ਟਰੇਨਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਪੰਜਾਬ ਸਰਕਾਰ: ਭਾਰਤੀ ਰੇਲਵੇ

By  Shanker Badra November 7th 2020 01:34 PM

ਟਰੇਨਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਪੰਜਾਬ ਸਰਕਾਰ: ਭਾਰਤੀ ਰੇਲਵੇ:ਨਵੀਂ ਦਿੱਲੀ : ਪੰਜਾਬ 'ਚ ਲੰਬੇ ਸਮੇਂ ਤੋਂ ਬੰਦ ਮਾਲ ਗੱਡੀਆਂ ਅਤੇ ਯਾਤਰੀ ਗੱਡੀਆਂ ਨੂੰ ਕੇਂਦਰ ਸਰਕਾਰ ਵੱਲੋਂ ਨਾ ਚਲਾਉਣ ਕਰਕੇ ਮੁੱਦਾ ਭਖਿਆ ਹੋਇਆ ਹੈ। ਭਾਰਤੀ ਰੇਲਵੇ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਰੇਲਵੇ ਟਰੇਨਾਂ ਚਲਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਪੰਜਾਬ ਵਿੱਚ ਅਜੇ ਰੇਲਵੇ ਟਰੈਕ ਪੂਰੀ ਤਰ੍ਹਾਂ ਖਾਲੀ ਨਹੀਂ ਕੀਤੇ ਗਏ ,ਜਿਸ ਕਰਕੇ ਦੇਰੀ ਹੋ ਰਹੀ ਹੈ।

Punjab Government should ensure safety of trains and officials: Indian Railways ਟਰੇਨਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਪੰਜਾਬ ਸਰਕਾਰ : ਭਾਰਤੀ ਰੇਲਵੇ

ਭਾਰਤੀ ਰੇਲਵੇ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਸਾਰੀਆਂ ਟਰੇਨਾਂ ਚਲਾਉਣਾ ਚਾਹੁੰਦੇ ਹਾਂ ਪਰ ਪੰਜਾਬ ਦੇ ਵਿੱਚ ਕਈ ਥਾਂ 'ਤੇ ਮਾਲ ਗੱਡੀਆਂ ਨੂੰ ਰੋਕਿਆ ਗਿਆ ਹੈ। ਉਨ੍ਹਾਂ ਨੇ ਪੰਜਾਬ ਵਿਚੋਂ ਲੰਘਣ ਵਾਲੀਆਂ ਸਾਰੀਆਂ ਟਰੇਨਾਂ ਚਲਾਉਣ ਦੀ ਇਜਾਜ਼ਤ ਮੰਗੀ ਹੈ, ਜਿਸ ਨਾਲ ਮਾਲ ਅਤੇ ਯਾਤਰੀ ਟਰੇਨਾਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਹੀਟਰੇਨਾਂ ਚੱਲਣਗੀਆਂ ਪਰ ਰੇਲਵੇ ਵੱਲੋਂ ਸਿਰਫ਼ ਚੋਣਵੀਆਂ ਰੇਲਾਂ ਚਲਾਉਣਾ ਅਸੰਭਵ ਹੈ।

ਇਹ ਵੀ ਪੜ੍ਹੋ : ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ , ਅਦਾਕਾਰ ਗੁਰਪ੍ਰੀਤ ਲਾਡੀ ਦਾ ਹੋਇਆ ਦਿਹਾਂਤ 

Punjab Government should ensure safety of trains and officials: Indian Railways ਟਰੇਨਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਪੰਜਾਬ ਸਰਕਾਰ : ਭਾਰਤੀ ਰੇਲਵੇ

ਰੇਲਵੇ ਵਿਭਾਗ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਪੰਜਾਬ 'ਚ ਪੈਸੇਂਜਰ ਟਰੇਨ ਵੀ ਚਲਾ ਸਕੀਏ। ਤਿਉਹਾਰਾਂ ਦੇ ਸੀਜ਼ਨ 'ਚ ਪੰਜਾਬ ਤੋਂ ਲੋਕ ਯਾਤਰਾ ਕਰਨਾ ਚਾਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਪੰਜਾਬ 'ਚ ਪੈਸੇਂਜਰ ਟਰੇਨ ਅਤੇ ਮਾਲ ਗੱਡੀਆਂ ਵੀ ਚਲ ਸਕੇ। ਭਾਰਤੀ ਰੇਲਵੇ ਮੰਤਰਾਲੇਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਈ ਵਾਰ ਟਰੈਕ ਖਾਲੀ ਕਰਵਾਉਣ ਲਈ ਕਿਹਾ ਗਿਆ ਸੀ। ਰੇਲਵੇ ਵੱਲੋਂ ਇਕੱਲੀਆਂ ਮਾਲ ਗੱਡੀਆਂ ਨਹੀਂ ਚਲਾਈਆਂ ਜਾਣਗੀਆਂ।

Punjab Government should ensure safety of trains and officials: Indian Railways ਟਰੇਨਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਪੰਜਾਬ ਸਰਕਾਰ : ਭਾਰਤੀ ਰੇਲਵੇ

ਓਧਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਪੂਰੇ ਪੰਜਾਬ ਦੇ ਵਿੱਚ ਸਾਰੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਹਨ ਅਤੇ ਉਨ੍ਹਾਂ ਦੇ ਧਰਨੇ ਬਾਹਰ ਪਾਰਕਾਂ ਵਿੱਚ ਲੱਗੇ ਹੋਏ ਹਨ ਪਰ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ। ਪੰਜਾਬ ਸਰਕਾਰ ਨੇ ਵੀ ਬੀਤੀ ਰਾਤ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਪੰਜਾਬ 'ਚ ਰੇਲਵੇ ਟਰੈਕ ਪੂਰੀ ਤਰ੍ਹਾਂ ਨਾਲ ਖਾਲੀ ਹਨ।

Punjab Government should ensure safety of trains and officials: Indian Railways ਟਰੇਨਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਪੰਜਾਬ ਸਰਕਾਰ : ਭਾਰਤੀ ਰੇਲਵੇ

ਦੱਸ ਦੇਈਏ ਕਿ ਇਸ ਦੇ ਇਲਾਵਾ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈ। ਉਨ੍ਹਾਂ ਕਿਹਾ,‘ਮਹੱਤਵਪੂੁਰਨ ਹੈ ਕਿ ਮੁਸਾਫ਼ਰਾਂ, ਰੇਲਵੇ ਮੁਲਾਜ਼ਮਾਂ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਸਾਰੇ ਰੇਲਵੇ ਟਰੈਕ, ਸਟੇਸ਼ਨ ਅਤੇ ਰੇਲਵੇ ਸੰਪਤੀ ਸਾਫ ਹੋਵੇ। ਪੰਜਾਬ ਦੇ ਲੋਕ ਛਠ ਪੂਜਾ, ਦੀਵਾਲੀ ਅਤੇ ਗੁਰਪੁਰਬ ਵਰਗੇ ਤਿਉਹਾਰਾਂ ਲਈ ਯਾਤਰਾ ਕਰਨਾ ਚਾਹੁੰਦੇ ਹਨ।’ਪੀਯੂੁਸ਼ ਗੋਇਲ ਨੇ ਪੰਜਾਬ ਸਰਕਾਰ ਤੋਂ ਸੰਪੂਰਨ ਰੇਲਵੇ ਪ੍ਰਣਾਲੀ ਦੀ ਪੂਰਨ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਕਿਹਾ ਹੈ।

-PTCNews

Related Post