC News

Related Post